Got a TV Licence?

You need one to watch live TV on any channel or device, and BBC programmes on iPlayer. It’s the law.

Find out more
I don’t have a TV Licence.

ਲਾਈਵ ਰਿਪੋਰਟਿੰਗ

ਸਾਰੇ ਦੱਸੇ ਗਏ ਸਮੇਂ ਯੂ.ਕੇ. ਦੇ ਹਨ

 1. Post update

  ਅੱਜ ਦਾ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਕੁਝ ਘੰਟਿਆਂ ਬਾਅਦ ਅਸੀਂ ਦੇਸ ਦੁਨੀਆਂ ਦੀਆਂ ਤਾਜ਼ਾ ਅਪਡੇਟ ਲੈ ਕੇ ਮੁੜ ਹਾਜ਼ਿਰ ਹੋਵਾਂਗੇ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ FACEBOOK, INSTAGRAM, TWITTER ਅਤੇ YouTube ਅਤੇ ਸਿੱਧਾ ਇਨ੍ਹਾਂ ਪਲੇਟਫਾਰਮਾਂ 'ਤੇ ਪਹੁੰਚੋ।

 2. ਸੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  ਕੋਰੋਨਾਵਾਇਰਸ

  ਮਾਹਰਾਂ ਅਨੁਸਾਰ ਭਾਰਤ ਵਿੱਚ ਕੋਰੋਨਾਵਾਇਰਸ ਬਾਰੇ ਜਾਣਨ ਲਈ ਵੱਧ ਤੋਂ ਵੱਧ ਟੈਸਟ ਕਰਵਾਉਣ ਦੀ ਲੋੜ ਹੈ

  ਹੋਰ ਪੜ੍ਹੋ
  next
 3. Video content

  Video caption: ਪਟਿਆਲਾ ਹਮਲਾ: ਪੰਜਾਬ ਪੁਲਿਸ ਦੇ ਆਪ੍ਰੇਸ਼ਨ ਦਾ ਹਰ ਪਹਿਲੂ

  ਪਟਿਆਲਾ ਵਿੱਚ ਲੰਘੇ ਦਿਨੀਂ ਪੰਜਾਬ ਪੁਲਿਸ ਤੇ ਨਿਹੰਗਾਂ ਵਿਚਾਲੇ ਝੜਪ ਹੋਈ ਸੀ ਜਿਸ ਵਿੱਚ ASI ਹਰਦੀਪ ਸਿੰਘ ਦਾ ਹੱਥ ਵੱਢਿਆ ਗਿਆ ਸੀ।

 4. Video content

  Video caption: ਕੋਰੋਨਾਵਾਇਰਸ: ਵਿਸਾਖੀ ਮੌਕੇ ਹਰਿਮੰਦਰ ਸਾਹਿਬ ਸਣੇ ਦੇਸ਼ ਦੇ ਗੁਰਦੁਆਰਿਆਂ 'ਚ ਸੁੰਨ

  ਕੋਰੋਨਾਵਾਇਰਸ ਨੇ ਵਿਸਾਖੀ ਦੇ ਤਿਉਹਾਰ ਦੀਆਂ ਰੌਣਕਾਂ ਘਟਾ ਦਿੱਤੀਆਂ ਹਨ।

 5. ਖੁਸ਼ਹਾਲ ਲਾਲੀ ਅਤੇ ਸਰਬਜੀਤ ਸਿੰਘ ਧਾਲੀਵਾਲ

  ਬੀਬੀਸੀ ਪੱਤਰਕਾਰ

  ਨਿਹੰਗ

  ਪਟਿਆਲਾ ਵਿੱਚ ਕੋਰੋਨਾਵਾਇਰਸ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਿਸ ਵਾਲੇ ਉੱਤੇ ਹਮਲੇ ਮਗਰੋਂ ਨਿਹੰਗ ਮੁੜ ਚਰਚਾ ਵਿੱਚ ਆਏ ਹਨ।

  ਹੋਰ ਪੜ੍ਹੋ
  next
 6. ਇਕੱਲੇ ਨਿਊ ਯਾਰਕ ਵਿੱਚ 10,000 ਤੋਂ ਵੱਧ ਮੌਤਾਂ

  ਅਮਰੀਕਾ ਦੇ ਨਿਊ ਯਾਰਕ ਵਿੱਚ ਮੌਤਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ ਹੋ ਗਿਆ ਹੈ।

  ਗਵਰਨਰ ਐਂਡਰਿਊ ਕਿਊਮੋ ਮੁਤਾਬਕ ਇੱਕ ਦਿਨ ਅੰਦਰ 671 ਮੌਤਾਂ ਹੋਈਆਂ ਜਿਸ ਕਰਕੇ ਸਿਰਫ ਨਿਊ ਯਾਰਕ ਵਿੱਚ ਕੋਰੋਨਾਵਾਇਰਸ ਕੇਰਕੇ 10,056 ਮੌਤਾਂ ਹੋਈਆਂ ਹਨ।

  ਕੋਰੋਨਾਵਾਇਰਸ
  Image caption: ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਮੌਤਾਂ ਅਮਰੀਕਾ ਵਿੱਚ ਹੋਈਆਂ ਹਨ
 7. Video content

  Video caption: ਲੌਕਡਾਊ ਦੌਰਾਨ ਇੰਟਰਨੈੱਟ ਦੀ ਸਪੀਡ ਵਧਾਉਣ ਦੇ 7 ਸੌਖੇ ਤਰੀਕੇ

  ਕੋਰੋਨਾਵਾਇਰਸ ਨੂੰ ਨੱਥ ਪਾਉਣ ਲਈ ਕੀਤੇ ਗਏ ਲੌਕਡਾਊਨ ਦੌਰਾਨ ਲੱਖਾਂ ਲੋਕ ਦਫ਼ਤਰ ਜਾਣ ਦੀ ਬਜਾਇ ਘਰੋਂ ਕੰਮ ਕਰ ਰਹੇ ਹਨ।

 8. ਪੰਜਾਬ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਕੇ 176 ਹੋਈ

  ਲੁਧਿਆਣਾ ਵਿੱਚ ਕੋਰੋਨਾਵਾਇਰਸ ਦਾ ਨਵਾਂ ਮਾਮਲਾ 1, ਪਠਾਨਕੋਟ ਵਿੱਚ 2, ਮੋਹਾਲੀ ਵਿੱਚ 1 ਅਤੇ ਜਲੰਧਰ ਵਿੱਚ 2 ਮਾਮਲੇ ਸਾਹਮਣੇ ਆਏ ਹਨ। ਯਾਨਿ ਪੰਜਾਬ ਵਿੱਚ ਅੱਜ ਕੁੱਲ ਨਵੇਂ 6 ਮਾਮਲੇ ਸਾਹਮਣੇ ਆਏ ਹਨ

 9. ਕਾਂਗਰਸ ਵਿਧਾਇਕ ਦੇ ਸਸਕਾਰ ਵੇਲੇ ਨਹੀਂ ਦਿਖੀ ਸੋਸ਼ਲ ਡਿਸਟੈਂਸਿੰਗ

  ਬੀਬੀਸੀ ਪੰਜਾਬੀ ਲਈ ਸਤ ਸਿੰਘ ਦੀ ਰਿਪੋਰਟ

  ਹਰਿਆਣਾ ਦੇ ਬੜੋਦਾ ਤੋਂ ਕਾਂਗਰਸੀ ਵਿਧਾਇਕ ਕ੍ਰਿਸ਼ਨ ਹੁੱਡਾ ਦਾ ਦੇਹਾਂਤ ਹੋ ਗਿਆ।

  ਉਨ੍ਹਾਂ ਦੇ ਸਸਕਾਰ ਮੌਕੇ ਸੈਂਕੜੇ ਲੋਕਾਂ ਦਾ ਇਕੱਠ ਹੋਇਆ ਪਰ ਕੋਰੋਨਾਵਾਇਰਸ ਦੇ ਦੌਰ ਵਿੱਚ ਲੋਕ ਸੋਸ਼ਲ ਡਿਸਟੈਂਸਿੰਗ ਭੁੱਲ ਗਏ।

  ਹਰਿਆਣਾ
  Image caption: ਹਰਿਆਣਾ ਦੇ ਬੜੋਦਾ ਤੋਂ ਕਾਂਗਰਸੀ ਵਿਧਾਇਕ ਕ੍ਰਿਸ਼ਨ ਹੁੱਡਾ ਦੇ ਸਸਕਾਰ ਮੌਕੇ ਸੈਂਕੜੇ ਲੋਕਾਂ ਦਾ ਇਕੱਠ
  ਹਰਿਆਣਾ
  Image caption: ਪਿਛਲੀਆਂ ਚੋਣਾਂ ਵਿੱਚ ਉਨ੍ਹਾਂ ਨੇ ਭਾਜਪਾ ਦੇ ਯੋਗੇਸ਼ਵਰ ਦੱਤ ਨੂੰ ਹਰਾਇਆ ਸੀ
 10. ਜਸਪਾਲ ਸਿੰਘ

  ਬੀਬੀਸੀ ਪੱਤਰਕਾਰ

  ਪੰਜ ਪਿਆਰੇ

  ਸਿੱਖ ਪੰਥ ਵਿੱਚ ਪੰਜ ਪਿਆਰਿਆਂ ਦੇ ਹੁਕਮ ਨੂੰ ਮੰਨਣ ਨੂੰ ਜ਼ਰੂਰੀ ਦੱਸਿਆ ਹੈ।

  ਹੋਰ ਪੜ੍ਹੋ
  next
 11. ਮਾਰੀਆ ਐਲੀਨਾ ਨਵਾਸ

  ਬੀਬੀਸੀ ਨਿਊਜ਼

  ਮਾਹਰਾਂ ਦੀ ਰਾਇ ਹੈ ਕਿ ਜੋ ਸਾਰਸ ਅਤੇ ਮਰਸ ਬੀਮਾਰੀਆਂ ਉੱਪਰ ਖੋਜ ਜਾਰੀ ਰਹਿੰਦੀ ਤਾਂ ਅੱਜ ਅਸੀਂ ਕੋਵਿਡ-19 ਲਈ ਬਿਹਤਰ ਤਿਆਰ ਹੁੰਦੇ

  ਕੋਰੋਨਾਵਾਇਰਸ ਪਹਿਲਾਂ ਵੀ ਦੋ ਮਹਾਂਮਾਰੀਆਂ ਫੈਲਾਅ ਚੁੱਕਿਆ ਹੈ ਪਰ ਫਿਰ ਵੀ ਦੁਨੀਆਂ ਇਸ ਦਾ ਇਲਾਜ ਲੱਭਣ ਕਿਉਂ ਨਾ ਲੱਭ ਸਕੀ

  ਹੋਰ ਪੜ੍ਹੋ
  next
 12. ਕੋਰੋਨਾਵਾਇਰਸ ਤੋਂ ਬਾਅਦ ਨੇਕ-ਭਾਵਨਾਵਾਂ ਨਾਲ ਦੁਨੀਆਂ ਵਧੀਆ ਕਿਵੇਂ ਬਣ ਸਕਦੀ ਹੈ

  ਅਰੀ ਵੱਲ੍ਹਾ, ਬੀਬੀਸੀ ਲਈ

  ਅੱਜ ਮਨੁੱਖਤਾ ਦੇ ਦਰਪੇਸ਼ ਕਿਹੜੀਆਂ ਸਭ ਤੋਂ ਫ਼ਸਵੀਆਂ ਮੁਸ਼ਕਲਾਂ ਹਨ। ਜ਼ਰਾ ਉਨ੍ਹਾਂ ਬਾਰੇ ਸੋਚੋ ਅਤੇ ਹੱਲ ਸੁਝਾਓ।

  ਬਦਲਦਾ ਵਾਤਾਵਰਣ? ਤੁਸੀਂ ਕਹੋਗੇ ਕਾਰਬਨ ਘਟਾਓ ਤੇ ਸਵੱਛ ਊਰਜਾ ਅਪਣਾਓ।

  ਪ੍ਰਵਾਸ? ਤੁਸੀਂ ਕਹੋਗੇ ਕਿ ਵੀਜ਼ੇ ਦੀ ਪ੍ਰਕਿਰਿਆ ਨੂੰ ਦਰਸੁਤ ਕਰੋ ਤੇ ਸਰਹੱਦਾਂ ਦੀ ਰਾਖੀ ਦੇ ਨਵੇਂ ਰਾਹ ਦੇਖੋ।

  ਪੂਰੀ ਖ਼ਬਰ ਪੜ੍ਹਨ ਲਈ ਕਲਿਕ ਕਰੋ

  ਕੋਰੋਨਾਵਾਇਰਸ
  Image caption: ਕਾਤਲ ਭੀੜ ਅਤੇ ਜਮ੍ਹਾਂਖੋਰੀ ਉਸ ਸਮੇਂ ਵਧਦੀ ਹੈ ਜਦੋਂ ਭਾਵਨਾਵਾਂ ਲਾਗ਼ ਵਾਂਗ ਫ਼ੈਲ ਜਾਂਦੀਆਂ ਹਨ
 13. ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ASI ਹਰਜੀਤ ਸਿੰਘ ਨੂੰ ਵੀਡੀਓ ਕਾਲ ਕੀਤੀ

  ਪਟਿਆਲਾ 'ਚ ਨਿਹੰਗਾਂ ਦੇ ਹਮਲੇ 'ਚ ASI ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀ। ਪੀਜੀਆਈ ਚੰਡੀਗੜ੍ਹ 'ਚ ਕਈ ਘੰਟਿਆਂ ਦੀ ਸਰਜਰੀ ਦੌਰਾਨ ਹੱਥ ਮੁੜ ਜੋੜ ਦਿੱਤਾ ਗਿਆ

  View more on twitter
 14. ਕੋਰੋਨਾ ਪੌਜ਼ਿਟਿਵ ਆਏ ਪੁਲਿਸ ਅਫ਼ਸਰ ਦੇ 15 ਸਹਿਕਰਮੀ ਕੁਆਰੰਟਾਇਨ ਕੀਤੇ

  ਲੁਧਿਆਣਾ ਪੁਲਿਸ ਦੇ ਏਸੀਪੀ ਰੈਂਕ ਦੇ ਅਧਿਕਾਰੀ ਦੇ ਕੋਰੋਨਾ ਪੌਜ਼ਿਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਕਰੀਬ 15 ਸਹਿਕਰਮੀਆਂ ਨੂੰ ਕੁਆਰੰਟਾਇਨ ਕੀਤਾ ਗਿਆ ਹੈ।

  ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੀੜਤ ਅਫ਼ਸਰ ਦੇ ਤਿੰਨ ਪਰਿਵਾਰਕ ਮੈਂਬਰਾਂ ਨੂੰ ਵੀ ਏਕਾਂਤਵਾਸ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰਿਆਂ ਦਾ ਟੈਸਟ ਕਰਵਾਇਆ ਜਾ ਰਿਹਾ ਹੈ।

  View more on twitter
 15. ਜਿਹੜੇ ਲੋਕ ਆਂਡਾ-ਮੀਟ ਖਾਂਦੇ ਨੇ, ਕੀ ਉਨ੍ਹਾਂ ਨੂੰ ਕੋਰੋਨਾਵਾਇਰਸ ਦਾ ਜ਼ਿਆਦਾ ਖ਼ਤਰਾ ਹੈ?

  ਕੀ ਚਿਕਨ ਜਾਂ ਮਾਸ ਖਾਣ ਨਾਲ ਕੋਰੋਨਾਵਾਇਰਸ ਹੋ ਸਕਦਾ ਹੈ। ਇਸ ਬਾਰੇ ਕੀ ਹਨ ਆਮ ਧਾਰਨਾਵਾਂ ਤੇ ਕੀ ਕਹਿੰਦੇ ਹਨ ਮਾਹਰ

  Video content

  Video caption: Coronavirus: ਕੀ ਚਿਕਨ ਤੇ ਅੰਡਾ ਖਾਣ ਨਾਲ ਫੈਲ ਸਕਦਾ ਹੈ?
 16. ਭਾਰਤ ਵਿਚ ਹੁਣ ਤੱਕ 9152 ਮਾਮਲੇ, 308 ਮੌਤਾਂ

  ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਸੋਮਵਾਰ ਸ਼ਾਮ ਨੂੰ ਕੋਰੋਨਾ ਦੇ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਸਾਂਝੀ ਕੀਤੀ

  • ਭਾਰਤ ਵਿਚ ਕੋਰੋਨਾ ਲਾਗ ਦੇ 9152 ਕੇਸ ਆ ਚੁੱਕੇ ਹਨ ਜਦਕਿ ਹੁਣ ਤੱਕ 308 ਲੋਕਾਂ ਦੀ ਮੌਤ ਹੋ ਚੁੱਕੀ।
  • ਬੀਤੇ 24 ਘੰਟੇ ਦੌਰਾਨ 796 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 35 ਜਣਿਆਂ ਦੀ ਮੌਤ ਹੋ ਗਈ ਅਤੇ 141 ਲੋਕ ਠੀਕ ਹੋ ਗਏ ਹਨ।
  • ਇਸ ਮਹਾਮਾਰੀ ਨਾਲ ਹੁਣ ਤੱਕ ਦੇਸ ਵਿਚ 857 ਲੋਕ ਇਲਾਜ ਨਾਲ ਠੀਕ ਹੋ ਚੁੱਕੇ ਹਨ।
  • ਸਿਹਤ ਮੰਤਰਾਲੇ ਮੁਤਾਬਕ 30 ਕਰੋੜ ਲੋਕਾਂ ਨੂੰ ਆਰਥਿਕ ਮਦਦ ਦਿੱਤੀ ਗਈ ਹੈ।
  • ਹੁਣ ਤੱਕ 2,12,6, 212 ਟੈਸਟ ਕੀਤੇ ਜਾ ਚੁੱਕੇ ਹਨ ਅਤੇ ਅਗਲੇ 6 ਹਫ਼ਤਿਆਂ ਤੱਕ ਦੇਸ਼ ਦੇ ਸਾਹਮਣੇ ਕੋਈ ਸੰਕਟ ਨਹੀਂ ਹੈ।
  • ਗ੍ਰਹਿ ਮੰਤਰਾਲੇ ਮੁਤਾਬਕ ਕੁਝ ਸ਼ਰਤਾਂ ਉੱਤੇ ਅਧਾਰਿਤ ਟਰੱਕਾਂ ਨੂੰ ਇੱਕ ਦੂਜੇ ਸੂਬਿਆਂ ਵਿਚ ਜਾਣ ਦੀ ਛੂਟ ਦਿੱਤੀ ਗਈ ਹੈ।
  ਕੋਰੋਨਾਵਾਇਰਸ
  Image caption: ਕੇਂਦਰੀ ਸਿਹਤ ਸਯੁੰਕਤ ਸਕੱਤਰ ਲਵ ਅਗਰਵਾਲ
 17. ਕੋਰੋਨਾ ਅਪਡੇਟ : ਸੰਸਾਰ ਵਿਚ ਕੌਣ ਕਿੰਨਾ ਪ੍ਰਭਾਵਿਤ

  • ਚੀਨ ਵਿਚ ਐਤਵਾਰ ਨੂੰ ਮੁੜ 108 ਪੌਜ਼ਿਟਿਵ ਕੇਸ ਸਾਹਮਣੇ ਆਏ, ਇਹ ਸਾਰੇ ਵਿਅਕਤੀ ਬਾਹਰੋਂ ਆਏ ਹਨ।
  • ਸਪੇਨ ਵਿਚ ਮੌਤਾਂ ਦੀ ਗਿਣਤੀ ਘਟ ਗਈ ਹੈ ਇਸ ਲਈ ਉੱਥੇ ਹੁਣ ਲੌਕਡਾਊਨ ਵਿਚ ਨਰਮੀ ਦੇਣੀ ਸ਼ੁਰੂ ਕਰ ਦਿੱਤੀ ਹੈ।
  • ਅਮਰੀਕਾ ਵਿਚ ਭਾਵੇਂ ਹਸਪਤਾਲ ਆਉਣ ਵਾਲੇ ਮਰੀਜ਼ ਘਟ ਰਹੇ ਹਨ ਪਰ ਮੌਤਾਂ ਦੀ ਗਿਣਤੀ 22000 ਨੂੰ ਪਾਰ ਕਰ ਗਈ ਹੈ।
  • ਯੂਕੇ ਵਿਚ ਵੀ ਕੋਰੋਨਾ ਕਾਰਨ 10 ਹਜ਼ਾਰ ਮੌਤਾਂ ਹੋ ਗਈਆਂ ਹਨ, ਪਰ ਮੁਲਕ ਦੇ ਪ੍ਰਧਾਨ ਮੰਤਰੀ ਤੰਦਰੁਸਤ ਹੋ ਕੇ ਘਰ ਆ ਗਏ ਹਨ
  • ਯੂਐੱਸ ਯੂਨੀਵਰਸਿਟੀ ਮੁਤਾਬਕ ਦੁਨੀਆਂ ਵਿਚ ਕੋਰੋਨਾ ਨਾਲ ਪੀੜਤਾਂ ਦੀ ਗਿਣਤੀ 18 ਲੱਖ ਨੂੰ ਟੱਪ ਗਈ ਹੈ।
  ਕੋਰੋਨਾਵਾਇਰਸ
  Image caption: ਅਮਰੀਕਾ ਵਿਚ ਇੱਕ ਦਿਨ ਵਿਚ 2000 ਮੌਤਾ ਹੋ ਚੁੱਕੀਆਂ ਹਨ
 18. ਕੋਰੋਨਾਵਾਇਰਸ : ਪੰਜਾਬ ਦੀ ਅਪਡੇਟ

  ਪੰਜਾਬ ਦੇ ਸਿਹਤ ਵਿਭਾਗ ਦੇ ਵੈੱਬਸਾਇਟ ਮੁਤਾਬਕ ਸੂਬੇ ਵਿਚ ਕੋਰੋਨਾ ਨਾਲ 12 ਮੌਤਾਂ ਹੋ ਚੁੱਕੀਆਂ ਹਨ।

  ਕੌਰੋਨਾ ਪੌਜ਼ਿਟਿਵ ਕੇਸਾਂ ਦੀ ਗਿਣਤੀ 171 ਨੂੰ ਪਾਰ ਕਰ ਗਈ ਹੈ।

  ਸੂਬੇ ਵਿਚ 8557 ਲੋਕਾਂ ਨੂੰ ਅਹਿਤਿਆਤ ਦੇ ਤੌਰ ਉੱਤੇ ਏਕਾਂਤਵਾਸ ਵਿਚ ਰੱਖਿਆ ਗਿਆ ਹੈ।

  ਪੰਜਾਬ ਵਿਚ ਸਭ ਤੋਂ ਵੱਧ 46 ਕੇਸ ਇਕੱਲੇ ਮੁਹਾਲੀ ਜ਼ਿਲ੍ਹੇ ਵਿਚ ਹਨ।

  ਜਦਕਿ ਦੂਜੇ ਨੰਬਰ ਉੱਤੇ ਜਲੰਧਰ ਜ਼ਿਲ੍ਹਾਂ ਪਹੁੰਚ ਗਿਆ ਹੈ ਜਿੱਥੇ 17 ਮਾਮਲੇ ਹਨ।

  ਲੁਧਿਆਣਾ ਵਿਚ ਇੱਕ ਏਸੀਪੀ ਰੈਂਕ ਦਾ ਪੁਲਿਸ ਅਫ਼ਸਰ ਵੀ ਪੌਜ਼ਿਟਿਵ ਪਾਇਆ ਗਿਆ ਹੈ।

  ਕੋਰੋਨਾਵਾਇਰਸ
  Image caption: ਲੋੜਵੰਦਾਂ ਨੂੰ ਸਮੱਗਰੀ ਵੰਡਦਿਆਂ ਨਵਜੋਤ ਸਿੰਘ ਸਿੱਧੂ
 19. ਪੰਜਾਬ ਵਿਚ ਮੰਡੀਆਂ ਦੀ ਖ਼ਰੀਦ 5 ਅਪ੍ਰੈਲ ਤੋਂ, ਹੋਰ ਕੀ ਨੇ ਪ੍ਰਬੰਧ

  ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਜਲੰਧਰ ਦੇ ਕਮਿਸ਼ਨਰ ਦਵਿੰਦਰ ਸ਼ਰਮਾ ਨੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ

  • ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ।
  • ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਵੇਚਣ ਲਈ ਯੂਨੀਕ ਆਈ ਡੀ ਦਿੱਤੀ ਜਾਵੇਗੀ।
  • ਮੰਡੀਆਂ ਵਿੱਚ ਸੈਨੇਟਾਈਜ਼ਰ ਤੇ ਹੱਥ ਧੋਣ ਲਈ ਪਾਣੀ ਦਾ ਹੋਵੇਗਾ ਵਿਸ਼ੇਸ਼ ਪ੍ਰਬੰਧ ਹੋਵੇਗਾ।
  • ਪਹਿਲੇ 20 ਦਿਨ ਛੋਟੇ ਕਿਸਾਨਾਂ ਦੀ ਕਣਕ ਖਰੀਦੀ ਜਾਵੇਗੀ।
  • ਪੰਜਾਬ ਸਰਕਾਰ ਨੇ ਕੇਂਦਰ ਨੂੰ ਤਜ਼ਵੀਜ ਭੇਜੀ ਹੈ ਕਿ ਜੂਨ ਵਿੱਚ ਕਣਕ ਵੇਚਣ ਵਾਲੇ ਕਿਸਾਨਾਂ ਨੂੰ ਦਿੱਤਾ ਜਾਵੇ 200 ਰੁਪਏ ਕੁਇੰਟਲ ਬੋਨਸ
  ਕੋਰੋਨਾਵਾਇਰਸ
  Image caption: ਜਲੰਧਰ ਵਿਚ ਕਣਕ ਮੰਡੀ ਦਾ ਕਮਿਸ਼ਨਰ ਦਵਿੰਦਰ ਸ਼ਰਮਾ ਜ਼ਾਇਜ਼ਾ ਲੈਂਦੇ ਹੋਏ
 20. Video content

  Video caption: ਅਟਾਰੀ ਸਰਹੱਦ ਬੰਦ ਹੋਣ ਕਰਕੇ ਲੋਕਾਂ ਲਈ ਘਰ ਚਲਾਉਣਾ ਲਈ ਹੋਇਆ ਔਖਾ

  ਲੌਕਡਾਊਨ ਕਾਰਨ ਅਟਾਰੀ ਸਰਹੱਦ ਕੋਲ ਰਹਿੰਦੇ ਲੋਕਾਂ ਨੂੰ ਵੱਡੇ ਪੱਧਰ ਦੀਆਂ ਮੁਸ਼ਕਲਾਂ ਆ ਰਹੀਆਂ ਹਨ।