ਤੁਸੀਂ ਕੈਸ਼ ਕਿਵੇਂ ਲੁਕੋ ਸਕਦੇ ਹੋ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#ParadisePapers: ਤੁਸੀਂ ਕੈਸ਼ ਕਿਵੇਂ ਲੁਕੋ ਸਕਦੇ ਹੋ?

ਪੈਰਾਡਾਈਸ ਪੇਪਰਸ ਜ਼ਰੀਏ ਅਮੀਰ ਤੇ ਮਸ਼ਹੂਰ ਹਸਤੀਆਂ ਤੇ ਕੰਪਨੀਆਂ ਵੱਲੋਂ ਕੀਤੇ ਆਫਸ਼ੋਰ ਨਿਵੇਸ਼ ਬਾਰੇ ਖੁਲਾਸਾ ਹੋਇਆ ਹੈ।

ਆਰਥਿਕ ਦਸਤਾਵੇਜ਼ਾਂ ਜ਼ਰੀਏ ਇੱਕ ਵੱਡਾ ਖੁਲਾਸਾ ਹੋਇਆ ਹੈ, ਕਿ ਕਿਵੇਂ ਬ੍ਰਿਟੇਨ ਦੀ ਮਹਾਰਾਣੀ ਸਣੇ ਵੱਡੇ ਅਮੀਰ ਲੋਕ ਟੈਕਸ ਤੋਂ ਬਚਣ ਦੇ ਲਈ ਪੈਸਾ ਆਪਣੇ ਦੇਸ ਤੋਂ ਬਾਹਰ ਨਿਵੇਸ਼ ਕਰਦੇ ਹਨ।

ਦਸਤਾਵੇਜ਼ਾਂ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਪਾਰ ਮੰਤਰੀ ਨੇ ਉਸ ਰੂਸੀ ਕੰਪਨੀ ਵਿੱਚ ਨਿਵੇਸ਼ ਕੀਤਾ ਹੋਇਆ ਹੈ, ਜਿਸ ਨੂੰ ਅਮਰੀਕਾ ਵੱਲੋਂ ਬੈਨ ਕੀਤਾ ਗਿਆ ਹੈ।

ਟੈਕਸ ਬਚਾਉਣ ਵਾਲੇ ਅਮੀਰਾਂ ਬਾਰੇ ਖੁਲਾਸੇ

#ParadisePapers: ਕਿਹੜੇ ਭਾਰਤੀਆਂ ਦੇ ਨਾਂ ਆਏ?

ਇਹ ਭੇਤ "ਪੈਰਾਡਾਈਸ ਪੇਪਰਸ" ਜ਼ਰੀਏ ਖੁੱਲ੍ਹਿਆ ਹੈ। ਇਨ੍ਹਾਂ ਪੇਪਰਸ ਵਿੱਚ 1.34 ਕਰੋੜ ਦਸਤਾਵੇਜ਼ ਹਨ। ਜ਼ਿਆਦਾਤਰ ਦਸਤਾਵੇਜ਼ ਇੱਕੋ ਕੰਪਨੀ ਨਾਲ ਜੁੜੇ ਹਨ।

ਬੀਬੀਸੀ ਪਨੋਰਮਾ ਉਨ੍ਹਾਂ 100 ਮੀਡੀਆ ਅਦਾਰਿਆਂ ਵਿੱਚ ਹੈ, ਜੋ ਇਨ੍ਹਾਂ ਦਸਤਾਵੇਜ਼ਾਂ ਦੀ ਤਫ਼ਤੀਸ਼ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)