Got a TV Licence?

You need one to watch live TV on any channel or device, and BBC programmes on iPlayer. It’s the law.

Find out more
I don’t have a TV Licence.

ਲਾਈਵ ਰਿਪੋਰਟਿੰਗ

ਸਾਰੇ ਦੱਸੇ ਗਏ ਸਮੇਂ ਯੂ.ਕੇ. ਦੇ ਹਨ

 1. Post update

  ਅੱਜ ਦਾ ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 13 ਜੂਨ ਦੀਆਂ ਅਪਡੇਟ ਲਈ ਇਸ ਲਿੰਕ 'ਤੇ ਜ਼ਰੂਰ ਆਓ। ਧੰਨਵਾਦ

 2. ਦੁਨੀਆਂ ਭਰ ਦੀਆਂ ਕੋਰੋਨਾਵਾਇਰਸ ਨਾਲ ਜੁੜੀਆਂ ਅਹਿਮ ਸੁਰਖੀਆਂ

  • ਜੋਹਨ ਹੌਪਕਿਨਸ ਯੂਨੀਵਰਸਿਟੀ ਦੇ ਡੈਸ਼ਬੋਰਡ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 75,43,070 ਮਰੀਜ਼ ਹਨ।
  • ਟੈਲੀ ਮੁਤਾਬਕ ਮਹਾਂਮਾਰੀ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਅਮਰੀਕਾ, ਬ੍ਰਾਜ਼ੀਲ, ਰੂਸ ਅਤੇ ਭਾਰਤ ਕ੍ਰਮਵਾਰ ਪਹਿਲੇ ਦੂਜੇ, ਤੀਜੇ ਅਤੇ ਚੌਥੇ ਨੰਬਰ 'ਤੇ ਹਨ।
  • ਅਮਰੀਕਾ ਵਿੱਚ 20 ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਪੀੜਤ ਹੋਏ ਹਨ। ਇੱਥੇ 1.13 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।
  • ਦੁਨੀਆਂ ਵਿੱਚ ਦੂਜੇ ਨੰਬਰ ’ਤੇ ਸਭ ਤੋਂ ਜ਼ਿਆਦਾ ਪ੍ਰਭਾਵਤ ਬ੍ਰਾਜ਼ੀਲ ਹੈ ਜਿੱਥੇ ਮੌਤਾਂ ਦੀ ਗਿਣਤੀ 39,680 ਹੋ ਗਈ ਹੈ।
  • ਭਾਰਤ ਵਿੱਚ ਲਾਗ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ 2.97 ਲੱਖ ਤੋਂ ਵੱਧ ਹੋ ਗਏ ਹਨ ਜਦਕਿ 8498 ਮੌਤਾਂ ਹੋ ਗਈਆਂ ਹਨ।
  • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲੇ 2986 ਹੋ ਗਏ ਹਨ ਜਿਨ੍ਹਾਂ ਵਿੱਚੋਂ 2282 ਠੀਕ ਹੋ ਚੁੱਕੇ ਹਨ ਤੇ 641 ਐਕਟਿਵ ਮਾਮਲੇ ਹਨ।
  • ਦਿੱਲੀ ਵਿੱਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ ਜਿਸ ਕਾਰਨ ਜਾਮਾ ਮਸਜਿਦ 30 ਜੂਨ ਤੱਕ ਆਮ ਲੋਕਾਂ ਲਈ ਬੰਦ ਕਰ ਦਿੱਤੀ ਗਈ ਹੈ।
  • ਕੋਰੋਨਾਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਦੌਰਾਨ ਪਾਕਿਸਤਾਨ ਦੇ ਸਭ ਤੋਂ ਆਬਾਦੀ ਵਾਲੇ ਸੂਬਿਆਂ ਵਿੱਚੋਂ ਪੰਜਾਬ ਵਿੱਚ ਕੁਆਰੰਟੀਨ ਸੈਂਟਰ ਬੰਦ ਕੀਤੇ ਜਾ ਰਹੇ ਹਨ।
 3. ਦਿੱਲੀ ਦੇ ਨਿੱਜੀ ਹਸਪਤਾਲਾਂ ਵਿੱਚ ਕੋਰੋਨਾਵਾਇਰਸ ਦਾ ਇਲਾਜ ਹੋਇਆ ਮਹਿੰਗਾ

  ਅੱਜ ਦਾ ਕਾਰਟੂਨ

  ਕੋਰੋਨਾਵਾਇਰਸ
 4. ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਹੋਏ 2986

  ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲੇ 2986 ਹੋ ਗਏ ਹਨ ਜਿਨ੍ਹਾਂ ਵਿੱਚੋਂ 2282 ਠੀਕ ਹੋ ਚੁੱਕੇ ਹਨ ਤੇ 641 ਐਕਟੀਵ ਮਾਮਲੇ ਹਨ।

  ਸ਼ੁੱਕਰਵਾਰ ਨੂੰ ਸੂਬੇ ਵਿੱਚ 95 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 63 ਮਾਮਲੇ ਅੰਮ੍ਰਿਤਸਰ ਤੋਂ ਹਨ।

  ਹੁਣ ਸੂਬੇ ਦੇ ਸਾਰੇ ਜ਼ਿਲ੍ਹੇ ਕੋਰੋਨਾ ਮਾਮਲਿਆਂ ਦੀ ਸੂਚੀ ਵਿੱਚ ਜੁੜ ਗਏ ਹਨ।

  ਨਵੇਂ ਆਏ ਮਾਮਲਿਆਂ ਵਿੱਚੋਂ ਸਿਰਫ਼ 6 ਮਾਮਲੇ ਬਾਹਰੋਂ ਆਏ ਲੋਕਾਂ ਨਾਲ ਸਬੰਧਿਤ ਹਨ।

  ਕੋਰੋਨਾਵਾਇਰਸ
 5. ਕੋਰੋਨਾਵਾਇਰਸ ਬਾਰੇ ਗਲਤ ਜਾਣਕਾਰੀ ਦੇਣ ਵਾਲੇ 1.70 ਲੱਖ ਤੋਂ ਵੱਧ ਟਵਿੱਟਰ ਅਕਾਊਂਟ ਹਟਾਏ

  ਟਵਿੱਟਰ ਨੇ ਇੱਕ ਲੱਖ 70 ਹਜ਼ਾਰ ਤੋਂ ਜ਼ਿਆਦਾ ਅਕਾਊਂਟ ਹਟਾ ਦਿੱਤੇ ਹਨ।

  ਟਵਿੱਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚੀਨੀ ਸਰਕਾਰ ਦੀ ‘ਗਲਤ ਜਾਣਕਾਰੀ ਮੁਹਿੰਮ’ ਨੂੰ ਮਜ਼ਬੂਤ ​​ਕਰਨ ਲਈ ਇਹ ਕਦਮ ਚੁੱਕਿਆ ਹੈ।

  ਟਵਿੱਟਰ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਅਕਾਊਂਟ ਅਜਿਹੇ ਸਨ ਜਿਨ੍ਹਾਂ ਵਿੱਚ ਕੋਰੋਨਾਵਾਇਰਸ ਬਾਰੇ ਲਿਖਿਆ ਗਿਆ ਸੀ।

  ਚੀਨ ਦੇ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ ਗਲਤ ਜਾਣਕਾਰੀ ਦਾ ਸ਼ਿਕਾਰ ਹੋਇਆ ਹੈ।

  ਇਸ ਲਈ ਉਨ੍ਹਾਂ ਨੇ ਚੀਨ ਨੂੰ ਅਜਿਹੇ ਅਕਾਊਂਟ ਬੰਦ ਕਰਨ ਲਈ ਕਿਹਾ ਜੋ ਚੀਨ ਲਈ 'ਆਲੋਚਨਾਤਮਕ' ਸਨ।

  ਟਵਿੱਟਰ
 6. ਸੁਪਰੀਮ ਕੋਰਟ ਨੇ ਅੱਜ ਕਿਹੜੇ ਮਾਮਲਿਆਂ ਤੇ ਸਰਕਾਰਾਂ ਨੂੰ ਖਿੱਚਿਆ

  ਸੁਪਰੀਮ ਕੋਰਟ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਸਥਿਤੀ ਦਾ ਸੰਗਿਆਨ ਲੈਂਦਿਆਂ ਸ਼ੁੱਕਰਵਾਰ ਨੂੰ ਦਿੱਲੀ, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਤਾਮਿਲ ਨਾਡੂ ਦੀਆਂ ਸਰਕਾਰਾਂ ਦੀ ਜਵਾਬਤਲਬੀ ਕੀਤੀ ਹੈ।

  ਲੋਨ ਦੀਆਂ ਕਿਸ਼ਤਾਂ ਬਾਰੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਦਿੱਤੇ ਗਏ ਤਿੰਨ ਮਹੀਨਿਆਂ ਦੇ ਮੋਰੇਟੋਰੀਅਮ ਬਾਰੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਵਿੱਤ ਮੰਤਰਾਲਾ ਅਤੇ ਆਰਬੀਆਈ ਨੂੰ ਕਿਹਾ ਹੈ ਕਿ ਉਹ ਆਉਂਦੇ ਤਿੰਨ ਦਿਨਾਂ ਵਿੱਚ ਸਾਂਝੀ ਬੈਠਕ ਕਰ ਕੇ ਫ਼ੈਸਲਾ ਕਰਨ, ਕੀ 31 ਅਗਸਤ ਤੱਕ ਦੇ ਛੇ ਮਹੀਨਿਆਂ ਦੇ ਮੋਰੇਟੋਰੀਅਮ ਦੀਆਂ ਕਿਸ਼ਤਾਂ ਉੱਪਰ ਬੈਂਕ ਵਿਆਜ਼ ਲੈਣਗੇ ਜਾਂ ਨਹੀਂ।

  ਅਦਾਲਤ ਨੇ ਕੇਂਦਰ ਸਰਕਾਰ ਨੂੰ 25 ਮਾਰਚ ਦੇ ਆਪਣੇ ਉਸ ਨੋਟੀਫਿਕੇਸ਼ਨ ਦੇ ਕਾਨੂੰਨੀ ਅਧਾਰ ਬਾਰੇ ਹਲਫ਼ਨਾਮਾ ਦਾਇਰ ਕਰਨ ਨੂੰ ਕਿਹਾ ਹੈ ਜਿਸ ਵਿੱਚ ਕਾਮਿਆਂ ਨੂੰ ਲੌਕਡਾਊਨ ਦੌਰਾਨ ਪੂਰੀ ਤਨਖ਼ਾਹ ਦੇਣ ਬਾਰੇ ਕਿਹਾ ਗਿਆ ਸੀ।

  ਸੁਪਰੀਮ ਕੋਰਟ ਨੇ ਏਅਰਲਾਈਨ ਕੰਪਨੀਆਂ ਵੱਲੋਂ ਲੌਕਡਾਊਨ ਕਾਰਨ ਰੱਦ ਹੋਈਆਂ ਉਡਾਣਾਂ ਦਾ ਬੁਕਿੰਗ ਲਈ ਦਿੱਤਾ ਪੂਰਾ ਕਿਰਾਇਆ ਯਾਤਰੀਆਂ ਨੂੰ ਵਾਪਸ ਕਰਨ ਬਾਰੇ ਬਹੁਤ ਸਾਰੀਆਂ ਪਟੀਸ਼ਨਾਂ ਉੱਪਰ ਸੁਣਵਾਈ ਕੀਤੀ।

  ਇਸ ਤੋਂ ਇਲਾਵਾ ਅਦਾਲਤ ਨੇ ਨੋਇਡਾ ਦੇ ਡੀਐਮ ਨੂੰ ਕੁਆਰੰਟੀਨ ਸਬੰਧੀ ਜਾਰੀ ਕੀਤੇ ਹੁਕਮਾਂ ਨੂੰ ਮੁੜ ਰਾਸ਼ਟਰੀ ਹਦਾਇਤਾਂ ਅਨੁਸਾਰ ਜਾਰੀ ਕਰਨ ਦਾ ਹੁਕਮ ਦਿੱਤਾ ਹੈ।

  ਇਨ੍ਹਾਂ ਸਭਨਾਂ ਮਸਲਿਆਂ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ

  ਭਾਰਤ ਦੀ ਸੁਪਰੀਮ ਕੋਰਟ
 7. ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1 ਲੱਖ ਤੋਂ ਪਾਰ

  ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1 ਲੱਖ ਦਾ ਅੰਕੜਾ ਪਾਰ ਕਰ ਚੁੱਕੇ ਹਨ।

  ਸ਼ੁੱਕਰਵਾਰ ਨੂੰ ਸੂਬੇ ਵਿੱਚ 3493 ਮਾਮਲੇ ਸਾਹਮਣੇ ਆਏ ਜਿਸ ਮਗਰੋਂ ਕੁੱਲ ਮਾਮਲਿਆਂ ਦੀ ਗਿਣਤੀ 1,01,141 ਹੋ ਚੁੱਕੀ ਹੈ।

  ਸੂਬੇ ਦੇ ਸਿਹਤ ਵਿਭਾਗ ਅਨੁਸਾਰ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 3717 ਹੋ ਚੁੱਕੀ ਹੈ ਜਿਸ ਵਿੱਚੋਂ 127 ਲੋਕਾਂ ਦੀ ਮੌਤ ਅੱਜ ਹੋਈ।

  ਇਸ ਤੋਂ ਇਲਾਵਾ 47,793 ਲੋਕ ਇਲਾਜ ਮਗਰੋਂ ਠੀਕ ਹੋ ਚੁੱਕੇ ਹਨ।

  View more on twitter
 8. ਪੰਜਾਬ ਤੇ ਹੋਰਨਾਂ ਸੂਬਿਆਂ ’ਚ ਲੌਕਡਾਊਨ ’ਤੇ ਫੈਸਲਾ ਕੌਣ ਕਰੇਗਾ ਅਤੇ ਤਨਖ਼ਾਹ ਕੱਟਣ ਬਾਰੇ SC ਨੇ ਕੀ ਕਿਹਾ...

  ਭਾਰਤ ਵਿੱਚ ਹਰ ਪਾਸੇ ਇਹ ਸਵਾਲ ਹੈ ਕਿ ਲੌਕਡਾਊਨ ਵਧਾਇਆ ਜਾਵੇਗਾ ਜਾਂ ਨਹੀਂ। ਖ਼ਬਰ ਸ਼ੁਰੂ ਹੋਈ ਜਦੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਹਿ ਦਿੱਤਾ ਸੀ ਕਿ ਜੇ ਲੋਕ ਭੀੜ ਕਰਦੇ ਰਹੇ ਤਾਂ ਪਾਬੰਦੀਆਂ ਵਧਾ ਦੇਣਗੇ। ਪੰਜਾਬ ਨੇ ਵੀ ਸ਼ਨੀਵਾਰ-ਐਤਵਾਰ ਅਤੇ ਛੁੱਟੀਆਂ ਵਾਲੇ ਦਿਨਾਂ ਸਖਤੀ ਵਧਾਈ ਹੈ ਪਰ ਪੂਰੇ ਮੁਲਕ ਦਾ ਹਾਲ ਕੀ ਹੈ — ਅੱਜ ਦਾ ਕੋਰੋਨਾ ਰਾਊਂਡ-ਅਪ

  Video content

  Video caption: ਪੰਜਾਬ ਤੇ ਹੋਰਨਾਂ ਸੂਬਿਆਂ ’ਚ ਲੌਕਡਾਊਨ ’ਤੇ ਫੈਸਲਾ ਕੌਣ ਕਰੇਗਾ ਅਤੇ ਤਨਖ਼ਾਹ ਕੱਟਣ ਬਾਰੇ SC ਨੇ ਕੀ ਕਿਹਾ...
 9. ਦਿੱਲੀ ਦੀ ਜਾਮਾ ਮਸਜਿਦ 4 ਜੁਲਾਈ ਤੱਕ ਰਹੇਗੀ ਬੰਦ

  ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਤਿਹਾਸਕ ਜਾਮਾ ਮਸਜਿਦ ਨੂੰ ਸ਼ਰਧਾਲੂਆਂ ਲਈ 4 ਜੁਲਾਈ ਤੱਕ ਬੰਦ ਕਰ ਦਿੱਤਾ ਗਿਆ ਹੈ।

  ਫਤਹਿਪੁਰੀ ਮਸਜਿਦ ਦੇ ਸ਼ਾਹੀ ਇਮਾਮ ਮੁਫ਼ਤੀ ਮੁਕੱਰਮ ਅਹਿਮਦ ਨੇ ਦੱਸਿਆ ਕਿ ਮਸਜਿਦ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਸੀ ਕਿ ਮਸਜਿਦ ਨਾ ਆਓ ਸਗੋਂ ਘਰਾਂ ਵਿੱਚ ਹੀ ਦੁਆ ਪੜ੍ਹਨ ਪਰ ਉਨ੍ਹਾਂ ਦਾ ਆਉਣਾ ਜਾਰੀ ਹੈ

  View more on twitter
 10. ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਇਹ ਨਵੀਆਂ ਹਦਾਇਤਾਂ

  ਪੰਜਾਬ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕੋਰੋਨਾਵਾਇਰਸ ਦੇ ਫੈਲਾਅ ਨੂੰ ਨੱਥ ਪਾਉਣ ਲਈ ਯਤਨਾਂ ਵਜੋਂ ਨਵੀਆਂ ਹਦਾਇਤਾਂ ਨੂੰ ਪ੍ਰਵਾਨਗੀ ਦਿੱਤੀ। ਅੱਜ ਜਾਰੀ ਹੋਈਆਂ ਹਦਾਇਤਾਂ ਲੌਕਡਾਊਨ 5.0 ਜਾਂ ਅਨਲੌਕ 1.0 ਤੋਂ ਵੱਖਰੀਆਂ ਹਨ ਅਤੇ ਅਗਲੇ ਹੁਕਮਾਂ ਤੱਕ ਗਜ਼ਟਡ ਛੁੱਟੀਆਂ ਅਤੇ ਹਫ਼ਤੇ ਦੇ ਅੰਤ 'ਤੇ ਹੋਣ ਵਾਲੀਆਂ ਛੁੱਟੀਆਂ ਦੌਰਾਨ ਲਾਗੂ ਹੋਣਗੀਆਂ।

  • ਜ਼ਰੂਰੀ ਵਸਤਾਂ ਅਤੇ ਸੇਵਾਵਾਂ ਨਾਲ ਜੁੜੀਆਂ ਦੁਕਾਨਾਂ ਸਾਰਾ ਹਫ਼ਤਾ ਸ਼ਾਮ 7 ਵਜੇ ਤੱਕ ਖੁੱਲ੍ਹੀਆਂ ਰਹਿ ਸਕਣਗੀਆਂ।
  • ਰੈਸਟੇਰੈਂਟ (ਸਿਰਫ਼ ਖਾਣਾ ਲਿਜਾਣ ਅਤੇ ਘਰੇ ਮੰਗਾਉਣ ਲਈ) ਅਤੇ ਠੇਕੇ ਸਾਰਾ ਹਫ਼ਤਾ ਰਾਤ 8 ਵਜੇ ਤੱਕ ਖੁੱਲ੍ਹ ਸਕਣਗੇ।
  • ਹਾਲਾਂਕਿ ਦੂਜੀਆਂ ਦੁਕਾਨਾਂ ਭਾਵੇਂ ਇਹ ਇਕੱਲੀਆਂ ਹੋਣ ਜਾਂ ਮਾਲ ਵਗੈਰਾ ਵਿੱਚ ਐਤਵਾਰ ਨੂੰ ਬੰਦ ਰਹਿਣਗੀਆਂ। ਜਦਕਿ ਸ਼ਾਮ ਨੂੰ ਸ਼ਾਮ 5 ਵਜੇ ਤੱਕ ਖੁੱਲ੍ਹ ਸਕਣਗੀਆਂ। ਇਸ ਸਮੇਂ ਦੀ ਪਾਲਣਾ ਕਰਵਾਉਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ।
  • ਐਤਵਾਰ ਦੀ ਬੰਦੀ ਤੋਂ ਇਲਾਵਾ, ਜ਼ਿਲ੍ਹਾ ਮੈਜਿਸਟਰੇਟ ਸੰਬੰਧਿਤ ਮਾਰਕੀਟ ਐਸੋਸੀਏਸ਼ਨਾਂ ਨਾਲ ਮਸ਼ਵਰੇ ਮਗਰੋਂ ਹੋਰ ਗੈਰ-ਜ਼ਰੂਰੀ ਦੁਕਾਨਾਂ ਹਫ਼ਤੇ ਦੇ ਕਿਸੇ ਵੀ ਦਿਨ ਬੰਦ ਰੱਖਣ ਦੇ ਹੁਕਮ ਵੀ ਦੇ ਸਕਦੇ ਹਨ। ਖ਼ਾਸ ਕਰ ਕੇ ਉੱਚ ਖ਼ਤਰੇ ਵਾਲੇ ਖੇਤਰਾਂ ਵਿੱਚ ਜਿੱਥੇ ਮਾਮਲੇ ਜ਼ਿਆਦਾ ਹਨ।
  • ਪੰਜਾਬ ਵਿੱਚ ਇੱਕ ਤੋਂ ਦੂਜੇ ਜ਼ਿਲ੍ਹੇ ਵਿੱਚ ਆਉਣਾ ਜਾਣਾ ਈ-ਪਾਸ ਦਿਖਾ ਕੇ ਹੀ ਹੋ ਸਕੇਗਾ। ਇਹ ਈ-ਪਾਸ ਸਿਰਫ਼ ਜ਼ਰੂਰੀ ਕੰਮ ਲਈ ਹੀ ਜਾਰੀ ਕੀਤੇ ਜਾਣਗੇ। ਮੈਡੀਕਲ ਐਮਰਜੈਂਸੀ ਦੀ ਸੂਰਤ ਵਿੱਚ ਕਿਸੇ ਅਜਿਹੇ ਪਾਸ ਦੀ ਲੋੜ ਨਹੀਂ ਹੋਵੇਗੀ।
  • ਇਸ ਤੋਂ ਇਲਾਵ ਵਿਆਹਾਂ ਲਈ ਵੀ ਈ-ਪਾਸ ਦੀ ਲੋੜ ਹੋਵੇਗੀ ਅਤੇ ਖ਼ਾਸ ਤੌਰ 'ਤੇ ਸਿਰਫ਼ 50 ਵਿਅਕਤੀਆਂ ਨੂੰ ਹੀ ਜਾਰੀ ਕੀਤੇ ਜਾਣਗੇ।
  ਮੁੱਖ ਮੰਤਰੀ ਅਮਰਿੰਦਰ ਸਿੰਘ
 11. ਹੁਣੇ ਜੁੜੇ ਪਾਠਕਾਂ ਲਈ ਦੇਸ਼ ਦੁਨੀਆਂ ਦਾ ਅਪਡੇਟ

  ਜੋਹਨ ਹੌਪਕਿਨਸ ਯੂਨੀਵਰਸਿਟੀ ਦੇ ਡੈਸ਼ਬੋਰਡ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 7,543,070 ਮਰੀਜ਼ ਹਨ। ਟੈਲੀ ਮੁਤਾਬਕ ਮਹਾਂਮਾਰੀ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਅਮਰੀਕਾ, ਬ੍ਰਾਜ਼ੀਲ, ਰੂਸ ਅਤੇ ਭਾਰਤ ਕ੍ਰਮਵਾਰ ਪਹਿਲੇ ਦੂਜੇ, ਤੀਜੇ ਅਤੇ ਚੌਥੇ ਨੰਬਰ 'ਤੇ ਹਨ।

  ਜਿਸ ਹਿਸਾਬ ਨਾਲ ਬ੍ਰਾਜ਼ੀਲ ਅਤੇ ਭਾਰਤ ਵਿੱਚ ਮਾਮਲੇ ਵਧਦੇ ਜਾ ਰਹੇ ਹਨ ਉਸ ਹਿਸਾਬ ਨਾਲ ਜਲਦੀ ਹੀ ਇੱਕ- ਇੱਕ ਦਰਜਾ ਉੱਪਰ ਖਿਸਕ ਜਾਣਗੇ।

  ਭਾਰਤ ਵਿੱਚ ਲਾਗ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ 2.97 ਲੱਖ ਤੋਂ ਵੱਧ ਹੋ ਗਏ ਹਨ ਜਦਕਿ 8498 ਮੌਤਾਂ ਹੋ ਗਈਆਂ ਹਨ।

  ਸਾਊਦੀ ਅਰਬ ਹਾਜੀਆਂ ਦੀ ਸੰਖਿਆ ਵਿੱਚ ਭਾਰੀ ਕਟੌਤੀ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਵਰਤਮਾਨ ਸਥਿਤੀ ਮੁਤਾਬਕ ਵੱਖ-ਵੱਖ ਦੇਸ਼ਾਂ ਨੂੰ ਮਿਲੇ ਹੋਏ ਹਾਜੀਆਂ ਦੇ ਕੋਟੇ ਵਿੱਚੋਂ ਸਿਰਫ਼ 20 ਫ਼ੀਸਦੀ ਭੇਜਣ ਦੀ ਪ੍ਰਵਾਨਗੀ ਹੀ ਸਾਊਦੀ ਸਰਕਾਰ ਵੱਲੋਂ ਮਿਲੇਗੀ। ਜਾਂ ਇਸ ਵਾਰ ਦਾ ਹੱਜ ਸੰਕੇਤਕ ਹੀ ਹੋਵੇਗਾ।

  ਬ੍ਰਿਟੇਨ ਦੇ ਔਫ਼ਿਸ ਫੌਰ ਨੈਸ਼ਨਲ ਸਟੈਟਿਕਸ ਮੁਤਾਬਕ ਅਪ੍ਰੈਲ ਮਹੀਨੇ ਦੌਰਾਨ ਦੇਸ਼ ਦੀ ਜੀਡੀਪੀ 1997 ਤੋਂ ਬਾਅਦ ਪਹਿਲੀ ਵਾਰ ਸਭ ਤੋਂ ਹੇਠਾਂ 20.4% ਡਿੱਗੀ ਹੈ। ਉੱਥੇ ਅਪ੍ਰੈਲ, 23 ਮਾਰਚ ਤੋਂ ਲੱਗੇ ਲੌਕਡਾਊਨ ਵਿੱਚ ਲੰਘਣ ਵਾਲਾ ਪਹਿਲਾ ਮਹੀਨਾ ਸੀ।

  ਪੰਜਾਬ ਸਰਕਾਰ ਵੱਲੋਂ ਜਾਰੀ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਕੋਰੋਨਾਵਾਇਰਸ ਦੇ 2986 ਕੇਸ ਹਨ ਜਿਨ੍ਹਾਂ ਵਿੱਚੋਂ 2282 ਜਣੇ ਠੀਕ ਹੋ ਚੁੱਕੇ ਹਨ ਜਦਕਿ 641 ਜ਼ੇਰੇ ਇਲਾਜ ਹਨ। ਅੰਮ੍ਰਿਤਸਰ ਵਿੱਚ ਇੱਕ ਦਿਨ ਵਿੱਚ 65 ਮਾਮਲੇ ਸਾਹਮਣੇ ਆਏ ਹਨ ਜਦਕਿ ਸੂਬੇ ਵਿੱਚ 95 ਨਵੇਂ ਮਾਮਲੇ ਸਾਹਮਣੇ ਆਏ ਹਨ।

  ਕੋਰੋਨਾਵਾਇਰਸ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਵਿਚਾਲੇ ਪਾਕਿਸਤਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਪੰਜਾਬ ਵਿੱਚ ਕੁਆਰੰਟੀਨ ਸੈਂਟਰ ਬੰਦ ਕੀਤੇ ਜਾ ਰਹੇ ਹਨ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੌਜੂਦ ਸੈਂਟਰਾਂ ਸਣੇ ਲਾਹੌਰ ਦੇ 6 ਅਜਿਹੇ ਸੈਂਟਰ ਵੀ ਬੰਦ ਕੀਤੇ ਜਾਣਗੇ। ਜੋਹਨ ਹੌਪਕਿਨਸ ਯੂਨੀਵਰਸਿਟੀ ਦੇ ਡੈਸ਼ਬੋਰਡ ਮੁਤਾਬਕ ਪਾਕਿਸਤਾਨ ਵਿੱਚ 1,25,933 ਮਰੀਜ਼ ਹਨ।

  ਰੂਸ ਦੇ ਮਾਸਕੋ ਸ਼ਹਿਰ ਦੀ ਤਸਵੀਰ
  Image caption: ਰੂਸ ਦੇ ਮਾਸਕੋ ਸ਼ਹਿਰ ਦੀ ਤਸਵੀਰ
 12. ਕੀ ਹੈ ਪਾਕਿਸਤਾਨ ਦੀ ਕੈਸ਼ ਟਰਾਂਸਫ਼ਰ ਸਕੀਮ

  ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੌਰਾਨ ਗ਼ਰੀਬਾਂ ਲਈ ਅਹਿਸਾਸ ਕੈਸ਼ ਪ੍ਰੋਗਰਾਮ ਤਹਿਤ ਵਜ਼ੀਫੇ ਦਿੱਤੇ ਜਾ ਰਹੇ ਹਨ।

  ਇਮਰਾਨ ਖ਼ਾਨ ਨੇ ਇਸ ਪ੍ਰੋਗਰਾਮ ਬਾਰੇ ਆਪਣੇ ਤਜ਼ਰਬੇ ਸਾਂਝੇ ਕਰਨ ਦੀ ਪੇਸ਼ਕਸ਼ ਵੀ ਭਾਰਤ ਨੂੰ ਕੀਤੀ ਸੀ। ਜਿਸ ਨੂੰ ਕਿ ਭਾਰਤ ਨੇ ਠੁਕਰਾ ਦਿੱਤਾ ਹੈ।

  ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਇਸ ਰਿਪੋਰਟ ਵਿੱਚ ਇਸ ਅਹਿਸਾਸ ਪ੍ਰੋਗਰਾਮ ਬਾਰੇ ਵੇਰਵੇ ਸਹਿਤ ਦੱਸ ਰਹੇ ਹਨ।

  Video content

  Video caption: ਕੋਰੋਨਾਵਾਇਰਸ ਤੇ ਗ਼ਰੀਬੀ ਨਾਲ ਮੁਕਾਬਲੇ ਲਈ ਇਮਰਾਨ ਖ਼ਾਨ ਵੰਡ ਰਹੇ ਕੈਸ਼
 13. ਕੋਰੋਨਾਵਾਇਰਸ: ਚੰਡੀਗੜ੍ਹ ਨੇ ਅੰਤਰਰਾਜੀ ਬੱਸ ਸੇਵਾ ਕੀਤੀ ਬੰਦ

  ਚੰਡੀਗੜ੍ਹ ਵਿੱਚ ਕੋਰੋਨਾਵਇਰਸ ਦੇ ਕੁੱਲ 334 ਕੇਸ ਹਨ ਅਤੇ 5 ਮੌਤਾਂ ਹੋਈਆਂ ਹਨ। 34 ਮਰੀਜ਼ ਜ਼ੇਰੇ ਇਲਾਜ ਹਨ। 5708 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 5342 ਨੈਗੇਟਿਵ ਪਾਏ ਗਏ। ਚੰਡੀਗੜ੍ਹ ਵਿੱਚ ਹੁਣ ਤੱਕ 295 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਇਹ ਹਨ ਅੱਜ ਹੋਏ ਕੁਝ ਫੈਸਲੇ -

  • ਚੰਡੀਗੜ ਨੇ ਅੰਤਰਰਾਜੀ ਬੱਸ ਸੇਵਾ 30 ਜੂਨ ਤੱਕ ਬੰਦ ਕਰ ਦਿੱਤੀ ਹੈ
  • ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੁਆਰਾ ਚਲਾਈਆਂ ਜਾ ਰਹੀਆਂ ਟ੍ਰਾਈਸਿਟੀ ਬੱਸਾਂ ਚੱਲਦੀਆਂ ਰਹਿਣਗੀਆਂ
  • ਟਰੇਨ, ਹਵਾਈ ਜਹਾਜ਼ ਤੇ ਸੜਕ ਦੇ ਰਸਤੇ ਚੰਡੀਗੜ੍ਹ ਆਉਣ ਵਾਲੇ ਲੋਕਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ 14 ਦਿਨ ਲਈ ਘਰੇ ਕੁਆਰੰਟੀਨ ਹੋਣ ਦੀ ਸਲਾਹ ਦਿੱਤੀ ਜਾਵੇਗੀ
  ਚੰਡੀਗੜ੍ਹ
 14. ਕੀ ਬ੍ਰਾਜ਼ੀਲ ਅਮਰੀਕਾ ਨੂੰ ਅਤੇ ਭਾਰਤ ਰੂਸ ਨੂੰ ਪਿੱਛੇ ਛੱਡੇਗਾ?

  ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਦੀ ਲਾਗ ਜਿਸ ਤੇਜ਼ੀ ਨਾਲ ਫ਼ੈਲ ਰਹੀ ਹੈ ਉਹ ਹੌਲਨਾਕ ਹੈ। ਜੇ ਹਵਾ ਇਹੀ ਰਹੀ ਤਾਂ ਇੱਕ ਗਣਨਾ ਮੁਤਾਬਕ 20 ਜੁਲਾਈ ਤੱਕ ਬ੍ਰਾਜ਼ੀਲ ਅਮਰੀਕਾ ਨੂੰ ਪਿੱਛੇ ਛੱਡ ਦੇਵੇਗਾ।

  ਕਿਹਾ ਜਾ ਰਿਹਾ ਹੈ ਇਹ ਗਣਨਾ ਦੀ ਉਹੀ ਵਿਧੀ ਹੈ ਜਿਸ ਨਾਲ ਵ੍ਹਾਈਟ ਹਾਊਸ ਨੇ ਅਮਰੀਕਾ ਵਿੱਚ ਕੋਰੋਨਾ ਬਾਰੇ ਅਨੁਮਾਨ ਤਿਆਰ ਕੀਤੇ ਸਨ।

  ਕਿਹਾ ਜਾ ਰਿਹਾ ਹੈ ਕਿ ਮੌਜੂਦਾ ਰਫ਼ਤਾਰ ਨਾਲ 29 ਜੁਲਾਈ ਤੱਕ ਬ੍ਰਾਜ਼ੀਲ ਵਿੱਚ 1 ਲੱਖ 37 ਪੰਜ ਸੌ ਤੋਂ ਵਧੇਰੇ ਮੌਤਾਂ ਹੋ ਜਾਣਗੀਆਂ ਜਦਕਿ ਅਮਰੀਕਾ ਵਿੱਚ ਉਸੇ ਤਰੀਕ ਤੱਕ 1 ਲੱਖ 37 ਹਜ਼ਾਰ ਮੌਤਾਂ ਦਾ ਕਿਆਸ ਹੈ।

  ਦੂਜੇ ਪਾਸੇ ਭਾਰਤ ਵਿੱਚ ਵੀਰਵਾਰ ਸਵੇਰ ਤੋਂ ਸ਼ੁੱਕਰਵਾਰ ਸਵੇਰ ਤੱਕ ਕੋਰੋਨਾਵਾਇਰਸ ਦੇ ਮਾਮਲੇ ਰੂਸ ਨਾਲੋਂ ਜ਼ਿਆਦਾ ਸਾਹਮਣੇ ਆਏ ਹਨ।

  ਰੂਸ ਵਿੱਚ ਇਹ ਗਿਣਤੀ 8,779 ਸੀ ਤਾਂ ਭਾਰਤ ਵਿੱਚ 10,956। ਇਸੇ ਤਰ੍ਹਾਂ ਰੂਸ ਵਿੱਚ 183 ਮੌਤਾਂ ਹੋਈਆਂ ਜਦਕਿ ਭਾਰਤ ਵਿੱਚ ਇਹ ਗਿਣਤੀ 396 ਰਹੀ। ਰੂਸ ਵਿੱਚ ਕੋਰੋਨਾਵਇਰਸ ਨਾਲ 6,715 ਮੌਤਾਂ ਹੋਈਆਂ ਹਨ ਜਦ ਕਿ ਭਾਰਤ ਵਿੱਚ 8,498 ਮੌਤਾਂ ਹੋਈਆਂ ਹਨ।

  ਕੋਰੋਨਾਵਾਇਰਸ
 15. ਏਅਰਲਾਈਨਜ਼ ਵੱਲੋਂ ਪੂਰਾ ਕਿਰਾਇਆ ਮੋੜਨ ਬਾਰੇ ਸੁਪਰੀਮ ਕੋਰਟ ਨੇ ਕੀ ਕਿਹਾ

  ਭਾਰਤ ਦੀ ਸੁਪਰੀਮ ਕੋਰਟ ਨੇ ਏਅਰਲਾਈਨ ਕੰਪਨੀਆਂ ਵੱਲੋਂ ਲੌਕਡਾਊਨ ਕਾਰਨ ਰੱਦ ਹੋਈਆਂ ਉਡਾਣਾਂ ਦਾ ਬੁਕਿੰਗ ਲਈ ਦਿੱਤਾ ਪੂਰਾ ਕਿਰਾਇਆ ਯਾਤਰੀਆਂ ਨੂੰ ਵਾਪਸ ਕਰਨ ਬਾਰੇ ਬਹੁਤ ਸਾਰੀਆਂ ਪਟੀਸ਼ਨਾਂ ਉੱਪਰ ਸੁਣਵਾਈ ਦੌਰਾਨ ਸਿਵਲ ਏਵੀਏਸ਼ਨ ਮੰਤਰਾਲੇ ਨੂੰ ਨੋਟਿਸ ਜਾਰੀ ਕਰ ਕੇ ਸਰਕਾਰ ਨੂੰ ਤਿੰਨ ਹਫ਼ਤਿਆਂ ਵਿੱਚ ਆਪਣਾ ਜਵਾਬ ਦਾਖ਼ਲ ਕਰਨ ਨੂੰ ਕਿਹਾ।

  ਅਦਾਲਤ ਨੇ ਕਿਹਾ ਕਿ ਕੇਂਦਰ ਅਤੇ ਏਅਰਲਾਈਨ ਕੰਪਨੀਆਂ ਨੂੰ ਇਸ ਬਾਰੇ ਪ੍ਰਕਿਰਿਆ ਬਾਰੇ ਵਿਚਾਰ ਵਟਾਂਦਰਾ ਕਰਨ ਉਪਰੰਤ ਅਦਾਲਤ ਨੂੰ ਜਵਾਬ ਦੇਣ।

  ਅਦਾਲਤ ਨੇ ਪੁੱਛਿਆ, “ਇੱਕੋ ਰੂਟ ਲਈ ਕਰੈਡਿਟ ਨੂੰ ਛੋਟੇ ਵਕਫ਼ ਤੱਕ ਸੀਮਤ ਕਿਉਂ ਕੀਤਾ ਜਾਵੇ?”

  ਇਸ ਕੇਸ ਵਿੱਚ ਸਾਰੀਆਂ ਏਅਰਲਾਈਨ ਕੰਪਨੀਆਂ ਧਿਰ ਬਣਾਈਆਂ ਜਾਣਗੀਆਂ ਅਤੇ ਮਾਮਲੇ ਦੀ ਅਗਲੀ ਸੁਣਵਾਈ ਸ਼ਾਇਦ ਤਿੰਨ ਹਫ਼ਤਿਆਂ ਬਾਅਦ ਹੀ ਹੋ ਸਕੇਗੀ।

  ਭਾਰਤ ਦੀ ਸੁਪਰੀਮ ਕੋਰਟ
 16. ਸੁਪਰੀਮ ਕੋਰਟ ਨੇ ਰੁਲਦੀਆਂ ਲਾਸ਼ਾਂ ਬਾਰੇ ਸੂਬਿਆਂ ਨੂੰ ਪੁੱਛਿਆ ਸਵਾਲ

  ਸੁਪਰੀਮ ਕੋਰਟ ਨੇ ਕੋਰੋਨਾਵਇਰਸ ਦੇ ਮਰੀਜ਼ਾਂ ਦੀ ਸਥਿਤੀ ਦਾ ਸੰਗਿਆਨ ਲੈਂਦਿਆਂ ਸ਼ੁੱਕਰਵਾਰ ਨੂੰ ਦਿੱਲੀ, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਤਾਮਿਲ ਨਾਡੂ ਦੀਆਂ ਸਰਕਾਰਾਂ ਦੀ ਜਵਾਬਤਲਬੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਹਸਪਤਾਲ ਲਾਸ਼ਾਂ ਬਾਰੇ ਬਿਲਕੁਲ ਬੇਫ਼ਿਕਰੇ ਹਨ ਅਤੇ ਇੱਥੋਂ ਤੱਕ ਕਿ ਪਰਿਵਾਰ ਵਾਲਿਆਂ ਨੂੰ ਵੀ ਨਹੀਂ ਦੱਸਿਆ ਜਾ ਰਿਹਾ।

  ਜਸਟਿਸ ਸ਼ਾਹ ਨੇ ਕਿਹਾ ਕਿ ਹਸਪਤਾਲਾਂ ਵਿੱਚ ਸਹੂਲਤਾਂ ਦੀ ਗੰਭੀਰ ਕਮੀ ਹੈ। ਉਨ੍ਹਾਂ ਨੇ ਕਿਹਾ, ''ਇੱਥੇ ਬਿਸਤਰਿਆਂ ਦੀ ਕਮੀ ਹੈ। ਮਰੀਜ਼ਾਂ ਨੂੰ ਦੇਖਿਆ ਨਹੀਂ ਜਾ ਰਿਹਾ ਹੈ।''

  ਜਸਟਿਸ ਕੌਲ ਨੇ ਦਿੱਲੀ ਬਾਰੇ ਕਿਹਾ ਕਿ ਇੱਥੇ ਟੈਸਟ ਬਹੁਤ ਘੱਟ ਹੋ ਰਹੇ ਹਨ। ਜਸਟਿਸ ਸ਼ਾਹ ਅਤੇ ਕੌਲ ਦੀ ਬੈਂਚ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਵਿੱਚ ਹਸਪਤਾਲਾਂ ਵਿੱਚ ਲਾਸ਼ਾਂ ਦੀ ਜੋ ਹਾਲਤ ਹੈ ਉਹ ਭਿਆਨਕ ਹੈ। ਬੈਂਚ ਨੇ ਕਿਹਾ ਕਿ ਲਾਸ਼ਾਂ ਵੇਟਿੰਗ ਏਰੀਏ ਵਿੱਚ ਰੱਖੀਆਂ ਗਈਆਂ ਹਨ।

  ਕੋਰੋਨਾਵਾਇਰਸ
 17. ਬ੍ਰਿਟੇਨ: ਗੁਰਦੁਆਰਾ ਘਰਾਂ ਵਿੱਚ ਬੰਦ ਲੋਕਾਂ ਲਈ ਇੰਝ ਬਣਿਆ ਸਹਾਰਾ

  ਯੂਕੇ ਦੇ ਸਲੋਅ ਦੇ ਗੁਰਦੁਆਰਾ, ਗੁਰੂ ਮਾਨਿਓ ਗ੍ਰੰਥ ਵਿੱਚ 24 ਘੰਟੇ ਲੰਗਰ ਬਣਾਇਆ ਜਾ ਰਿਹਾ ਹੈ। ਇਹ ਗੁਰਦੁਆਰਾ ਸਾਹਿਬ ਲੌਕਡਾਊਨ ਕਾਰਨ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਸੰਗਤ ਇੱਥੇ ਮਿਲ ਕੇ ਲੋੜਵੰਦਾਂ ਲਈ ਲੰਗਰ ਬਣਾ ਰਹੀ ਹੈ।

  View more on youtube
 18. ITBP ਜਵਾਨਾਂ ਨੇ ਗਾਇਆ ਕੋਰੋਨਾ ਯੋਧਿਆਂ ਦੀ ਤਾਰੀਫ਼ ਵਿੱਚ ਗਾਣਾ

  ਪੰਚਕੂਲਾ ਵਿੱਚ ਤਾਇਨਾਤ ਆਈਟੀਬੀਪੀ ਦੇ ਜਵਾਨ ਨੇ ਕੋਰੋਨਾ ਵਾਰੀਅਰਜ਼ ਲਈ ਗਾਣਾ ਗਾਇਆ ਹੈ। ਇਹ ਗਾਣਾ ਉਨ੍ਹਾਂ ਦੇ ਹੀ ਇੱਕ ਸਹਿਯੋਗੀ ਜਵਾਨ ਨੇ ਲਿਖਿਆ ਹੈ।

  ਕਿਵੇਂ ਉਨ੍ਹਾਂ ਨੇ ਇਸ ਨੂੰ ਲਿਖਣ ਅਤੇ ਗਾਉਣ ਦਾ ਮਨ ਬਣਾਇਆ, ਦੇਖੋ ਇਸ ਵੀਡੀਓ ਵਿੱਚ।

  Video content

  Video caption: ITBP ਦੇ ਦੋ ਜਵਾਨਾਂ ਨੇ ਕੋਰੋਨਾ ਵਾਰੀਅਜ਼ ਲਈ ਗਾਣਾ ਬਣਾਇਆ
 19. ਮਹਾਰਸ਼ਟਰ ਵਿੱਚ ਨਹੀਂ ਵਧੇਗਾ ਲੌਕਡਾਊਨ

  ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੌਕਡਾਊਨ ਦਾ ਮੁੜ ਐਲਾਨ ਨਹੀਂ ਕੀਤਾ ਜਾਵੇਗਾ ਪਰ ਉਹ ਕਿਤੇ ਵੀ ਭੀੜ ਇਕੱਠੀ ਨਾ ਕਰਨ ਅਤੇ ਹਦਾਇਤਾਂ ਦੀ ਪਾਲਣਾ ਕਰਨ।

  View more on twitter
 20. ਲੋਨ ਮੋਰੇਟੇਰੀਅਮ ਬਾਰੇ ਸੁਪਰੀਮ ਕੋਰਟ ਦਾ ਸਵਾਲ

  ਲੋਨ ਦੀਆਂ ਕਿਸ਼ਤਾਂ ਬਾਰੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਦਿੱਤੇ ਗਏ ਤਿੰਨ ਮਹੀਨਿਆਂ ਦੇ ਮੋਰੇਟੋਰੀਅਮ ਬਾਰੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਵਿੱਤ ਮੰਤਰਾਲਾ ਅਤੇ ਆਰਬੀਆਈ ਨੂੰ ਕਿਹਾ ਹੈ ਕਿ ਉਹ ਆਉਂਦੇ ਤਿੰਨ ਦਿਨਾਂ ਵਿੱਚ ਸਾਂਝੀ ਬੈਠਕ ਕਰ ਕੇ ਫ਼ੈਸਲਾ ਕਰਨ, ਕੀ ਬੈਂਕ 31 ਅਗਸਤ ਤੱਕ ਦੇ ਛੇ ਮਹੀਨਿਆਂ ਦੇ ਮੋਰੇਟੋਰੀਅਮ ਦੀਆਂ ਕਿਸ਼ਤਾਂ ਉੱਪਰ ਬੈਂਕ ਵਿਆਜ਼ ਲੈਣਗੇ ਜਾਂ ਨਹੀਂ।

  ਸੁਪਰੀਮ ਕੋਰਟ ਨੇ ਕਿਹਾ ਕਿ ਇਸ ਸੁਣਵਾਈ ਦੌਰਾਨ ਅਦਾਲਤ ਦੀ ਚਿੰਤਾ ਸਿਰਫ਼ ਇਹ ਹੈ, ਕੀ 3 ਮਹੀਨਿਆਂ ਲਈ ਟਾਲਿਆ ਗਿਆ ਵਿਆਜ਼ ਭਰੇ ਜਾਣ ਵਾਲੇ ਚਾਰਜਿਜ਼ ਵਿੱਚ ਜੋੜਿਆ ਜਾਵੇਗਾ ਜਾਂ ਵਿਆਜ਼ ਉੱਪਰ ਵਿਆਜ਼ ਲੱਗੇਗਾ'।

  ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ 17 ਜੂਨ ਨੂੰ ਹੋਵੇਗੀ।

  View more on twitter
  View more on youtube