Got a TV Licence?

You need one to watch live TV on any channel or device, and BBC programmes on iPlayer. It’s the law.

Find out more
I don’t have a TV Licence.

ਲਾਈਵ ਰਿਪੋਰਟਿੰਗ

ਸਾਰੇ ਦੱਸੇ ਗਏ ਸਮੇਂ ਯੂ.ਕੇ. ਦੇ ਹਨ

 1. Post update

  ਕੋਰੋਨਾਵਾਇਰਸ ਨਾਲ ਸਬੰਧਤ ਬੀਬੀਸੀ ਪੰਜਾਬੀ ਦਾ ਇਹ ਲਾਇਵ ਪੇਜ਼ ਅਸੀੰ ਇੱਥੇ ਹੀ ਖ਼ਤਮ ਕਰ ਰਹੇ ਹਾਂ, 15 ਜੂਨ ਦਾ ਅਪਡੇਟ ਦੇਖਣ ਲਈ ਕਲਿੱਕ ਕਰੋ, ਧੰਨਵਾਦ ।

 2. ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ

  • ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਡੈਸ਼ਬੋਰਡ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 78 ਲੱਖ 35 ਹਜ਼ਾਰ ਪਾਰ ਕਰ ਗਏ ਹਨ, 4 ਲੱਖ 31 ਹਜ਼ਾਰ ਤੋਂ ਪਾਰ ਹੋ ਗਈਆਂ ਹਨ। ਉਧਰ WHO ਨੇ ਕਿਹਾ ਹੈ ਕਿ ਵਾਇਰਸ ਦੁਨੀਆਂ ਭਰ 'ਚ ਮੁੜ ਪੈਰ ਪਸਾਰ ਰਿਹਾ ਹੈ।
  • ਜੌਹਨ ਹੌਪਕਿਸਨ ਯੂਨੀਵਰਸਿਟੀ ਦੇ ਡੈਸ਼ਬੋਰਡ ਮੁਤਾਬਕ ਅਮਰੀਕਾ ਸਭ ਤੋਂ ਪ੍ਰਭਾਵਿਤ ਦੇਸ਼ ਹੈ ਉਸ ਤੋਂ ਬਾਅਦ ਬ੍ਰਾਜ਼ੀਲ, ਰੂਸ, ਚੌਥੇ ਨੰਬਰ ’ਤੇ ਭਾਰਤ ਅਤੇ ਪੰਜਵੇਂ ਉੱਪਰ ਬ੍ਰਿਟੇਨ ਹੈ।
  • ਕੋਰੋਨਾਵਾਇਰਸ ਵੈਕਸੀਨ ਲਈ ਇਟਲੀ, ਜਰਮਨੀ, ਫਰਾਂਸ ਤੇ ਨੀਦਰਲੈਂਡ ਨੇ ਫਾਰਮਾ ਕੰਪਨੀ ਐਸਟਰਾਜ਼ੈਨੇਕਾ ਦੇ ਨਾਲ ਮਿਲ ਕੇ ਇੱਕ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਕੰਪਨੀ ਯੂਰਪ ਨੂੰ ਵੈਕਸੀਨ ਦੇ 40 ਕਰੋੜ ਡੋਜ਼ ਦੇਵੇਗੀ।
  • ਰੂਸ ਵਿੱਚ 528,000 ਤੋਂ ਵਧੇਰੇ ਪੁਸ਼ਟ ਕੇਸ ਹਨ। ਰੂਸ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਤੀਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਰੂਸ ਨੇ ਮਹਾਂਮਾਰੀ ਨਾਲ ਬਿਹਤਰ ਤਰੀਕੇ ਨਾਲ ਨਜਿੱਠਿਆ ਹੈ।
  • ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 11,929 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ ਹੀ ਪਹਿਲੀ ਵਾਰ ਇੱਕ ਦਿਨ ਵਿੱਚ ਮੌਤਾਂ ਦਾ ਵੱਡਾ ਅੰਕੜਾ 311 ਵੀ ਦਰਜ ਕੀਤਾ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀ ਵੈਬਸਾਈਟ ਮੁਤਾਬਕ ਦੇਸ਼ ਵਿੱਚ 3 ਲੱਖ 20 ਹਜ਼ਾਰ ਤੋਂ ਉੱਪਰ ਮਾਮਲੇ ਹਨ।
  • ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਹੈ ਕਿ ਜੇ ਲਾਗ ਦੇ ਮਾਮਲੇ ਵਧਦੇ ਰਹੇ ਤਾਂ ਇਕ ਵਾਰ ਫਿਰ ਲੌਕਡਾਊਨ ਲਾਇਆ ਜਾ ਸਕਦਾ ਹੈ। ਇਥੇ ਸ਼ਨੀਵਾਰ ਨੂੰ ਕੋਰੋਨਾ ਦੇ 2400 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
  • ਚੀਨ ਵਿੱਚ ਪਿਛਲੇ 24 ਘੰਟਿਆਂ ਵਿੱਚ ਅਪ੍ਰੈਲ ਮਹੀਨੇ ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਸਾਹਮਣੇ ਆਇਆ। ਵਧਦੇ ਮਾਮਲਿਆਂ ਨੂੰ ਦੇਖਦਿਆਂ ਹੋਇਆ ਮੁੜ ਤੋਂ ਲੌਕਡਾਊਨ ਲਾ ਦਿੱਤਾ ਗਿਆ ਹੈ ਤੇ ਕਈ ਰਹਾਇਸ਼ੀ ਇਲਾਕਿਆਂ ਸਮੇਤ ਥੋਕ ਬਾਜ਼ਾਰ ਬੰਦ ਕਰ ਦਿੱਤੇ ਗਏ ਹਨ।
  • ਦਿੱਲੀ ਵਿੱਚ ਹੁਣ ਜਨਤਕ ਥਾਵਾਂ ਅਤੇ ਦਫ਼ਤਰਾਂ ਵਿੱਚ ਮਾਸਕ ਨਾ ਪਹਿਨਣ, ਜਨਤਕ ਥਾਵਾਂ 'ਤੇ ਤੰਬਾਕੂ ਖਾ ਕੇ ਥੁੱਕਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ 'ਤੇ ਪਹਿਲੀ ਵਾਰ 500 ਰੁਪਏ ਦੂਜੀ ਵਾਰ 1000 ਰੁਪਏ ਜੁਰਮਾਨਾ ਕੀਤਾ ਜਾਵੇਗਾ।
  • ਪੰਜਾਬ ਵਿੱਚ ਹੁਣ ਤੱਕ ਕੁੱਲ ਮਾਮਲੇ 2986 ਹਨ ਅਤੇ ਮੌਤਾਂ ਦੀ ਗਿਣਤੀ 63 ਹੋ ਗਈ ਹੈ।
  • ਲੈਟਨ ਅਮਰੀਕੀ ਦੇਸ਼ਾਂ ਚਿਲੀ, ਅਰਜਨਟਾਈਨਾ,ਪੇਰੂ ਅਤੇ ਕੋਲੰਬੀਆ ਸਾਰਿਆਂ ਵਿੱਚ ਹੀ ਰਿਕਰਾਡ ਮਾਮਲੇ ਦਰਜ ਕੀਤੇ ਗਏ ਹਨ ਜਿਸ ਤੋਂ ਬਾਅਦ ਇਸ ਖਿੱਤੇ ਵਿੱਚ ਵਾਇਰਸ ਦੇ ਫੈਲਾਅ ਬਾਰੇ ਫ਼ਿਕਰ ਵਧ ਗਈ ਹੈ।
  ਕੋਰੋਨਾਵਾਇਰਸ
 3. ਅਸੀਂ ਮਹਾਮਾਰੀ ਅਮਰੀਕਾ ਨਾਲੋਂ ਬਿਹਤਰ ਸਾਂਭੀ-ਪੂਤਿਨ

  ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਰੂਸ ਦੇ ਸਰਕਾਰੀ ਚੈਨਲ ਨੂੰ ਕਿਹਾ ਹੈ ਕਿ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਫ਼ੈਲਣ ਦਾ ਅਤੇ ਮੌਤਾਂ ਦੀ ਵਜ੍ਹਾ ਉੱਥੋਂ ਦਾ ਅੰਦਰੂਨੀ ਸੰਕਟ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਨੇ ਮਹਾਮਾਰੀ ਨਾਲ ਬਿਹਤਰ ਤਰੀਕੇ ਨਾਲ ਨਜਿੱਠਿਆ ਹੈ।

  ਉਨ੍ਹਾਂ ਨੇ ਕਿਹਾ, “ਮੈਂ (ਰੂਸ ਦੀ) ਸਰਕਾਰ ਜਾਂ ਖੇਤਰ ਵਿੱਚ ਕਿਸੇ ਦੀ ਉਹ ਸਭ ਕਹਿਣ ਦੀ ਕਲਪਨਾ ਵੀ ਨਹੀਂ ਕਰ ਸਕਦਾ ਜੋ ਕੁਝ ਸਰਕਾਰ ਜਾਂ ਰਾਸ਼ਟਰਪਤੀ (ਟਰੰਪ) ਕਹਿ ਰਹੇ ਹਨ।”

  “ਮੈਨੂੰ ਲਗਦਾ ਹੈ ਕਿ...ਇਸ ਮਾਮਲੇ (ਅਮਰੀਕਾ ਵਿੱਚ) ਵਿੱਚ ਪਾਰਟੀ ਦੇ ਹਿੱਤਾਂ ਨੂੰ ਸਮਾਜ ਦੇ ਅਤੇ ਲੋਕਾਂ ਦੇ ਹਿੱਤਾਂ ਤੋਂ ਉੱਪਰ ਰੱਖਿਆ ਗਿਆ ਹੈ।”

  ਅਮਰੀਕਾ ਵਿੱਚ ਕੋਰੋਨਾਵਾਇਰਸ ਦੇ 20 ਲੱਖ ਤੋਂ ਵਧੇਰੇ ਪੁਸ਼ਟ ਕੇਸ ਹਨ ਅਤੇ 115,000 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਜੋ ਕਿ ਦੁਨੀਆਂ ਭਰ ਵਿੱਚ ਸਭ ਤੋਂ ਵਧੇਰੇ ਹੈ

  ਰੂਸ ਵਿੱਚ 528,000 ਤੋਂ ਵਧੇਰੇ ਪੁਸ਼ਟ ਕੇਸ ਹਨ। ਰੂਸ ਅਮਰਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਤੀਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਇਥੇ ਮਰਨ ਵਾਲਿਆਂ ਦੀ ਅਧਿਕਾਰਿਤ ਗਿਣਤੀ 6,948 ਹੈ ਪਰ ਇਹ ਸੰਖਿਆ ਬਹੁਤ ਵਿਵਾਦਿਤ ਹੈ।

  ਰੂਸ ਆਪਣੇ ਮੌਤਾ ਦੇ ਆਂਕੜੇ ਦੀ ਸੁਧਾਈ ਕਰ ਰਿਹਾ ਹੈ। ਜਿਸ ਵਿੱਚ ਉਨ੍ਹਾਂ ਮਰੀਜ਼ਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਜਿਨ੍ਹਾਂ ਦੀ ਮੌਤ ਦੀ ਵਜ੍ਹਾ ਕੋਵਿਡ-19 ਨਹੀਂ ਲਿਖਿਆ ਗਿਆ ਸੀ।

  ਰੂਸ ਦੀ ਰਾਜਧਾਨੀ ਮਾਸਕੋ ਵਿੱਚ ਬੁੱਧਵਾਰ ਨੂੰ ਅਧਿਕਾਰੀਆਂ ਨੇ ਕਿਹਾ ਸੀ ਨਵੀਂ ਪ੍ਰਣਾਲੀ ਤਹਿਤ ਮਾਸਕੋ ਵਿੱਚ ਹੀ ਸਿਰਫ਼ ਮਈ ਮਹੀਨੇ ਦੌਰਾਨ 5,000 ਤੋਂ ਵਧੇਰੇ ਮੌਤਾਂ ਹੋਈਆਂ ਹਨ।

  ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ
 4. ਲੋਕਾਂ ਨੇ ਸਿਹਤ ਵਰਕਰਾਂ ਉੱਪਰ ਬਰਸਾਏ ਫੁੱਲ

  ਬੰਗਲੂਰੂ ਵਿੱਚ ਸਿਹਤ ਵਰਕਰਾਂ ਉੱਪਰ ਗੁਲਾਬ ਦੀਆਂ ਪੱਤੀਆਂ ਦੀ ਵਰਖਾ ਕੀਤੀ ਗਈ।

  ਫੁੱਲ ਆਮ ਲੋਕਾਂ ਵੱਲੋਂ ਬਰਸਾਏ ਗਏ ਸਨ।

  ਇਸੇ ਦੌਰਾਨ ਭਾਰਤ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਆਂਕੜਾ 3 ਲੱਖ 8 ਹਜ਼ਾਰ ਤੋਂ ਪਾਰ ਹੋ ਗਿਆ ਹੈ।

  ਸਿਹਤ ਵਰਕਰ
 5. ਕੋਰੋਨਾ ਸਬੰਧੀ ਦੁਨੀਆਂ ਭਰ ਦੀਆਂ ਅਹਿਮ ਸੁਰਖੀਆਂ

  • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੇ ਮਾਮਲੇ ਵਧ ਕੇ 77.15 ਲੱਖ ਤੋਂ ਵੱਧ ਹੋ ਗਏ ਹਨ ਅਤੇ ਹੁਣ ਤੱਕ 4.27 ਲੱਖ ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਗਈ ਹੈ।
  • ਕੋਰੋਨਾਵਾਇਰਸ ਵੈਕਸੀਨ ਲਈ ਇਟਲੀ, ਜਰਮਨੀ, ਫਰਾਂਸ ਤੇ ਨੀਦਰਲੈਂਡ ਨੇ ਫਾਰਮਾ ਕੰਪਨੀ ਐਸਟਰਾਜ਼ੈਨੇਕਾ ਦੇ ਨਾਲ ਮਿਲ ਕੇ ਇੱਕ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਕੰਪਨੀ ਯੂਰਪ ਨੂੰ ਵੈਕਸੀਨ ਦੇ 40 ਕਰੋੜ ਡੋਜ਼ ਦੇਵੇਗੀ।
  • ਕੋਰੋਨਾਵਾਇਰਸ ਲਾਗ ਦੇ ਸਭ ਤੋਂ ਮਾਮਲੇ ਅਮਰੀਕਾ ਵਿੱਚ ਹਨ, ਜਿੱਥੇ 20 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ਵਿੱਚ ਹਨ। ਇੱਥੇ ਮਰਨ ਵਾਲਿਆਂ ਦਾ ਅੰਕੜਾ 1.15 ਲੱਖ ਤੋਂ ਪਾਰ ਹੋ ਗਿਆ ਹੈ।
  • ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਬੁਰੀ ਤਰ੍ਹਾਂ ਇਸ ਵਾਇਰਲ ਦੀ ਪਕੜ ਵਿੱਚ ਹੈ, ਜਿੱਥੇ 8.28 ਲੱਖ ਤੋਂ ਵੱਧ ਮਾਮਲੇ ਹਨ ਅਤੇ 41,828 ਮੌਤਾਂ ਦਰਜ ਹੋਈਆਂ ਹਨ।
  • ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 11,929 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ ਹੀ ਪਹਿਲੀ ਵਾਰ ਇੱਕ ਦਿਨ ਵਿੱਚ ਮੌਤਾਂ ਦਾ ਵੱਡਾ ਅੰਕੜਾ 311 ਵੀ ਦਰਜ ਕੀਤਾ ਗਿਆ ਹੈ।
  • ਚੀਨ ਵਿੱਚ ਪਿਛਲੇ 24 ਘੰਟਿਆਂ ਵਿੱਚ ਅਪ੍ਰੈਲ ਮਹੀਨੇ ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ, 57 ਮਾਮਲੇ ਸਾਹਮਣੇ ਆਏ ਹਨ।
  • ਪਿਛਲੇ 24 ਘੰਟਿਆਂ ਵਿੱਚ ਚਿਲੀ, ਅਰਜਨਟੀਨਾ, ਪੇਰੂ ਤੇ ਕੋਲੰਬੀਆ ਵਿੱਚ ਕੋਰੋਨਾ ਵਾਇਰਸ ਦੇ ਹਾਲਾਤ ਚਿੰਤਾਜਨਕ ਹੋ ਗਏ ਹਨ।
  • ਤੁਰਕੀ ਵਿੱਚ ਪਿਛਲੇ 24 ਘੰਟਿਆਂ ਵਿੱਚ ਲਾਗ ਦੇ 1,459 ਨਵੇਂ ਮਾਮਲੇ ਸਾਹਮਣੇ ਆਏ ਹਨ। ਲੌਕਡਾਊਨ ਨੂੰ ਹਾਲ ਹੀ ਵਿੱਚ ਇੱਥੇ ਢਿੱਲ ਦਿੱਤੀ ਗਈ ਸੀ। ਪਿਛਲੇ ਦਿਨ ਇੱਥੇ ਕੋਰੋਨਾ ਦੇ 1,195 ਮਾਮਲੇ ਸਾਹਮਣੇ ਆਏ ਸਨ।
  • ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਹੈ ਕਿ ਜੇ ਲਾਗ ਦੇ ਮਾਮਲੇ ਵਧਦੇ ਰਹੇ ਤਾਂ ਇਕ ਵਾਰ ਫਿਰ ਲੌਕਡਾਊਨ ਲਾਇਆ ਜਾ ਸਕਦਾ ਹੈ। ਇਥੇ ਸ਼ਨੀਵਾਰ ਨੂੰ ਕੋਰੋਨਾ ਦੇ 2400 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
 6. ਲਾਤੀਨੀ ਅਮਰੀਕਾ ਵਿੱਚ ਕੋਰੋਨਾ ਦਾ ਖ਼ਤਰਾ ਜਾਰੀ

  ਲਾਤੀਨੀ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

  ਪਿਛਲੇ 24 ਘੰਟਿਆਂ ਵਿੱਚ ਚਿਲੀ, ਅਰਜਨਟੀਨਾ, ਪੇਰੂ ਤੇ ਕੋਲੰਬੀਆ ਵਿੱਚ ਕੋਰੋਨਾ ਵਾਇਰਸ ਦੇ ਹਾਲਾਤ ਚਿੰਤਾਜਨਕ ਹੋ ਗਏ ਹਨ.।

  ਮਹਾਂਦੀਪ ਵਿੱਚ ਕਈ ਦੇਸ਼ਾਂ ਵਿੱਚ ਟੈਸਟ ਕਰਨ ਦੇ ਸਾਧਨਾਂ ਦੀ ਕਮੀ ਕਰਕੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਦੱਸੇ ਜਾ ਰਹੇ ਅੰਕੜਿਆਂ ਨਾਲੋਂ ਕੀਤੇ ਵੱਧ ਹਨ।

  • ਸ਼ਨੀਵਾਰ ਨੂੰ ਮਹਾਂਦੀਪ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਵਾਲਾ ਦੇਸ ਬ੍ਰਾਜ਼ੀਲ ਵਿੱਚ 20,894 ਨਵੇਂ ਮਾਮਲੇ ਦਰਜ ਕੀਤੇ ਗਏ। ਬ੍ਰਾਜ਼ੀਲ ਦੁਨੀਆਂ ਦਾ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੂਜਾ ਵੱਡਾ ਦੇਸ਼ ਹੈ।
  • ਚਿਲੀ ਦੇ ਸਿਹਤ ਮੰਤਰੀ ਜੇਮੀ ਮਨਾਲਿਚ ਨੂੰ ਗਲਤ ਮੌਤ ਦੇ ਅੰਕੜੇ ਦੱਸੇ ਜਾਣ ਕਰਕੇ ਬਦਲ ਦਿੱਤਾ ਗਿਆ।
  • ਮੈਕਸੀਕੋ ਵਿੱਚ ਵੀ ਪਿਛਲੇ ਤਿੰਨ ਦਿਨਾਂ ਵਿੱਚ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਮੈਕਸੀਕੋ ਲਾਤੀਨੀ ਅਮਰੀਕਾ ਵਿੱਚ ਕੋਰੋਨਾ ਦੇ ਮਾਮਲੇ ਵਿੱਚ ਚੌਥੇ ਨੰਬਰ 'ਤੇ ਹੈ।
  ਕੋਰੋਨਾਵਾਇਰਸ
 7. ਸਪੇਨ ਸ਼ੈਂਜਨ ਬਾਰਡਰ ਦੇ ਜ਼ਿਆਦਾਤਰ ਹਿੱਸੇ ਖੋਲ੍ਹੇਗਾ

  ਸਪੇਨ ਨੇ ਯੂਰਪੀ ਸੰਗਠਨ ਦੀ ਸ਼ੈਂਜਨ ਬਾਰਡਰ ਖੋਲ੍ਹਣ ਦਾ ਫੈਸਲਾ ਕੀਤਾ ਹੈ।

  ਹਾਲਾਂਕਿ, ਪੁਰਤਗਾਲ ਦੀ ਸਰਹੱਦ 1 ਜੁਲਾਈ ਤੋਂ ਖੁੱਲ੍ਹ ਜਾਵੇਗੀ। ਇਸ ਮਹੀਨੇ ਦੀ ਸ਼ੁਰੂਆਤ ਵਿਚ ਪੁਰਤਗਾਲ ਅਤੇ ਸਪੇਨ 'ਚ ਸਰਹੱਦ ਖੋਲ੍ਹਣ ਨੂੰ ਲੈ ਕੇ ਵਿਵਾਦ ਹੋਇਆ ਸੀ।

  ਇਸ ਤੋਂ ਪਹਿਲਾਂ ਸਪੇਨ ਦੀ ਸਰਕਾਰ ਨੇ ਕਿਹਾ ਸੀ ਕਿ ਉਹ 1 ਜੁਲਾਈ ਤੋਂ ਵਿਦੇਸ਼ੀ ਸੈਲਾਨੀਆਂ ਨੂੰ ਦੇਸ ਵਿੱਚ ਆਉਣ ਦੀ ਆਗਿਆ ਦੇਵੇਗਾ।

 8. ਦੁਨੀਆਂ ਦੇ ਕਈ ਦੇਸ਼ਾਂ ਨੇ ਜਾਰੀ ਕੀਤੇ ਤਾਜ਼ੇ ਕੋਰੋਨਾ ਅੰਕੜੇ

  • ਐਤਵਾਰ ਨੂੰ ਮਲੇਸ਼ੀਆ ਵਿੱਚ ਕੋਰੋਨਾ ਦੇ ਅੱਠ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਪਾੜਤ ਲੋਕਾਂ ਦੀ ਕੁੱਲ ਗਿਣਤੀ 8,453 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਐਤਵਾਰ ਨੂੰ ਕੋਰੋਨਾ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਮਲੇਸ਼ੀਆ ਵਿੱਚ ਹੁਣ ਤੱਕ ਕੋਰੋਨਾ ਕਾਰਨ 121 ਲੋਕਾਂ ਦੀ ਮੌਤ ਹੋ ਚੁੱਕੀ ਹੈ।
  • ਫਿਲੀਪੀਨਜ਼ ਵਿਚ ਐਤਵਾਰ ਨੂੰ ਕੋਰੋਨਾ ਦੇ 539 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਹੁਣ ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 25,930 ਹੋ ਗਈ ਹੈ। ਐਤਵਾਰ ਨੂੰ ਫਿਲੀਪੀਨਜ਼ ਦੇ ਕੋਰੋਨਾ ਕਰਕੇ 14 ਲੋਕਾਂ ਦੀ ਮੌਤ ਹੋ ਗਈ। ਫਿਲੀਪੀਨਜ਼ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਕੁੱਲ ਗਿਣਤੀ 1,088 ਹੋ ਗਈ ਹੈ।
  • ਇੰਡੋਨੇਸ਼ੀਆ ਵਿਚ ਐਤਵਾਰ ਨੂੰ ਕੋਰੋਨਾ ਦੇ 857 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 43 ਲੋਕਾਂ ਦੀ ਮੌਤ ਹੋ ਗਈ ਹੈ। ਇੰਡੋਨੇਸ਼ੀਆ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਸੰਖਿਆ 2,134 ਹੋ ਗਈ ਹੈ।
  • ਐਤਵਾਰ ਨੂੰ ਸਿੰਗਾਪੁਰ ਵਿੱਚ ਕੋਰੋਨਾ ਦੇ 407 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ, ਹੁਣ ਤੱਕ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ 40,604 ਹੋ ਗਈ ਹੈ ਤੇ 26 ਲੋਕਾਂ ਦੀ ਮੌਤ ਹੋ ਚੁੱਕੀ ਹੈ।
 9. ਚੀਨ: ਪਿਛਲੇ 24 ਘੰਟਿਆਂ 'ਚ ਕੋਰੋਨਾ ਮਾਮਲਿਆਂ ਦਾ ਸਭ ਤੋਂ ਵੱਡਾ ਅੰਕੜਾ ਸਾਹਮਣੇ ਆਇਆ

  ਚੀਨ ਵਿੱਚ ਪਿਛਲੇ 24 ਘੰਟਿਆਂ ਵਿੱਚ ਅਪ੍ਰੈਲ ਮਹੀਨੇ ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਸਾਹਮਣੇ ਆਇਆ।

  ਇੱਥੇ ਇੱਕ ਦਿਨ ਵਿੱਚ 57 ਨਵੇਂ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚੋਂ 36 ਮਾਮਲੇ ਦੇਸ ਦੀ ਰਾਜਧਾਨੀ ਬੀਜਿੰਗ ਤੋਂ ਹਨ।

  ਨੈਸ਼ਨਲ ਹੈਲਥ ਕਮੀਸ਼ਨ ਅਨੁਸਾਰ ਸਾਹਮਣੇ ਆਏ ਮਾਮਲਿਆਂ ਵਿੱਚੋਂ 38 ਮਾਮਲੇ ਸਥਾਨਕ ਟ੍ਰਾੰਸਮੀਸ਼ਨ ਵਾਲੇ ਹਨ।

  ਵਧਦੇ ਮਾਮਲਿਆਂ ਨੂੰ ਦੇਖਦਿਆਂ ਹੋਇਆ ਮੁੜ ਤੋਂ ਲੌਕਡਾਊਨ ਲਾ ਦਿੱਤਾ ਗਿਆ ਹੈ ਤੇ ਕਈ ਰਹਾਇਸ਼ੀ ਇਲਾਕਿਆਂ ਸਮੇਤ ਥੋਕ ਬਾਜ਼ਾਰ ਬੰਦ ਕਰ ਦਿੱਤੇ ਗਏ ਹਨ।

  ਜੌਹਨ ਹੌਪਕਿਨਸ ਯੂਨੀਵਰਸਿਟੀ ਅਨੁਸਾਰ ਚੀਨ ਵਿੱਚ ਅਜੇ ਤੱਕ ਕੁੱਲ 84,000 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 4,638 ਮੌਤਾਂ ਹੋ ਚੁੱਕੀਆਂ ਹਨ।

  ਕੋਰੋਨਾਵਾਇਰਸ
 10. ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ‘ਖ਼ੁਦਕੁਸ਼ੀ ਕੀਤੀ’

  ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਬਾਂਦਰਾ ਵਿੱਚ ਆਪਣੇ ਘਰ ਵਿੱਚ ਕਥਿਤ ਤੌਰ ’ਤੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ।

  ਖੁਦਕੁਸ਼ੀ ਦਾ ਕਾਰਨ ਅਜੇ ਸਾਫ਼ ਨਹੀਂ ਹੋ ਸਕਿਆ ਹੈ।

  ਸੁਸ਼ਾਂਤ ਸਿੰਘ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਟੈਲੀਵਿਜ਼ਨ ਸੀਰੀਅਲ 'ਕਿਸ ਦੇਸ ਮੇਂ ਹੈ ਮੇਰਾ ਦਿਲ' ਤੋਂ ਕੀਤੀ ਸੀ। ਬੀਤੇ ਸਾਲਾਂ ਦੌਰਾਨ ਉਨ੍ਹਾਂ ਨੇ ਸਿਨੇਮਾ ਵਿੱਚ ਵੀ ਆਪਣੀ ਉਘੜਵੀਂ ਪਛਾਣ ਕਾਇਮ ਕਰ ਲਈ ਸੀ।

  ਵਧੇਰੇ ਜਾਣਕਾਰੀ ਲਈ ਕਲਿਕ ਕਰੋ।

  ਸੁਸ਼ਾਂਤ ਸਿੰਘ
 11. ਦਿੱਲੀ 'ਚ ਮਾਸਕ ਨਾ ਪਾਉਣ ਅਤੇ ਥੁੱਕਣ 'ਤੇ ਭਰਨਾ ਪਵੇਗਾ ਜੁਰਮਾਨਾ

  ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੇ ਸਮਾਜਿਕ ਦੂਰੀਆਂ ਅਤੇ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਸਬੰਧੀ ਨਵੇਂ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

  ਨਵੇਂ ਨਿਯਮਾਂ ਦੇ ਤਹਿਤ ਹੁਣ ਸਮਾਜਿਕ ਦੂਰੀ ਬਣਾਉਣ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਾ ਕਰਨ 'ਤੇ ਲੋਕਾਂ ਨੂੰ ਜੁਰਮਾਨਾ ਲਗੇਗਾ।

  ਇਹ ਨਵੇਂ ਨਿਯਮ ਰਾਜਧਾਨੀ ਵਿੱਚ ਤੇਜ਼ੀ ਨਾਲ ਵਧ ਰਹੇ ਕੇਸਾਂ ਕਰਕੇ ਲਾਗੂ ਕੀਤੇ ਗਏ ਹਨ।

  ਹੁਣ ਜਨਤਕ ਥਾਵਾਂ ਅਤੇ ਦਫ਼ਤਰਾਂ ਵਿੱਚ ਮਾਸਕ ਨਾ ਪਹਿਨਣ, ਜਨਤਕ ਥਾਵਾਂ 'ਤੇ ਤੰਬਾਕੂ ਦਾ ਸੇਵਨ ਕਰਕੇ ਥੁੱਕਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ 'ਤੇ 500 ਰੁਪਏ ਜੁਰਮਾਨਾ ਹੋਵੇਗਾ।

  ਗਲਤੀ ਦੁਹਰਾਉਣ ਵਾਲੇ ਨੂੰ 1000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਜੇ ਜੁਰਮਾਨਾ ਤੁਰੰਤ ਨਹੀਂ ਭਰਿਆ ਜਾਂਦਾ ਤਾਂ ਆਈਪੀਸੀ ਦੀ ਧਾਰਾ 188 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।

  ਕੋਰੋਨਾਵਾਇਰਸ
 12. ਕੋਰੋਨਾ ਨਾਲ ਜੁੜੀਆਂ ਅਜੇ ਤੱਕ ਦੀਆਂ ਅਹਿਮ ਖ਼ਬਰਾਂ

  • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੇ ਮਾਮਲੇ ਵਧ ਕੇ 77.15 ਲੱਖ ਤੋਂ ਵੱਧ ਹੋ ਗਏ ਹਨ ਅਤੇ ਹੁਣ ਤੱਕ 4.27 ਲੱਖ ਲੋਕਾਂ ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਗਈ ਹੈ।
  • ਕੋਰੋਨਾਵਾਇਰਸ ਵੈਕਸੀਨ ਲਈ ਇਟਲੀ, ਜਰਮਨੀ, ਫਰਾਂਸ ਤੇ ਨੀਦਰਲੈਂਡ ਨੇ ਫਾਰਮਾ ਕੰਪਨੀ ਐਸਟਰਾਜ਼ੈਨੇਕਾ ਦੇ ਨਾਲ ਮਿਲ ਕੇ ਇੱਕ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਕੰਪਨੀ ਯੂਰਪ ਨੂੰ ਵੈਕਸੀਨ ਦੇ 40 ਕਰੋੜ ਡੋਜ਼ ਦੇਵੇਗੀ।
  • ਕੋਰੋਨਾਵਾਇਰਸ ਲਾਗ ਦੇ ਸਭ ਤੋਂ ਮਾਮਲੇ ਅਮਰੀਕਾ ਵਿੱਚ ਹਨ, ਜਿੱਥੇ 20 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ਵਿੱਚ ਹਨ। ਇੱਥੇ ਮਰਨ ਵਾਲਿਆਂ ਦਾ ਅੰਕੜਾ 1.15 ਲੱਖ ਤੋਂ ਪਾਰ ਹੋ ਗਿਆ ਹੈ।
  • ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਬੁਰੀ ਤਰ੍ਹਾਂ ਇਸ ਵਾਇਰਲ ਦੀ ਪਕੜ ਵਿੱਚ ਹੈ, ਜਿੱਥੇ 8.28 ਲੱਖ ਤੋਂ ਵੱਧ ਮਾਮਲੇ ਹਨ ਅਤੇ 41,828 ਮੌਤਾਂ ਦਰਜ ਹੋਈਆਂ ਹਨ।
  • ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 11,929 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ ਹੀ ਪਹਿਲੀ ਵਾਰ ਇੱਕ ਦਿਨ ਵਿੱਚ ਮੌਤਾਂ ਦਾ ਵੱਡਾ ਅੰਕੜਾ 311 ਵੀ ਦਰਜ ਕੀਤਾ ਗਿਆ ਹੈ।
  • ਭਾਰਤ 'ਚ ਕੋਰੋਨਾ ਦੇ ਇਲਾਜ ਲਈ ਰੈਮਡੈਸੇਵੀਅਰ, ਟੋਸੀਲਿਜ਼ੁਨਾਬ ਅਤੇ ਪਲਾਜ਼ਮਾ ਥੈਰੇਪੀ ਨੂੰ ਮਿਲੀ ਹਰੀ ਝੰਡੀ।
  • ਦਿੱਲੀ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਕਰਕੇ ਆਉਣ ਵਾਲੇ 6 ਦਿਨਾਂ ਵਿੱਚ ਪਹਿਲਾਂ ਨਾਲੋਂ ਤਿੰਨ ਗੁਣਾ ਟੈਸਟ ਹੋਣੇ ਸ਼ੁਰੂ ਹੋਣਗੇ। ਸਾਰੇ ਕੰਟੇਨਮੈਂਟ ਜ਼ੋਨਾਂ ਦੇ ਪੋਲਿੰਗ ਬੂਥਾਂ 'ਤੇ ਲੋਕਾਂ ਦੇ ਟੈਸਟ ਕਰਵਾਏ ਜਾਣਗੇ।
  • ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਇੱਕ ਵਾਰ ਫਿਰ ਸਖ਼ਤ ਲੌਕਡਾਊਨ ਕਰ ਦਿੱਤਾ ਗਿਆ ਹੈ।
 13. ਦਿੱਲੀ: 6 ਦਿਨਾਂ 'ਚ ਹੋਣਗੇ ਤਿੰਨ ਗੁਣਾ ਕੋਰੋਨਾ ਟੈਸਟ, ਟਰੇਨਾਂ ਦੇ ਕੋਚ ਬੈਡਾਂ ਦੀ ਕਮੀ ਕਰਨਗੇ ਪੂਰੀ

  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਡਾ. ਹਰਸ਼ ਵਰਧਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦਿੱਲੀ ਵਿੱਚ ਕੋਰੋਨਾਵਾਇਰਸ ਦੀ ਲਾਗ ਦੀ ਗੰਭੀਰ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਮੁਲਾਕਾਤ ਕੀਤੀ।

  ਇਸ ਵਿੱਚ ਕਈ ਫੈਸਲੇ ਲਏ ਗਏ:

  • ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵਿੱਚ ਕੋਰੋਨਾਵਾਇਰਸ ਦੇ ਟੈਸਟ ਪਹਿਲਾਂ ਨਾਲੋਂ ਦੁੱਗਣੇ ਹੋਣਗੇ ਤੇ ਛੇ ਦਿਨਾਂ ਵਿੱਚ ਇਹ ਟੈਸਟ ਹੁਣ ਨਾਲੋਂ ਤਿੰਨ ਗੁਣਾ ਹੋਣਗੇ।
  • ਇਸ ਤੋਂ ਇਲਾਵਾ ਸਾਰੇ ਕੰਟੇਨਮੈਂਟ ਜ਼ੋਨਾਂ ਦੇ ਪੋਲਿੰਗ ਬੂਥਾਂ 'ਤੇ ਲੋਕਾਂ ਦੇ ਟੈਸਟ ਕਰਵਾਏ ਜਾਣਗੇ।
  • AIIMS ਵਿੱਚ ਸੀਨੀਅਰ ਡਾਕਟਰਾਂ ਦੀ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ ਹੈ ਜਿਨ੍ਹਾਂ ਦੁਆਰਾ ਟੈਲੀਫੋਨ 'ਤੇ ਛੋਟੇ ਹਸਪਤਾਲਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਲਈ ਹੈਲਪ ਲਾਇਨ ਨੰਬਰ ਕੱਲ ਜਾਰੀ ਕੀਤਾ ਜਾਵੇਗਾ।
  • ਦਿੱਲੀ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਬੈਡਾਂ ਦੀ ਕਮੀ ਨੂੰ ਵੇਖਦਿਆਂ ਹੋਇਆ ਕੇਂਦਰ ਸਰਕਾਰ ਇਸ ਕੰਮ ਲਈ 500 ਟਰੇਨਾਂ ਦੇ ਕੋਚ ਮੁਹੱਈਆ ਕਰਵਾਏਗੀ।

  ਮੀਟਿੰਗ ਮਗਰੋਂ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਮੀਟਿੰਗ ਵਿੱਚ ਕੋਰੋਨਾ ਨਾਲ ਲੜ੍ਹਨ ਲਈ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ।

  View more on twitter
  ਕੋਰੋਨਾਵਾਇਰਸ
 14. ਦੁਨੀਆੰ ਦੇ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਏ 10 ਦੇਸ਼ਾਂ ਦੀ ਸੂਚੀ

  ਪੂਰੀ ਦੁਨੀਆਂ ਵਿੱਚ ਕੋਰੋਨਾ ਵਾਇਰਸ ਦੇ 7,787,271 ਮਾਮਲੇ ਸਾਹਮਣੇ ਆਏ ਹਨ।

  • ਅਮਰੀਕਾ: 2,074,526
  • ਬ੍ਰਾਜ਼ੀਲ: 850,514
  • ਰੂਸ: 519,458
  • ਭਾਰਤ: 320,922
  • ਬ੍ਰਿਟੇਨ: 295,828
  • ਸਪੇਨ: 243,605
  • ਇਟਲੀ: 236,651
  • ਪੇਰੂ: 220,749
  • ਫਰਾਂਸ: 193,746
  • ਜਰਮਨੀ: 187,267
 15. ਕੋਰੋਨਾ ਸੰਕਟ: ਕੀ ਸਕੂਲ ਸਿਲੇਬਸ ਛੋਟਾ ਕੀਤਾ ਜਾਣਾ ਚਾਹੀਦਾ ਹੈ?

  ਮਨੁੱਖੀ ਸਰੋਤ ਵਿਕਾਸ ਮੰਤਰਾਲਾ ਕੋਰੋਨਾਵਾਇਰਸ ਦੇ ਵੱਧ ਰਹੇ ਜੋਖ਼ਮ ਦੇ ਮੱਦੇਨਜ਼ਰ ਇਸ ਅਕਾਦਮਿਕ ਸੈਸ਼ਨ (2020-21) ਦੇ ਸਿਲੇਬਸ ਅਤੇ ਸਕੂਲ ਦਾ ਸਮਾਂ ਘਟਾਉਣ ਬਾਰੇ ਵਿਚਾਰ ਕਰ ਰਿਹਾ ਹੈ।

  ਮੰਤਰਾਲੇ ਨੇ ਇਸ ਵਿਸ਼ੇ 'ਤੇ ਅਧਿਆਪਕਾਂ ਅਤੇ ਸਿੱਖਿਆ ਮਾਹਰਾਂ ਤੋਂ ਸੁਝਾਅ ਵੀ ਮੰਗੇ ਹਨ।

  ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ, ਬਹੁਤੇ ਸਕੂਲ ਦੇ ਬੱਚਿਆਂ ਨੇ ਆਨਲਾਈਨ ਕਲਾਸਾਂ ਲੈਣਾ ਸ਼ੁਰੂ ਕਰ ਦਿੱਤਾ ਸੀ। ਪਰ ਦੂਜੇ ਪਾਸੇ ਪੇਂਡੂ ਇਲਾਕਿਆਂ ਵਿੱਚ ਇਹੋ ਜਿਹੇ ਵੀ ਕਈ ਵਿਦਿਆਰਥੀ ਸਨ ਜਿਹੜੇ ਆਨਲਾਈਨ ਕਲਾਸ ਇੰਟਰਨੈਟ ਜਾਂ ਸਮਾਰਟ ਫੋਨ ਨਾ ਹੋਣ ਕਰਕੇ ਨਹੀਂ ਲੈ ਪਾਏ।

  ਕੋਰੋਨਾਵਾਇਰਸ ਦੌਰਾਨ ਸਕੂਲ
 16. ਰੈਮਡੈਸੇਵੀਅਰ ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ 'ਬਹੁਤ ਵਧੀਆ' ਹਨ

  ਰੈਮਡੈਸੇਵੀਅਰ (Remdesivir) ਨੇ ਦੁਨੀਆਂ ਭਰ ਦੇ ਹਸਪਤਾਲਾਂ ਵਿੱਚ ਕੀਤੇ ਗਏ ਕਲੀਨੀਕਲ ਟ੍ਰਾਇਲ ਵਿੱਚ ਲੱਛਣਾਂ ਦੇ ਦਿਨਾਂ ਨੂੰ 15 ਤੋਂ ਘਟਾ ਕੇ 11 ਦਿਨ ਕਰ ਦਿੱਤਾ ਹੈ।

  ਅਮਰੀਕੀ ਅਧਿਕਾਰੀਆਂ ਮੁਤਾਬਕ ਇਸ ਗੱਲ ਦੇ "ਬਹੁਤ ਵਧੀਆ" ਸਬੂਤ ਹਨ ਕਿ ਇੱਕ ਦਵਾਈ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਠੀਕ ਹੋਣ ਵਿੱਚ ਮਦਦ ਕਰ ਸਕਦੀ ਹੈ।

  ਇਸ ਦੇ ਹਾਲਾਂਕਿ ਪੂਰੇ ਨਤੀਜੇ ਪ੍ਰਕਾਸ਼ਿਤ ਨਹੀਂ ਕੀਤੇ ਗਏ ਹਨ ਪਰ ਮਾਹਰਾਂ ਦਾ ਕਹਿਣਾ ਹੈ ਕਿ ਜੇ ਪੁਸ਼ਟੀ ਹੋ ਜਾਵੇ ਤਾਂ ਇਹ ਇੱਕ “ਬਹੁਤ ਵਧੀਆ ਨਤੀਜਾ” ਹੋਵੇਗਾ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

  ਰੈਮਡੈਸੇਵੀਅਰ
  Image caption: ਰੈਮਡੈਸੇਵੀਅਰ ਦਵਾਈ ਨੂੰ ਮੂਲ ਰੂਪ ਵਿੱਚ ਇਬੋਲਾ ਬੀਮਾਰੀ ਦੇ ਇਲਾਜ ਲਈ ਵਿਕਸਿਤ ਕੀਤਾ ਗਿਆ ਸੀ
 17. ਭਾਰਤ 'ਚ ਕੋਰੋਨਾ ਦੇ ਇਲਾਜ ਲਈ ਰੈਮਡੈਸੇਵੀਅਰ, ਟੋਸੀਲਿਜ਼ੁਨਾਬ ਅਤੇ ਪਲਾਜ਼ਮਾ ਥੈਰੇਪੀ ਨੂੰ ਮਿਲੀ ਹਰੀ ਝੰਡੀ

  ਭਾਰਤ ਨੇ ਵਿਸ਼ੇਸ਼ ਸਮੂਹਾਂ ਦੇ ਕੋਰੋਨਾ ਪੀੜਤਾਂ ਦੇ ਇਲਾਜ ਲਈ ਰੈਮਡੈਸੇਵੀਅਰ, ਟੋਸੀਲਿਜ਼ੁਨਾਬ ਅਤੇ ਪਲਾਜ਼ਮਾ ਥੈਰੇਪੀ ਦੀ ਵਰਤੋਂ ਲਈ ਆਗਿਆ ਦੇ ਦਿੱਤੀ ਹੈ।

  ਰੈਮਡੈਸੇਵੀਅਰ ਇਕ ਐਂਟੀ-ਵਾਇਰਲ ਦਵਾਈ ਹੈ ਜੋ ਕੈਲੀਫੋਰਨੀਆ ਦੀ ਬਾਇਓਫਰਮਾ ਕੰਪਨੀ ਗਿਲਿਅਡ ਸਾਇੰਸ ਦੁਆਰਾ ਈਬੋਲਾ ਦੇ ਇਲਾਜ ਲਈ ਬਣਾਈ ਗਈ ਹੈ। ਕੋਵਿਡ -19 ਦੇ ਇਲਾਜ ਵਿਚ, ਇਸ ਦੀ ਵਰਤੋਂ ਲਈ ਦੁਨੀਆਂ ਭਰ ਵਿਚ ਟ੍ਰਾਇਲ ਚੱਲ ਰਹੇ ਹਨ ਅਤੇ ਨਤੀਜੇ ਵੱਖੋ-ਵੱਖਰੇ ਰਹੇ ਹਨ।

  ਇਸ ਨੂੰ 1 ਜੂਨ ਨੂੰ ਭਾਰਤ ਦੇ ਡਰੱਗ ਰੈਗੂਲੇਟਰੀ ਬਾਡੀ ਡਰੱਗਜ਼ ਇੰਡੀਆ ਦੇ ਕੰਟਰੋਲਰ ਜਨਰਲ ਦੁਆਰਾ ਵਰਤਣ ਦੀ ਆਗਿਆ ਦਿੱਤੀ ਗਈ ਸੀ।

  ਟੋਸੀਲਿਜ਼ੁਨਾਬ ਗਠੀਆ ਦੇ ਇਲਾਜ ਲਈ ਵਰਤੀ ਜਾਂਦੀ ਹੈ। ਇਹ ਭਾਰਤ ਵਿਚ ਰੋਚੇ ਫਾਰਮਾ ਬਣਾਉਂਦਾ ਹੈ। ਇਹ ਭਾਰਤ ਵਿਚ ਐਕਟੇਮਰਾ ਬ੍ਰਾਂਡ ਦੇ ਨਾਮ ਨਾਲ ਵੇਚੀ ਜਾਂਦੀ ਹੈ।

  ਦਿੱਲੀ ਵਿਚ ਕੋਰੋਨਾ ਦੇ ਮਰੀਜ਼ਾਂ ਦਾ ਪਲਾਜ਼ਮਾ ਥੈਰੇਪੀ ਨਾਲ ਇਲਾਜ ਵੀ ਕੀਤਾ ਗਿਆ ਹੈ ਪਰ ਨਤੀਜੇ ਹਰ ਵਾਰ ਬਹੁਤੇ ਉਤਸ਼ਾਹਜਨਕ ਨਹੀਂ ਰਹੇ।

  View more on twitter
 18. ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ

  Video content

  Video caption: ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ?
 19. ਪੱਛਮੀ ਏਸ਼ੀਆਈ ਦੇਸ਼ਾਂ ਤੋਂ ਇੱਕ ਲੱਖ ਤੋਂ ਵੱਧ ਲੋਕ ਆਉਣਗੇ ਕੇਰਲ

  ਆਉਣ ਵਾਲੇ ਹਫ਼ਤਿਆਂ ਵਿੱਚ ਇੱਕ ਲੱਖ ਤੋਂ ਵੱਧ ਪਰਵਾਸੀਆਂ ਦੇ ਪੱਛਮੀ ਏਸ਼ੀਆ ਦੇ ਦੇਸ਼ਾਂ ਤੋਂ ਕੇਰਲ ਆਉਣ ਦੀ ਉਮੀਦ ਹੈ।

  ਕੇਰਲ ਸਰਕਾਰ ਨੇ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਆਉਣ ਵਾਲੇ ਲੋਕਾਂ ਨੂੰ ਕੋਵਿਡ -19 ਦੀ ਜਾਂਚ ਦਾ ਨੈਗੇਟਿਵ ਸਰਟੀਫਿਕੇਟ ਦਿਖਾਉਣਾ ਪਏਗਾ।

  ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਕੇਰਲ ਸਰਕਾਰ ਨੇ ਵੱਖ-ਵੱਖ ਏਜੰਸੀਆਂ ਦੇ 750 ਚਾਰਟਰਡ ਜਹਾਜ਼ਾਂ ਨੂੰ ਆਗਿਆ ਦੇ ਦਿੱਤੀ ਹੈ।

  ਨਾਨ ਰੈਜ਼ੀਡੈਂਟ ਕੇਅਰਲਾਈਟ ਵੈਲਫੇਅਰ ਅਫੇਅਰਜ਼ ਵਿਭਾਗ ਨੇ ਸਬੰਧਤ ਏਜੰਸੀਆਂ ਅਤੇ ਸੰਸਥਾਵਾਂ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਕਿਹਾ ਹੈ ਕਿ 20 ਜੂਨ ਤੋਂ ਪੱਛਮੀ ਏਸ਼ੀਆ ਤੋਂ ਕੇਰਲ ਆਉਣ ਵਾਲੀਆਂ ਉਡਾਣਾਂ ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਲੈ ਕੇ ਜਾਣਗੀਆਂ ਜੋ ਕੋਰੋਨਾ ਨਾਲ ਪੀੜਤ ਨਹੀਂ ਹਨ।

  ਕੋਰੋਨਾਵਾਇਰਸ
 20. ਦਿੱਲੀ: ਇੱਕ ਹਫ਼ਤੇ ’ਚ 20,000 ਬੈੱਡ

  ਦਿੱਲੀ ਸਰਕਾਰ ਮੁਤਾਬਕ ਅਗਲੇ ਹਫ਼ਤੇ ਤੱਕ 20 ਹਜ਼ਾਰ ਕੋਵਿਡ-19 ਬੈੱਡਾਂ ਦੀ ਮੁਹੱਈਆ ਹੋਣਗੇ ਹੈ। ਹੋਟਲਾਂ ਵਿੱਚ 4 ਹਜ਼ਾਰ ਬੈੱਡ, ਵਿਆਹ ਪੈਲਸਾਂ ਵਿੱਚ 11 ਹਜ਼ਾਰ ਬੈੱਡ ਹਨ ਅਤੇ ਨਰਸਿੰਗ ਹੋਮਸ ਵਿੱਚ 5 ਹਜ਼ਾਰ ਬੈੱਡ ਹਨ।

  View more on twitter