ਬਿਲੀ ਗ੍ਰਾਹਮ ਟੀਵੀ 'ਤੇ ਪ੍ਰਵਚਨ ਕਰਨ ਵਾਲਾ ਪਹਿਲਾ ਪ੍ਰਚਾਰਕ ਸੀ

ਤਸਵੀਰ ਸਰੋਤ, Getty Images
ਬਿਲੀ ਗ੍ਰਾਹਮ ਅਮਰੀਕੀ ਇਸਾਈ ਪ੍ਰਚਾਰਕ ਸਨ
20ਵੀਂ ਸਦੀ ਦੇ ਪ੍ਰਭਾਵਸ਼ਾਲੀ ਅਮਰੀਕੀ ਇਸਾਈ ਪ੍ਰਚਾਰਕ ਬਿਲੀ ਗ੍ਰਾਹਮ ਦਾ 99 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਗ੍ਰਾਹਮ ਨੇ 1954 ਵਿੱਚ ਇਸਾਈ ਧਰਮ ਦਾ ਲੰਡਨ ਵਿੱਚ ਪ੍ਰਚਾਰ ਸ਼ੁਰੂ ਕੀਤਾ ਸੀ।
70 ਸਾਲਾਂ ਦੇ ਕਰੀਅਰ ਵਿੱਚ ਉਨ੍ਹਾਂ ਨੇ ਕਰੋੜਾਂ ਲੋਕਾਂ ਨੂੰ ਧਰਮ ਦਾ ਪਾਠ ਪੜ੍ਹਾਇਆ ਹੈ।
ਗ੍ਰਾਹਮ ਟੀਵੀ ਜ਼ਰੀਏ ਉਨ੍ਹਾਂ ਤਕ ਪਹੁੰਚੇ ਸੀ। ਧਰਮ ਦੇ ਪ੍ਰਚਾਰ ਲਈ ਟੀਵੀ ਦਾ ਇਸਤੇਮਾਲ ਕਰਨ ਵਾਲੇ ਉਹ ਪਹਿਲੇ ਪ੍ਰਚਾਰਕ ਸਨ।
ਗ੍ਰਾਹਮ ਦਾ ਜਨਮ 1918 ਵਿੱਚ ਹੋਇਆ ਸੀ। ਨੌਰਥ ਕੈਰੋਲੀਨਾ ਵਿੱਚ ਆਪਣੇ ਪਰਿਵਾਰ ਦੇ ਫਾਰਮ 'ਤੇ ਉਨ੍ਹਾਂ ਦਾ ਪਾਲਣ ਪੋਸ਼ਣ ਹੋਇਆ।
16 ਸਾਲ ਦੀ ਉਮਰ ਵਿੱਚ ਘੁਮਾਂਤਰੂ ਪ੍ਰਚਾਰਕ ਨੂੰ ਸੁਣਨ ਤੋਂ ਬਾਅਦ ਉਹ ਪੱਕੇ ਇਸਾਈ ਬਣ ਗਏ। 1939 ਵਿੱਚ 21 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ।
ਅਫ਼ਰੀਕੀ -ਅਮਰੀਕੀ ਹੱਕਾਂ ਲਈ ਲਹਿਰ ਨੂੰ ਲੈ ਕੇ ਉਨ੍ਹਾਂ ਨੇ ਪਹਿਲਾਂ ਸਮਰਥਨ ਨਹੀਂ ਦਿੱਤਾ ਸੀ ਪਰ 1950 ਵਿੱਚ ਉਹ ਇਸ ਨੂੰ ਲੈ ਕੇ ਸੰਵੇਦਨਸ਼ੀਲ ਹੋ ਗਏ ਸਨ।
ਤਸਵੀਰ ਸਰੋਤ, Getty Images
ਗ੍ਰਾਹਮ ਨੂੰ ਸੁਣਨ ਆਏ ਲੱਖਾਂ ਵਿੱਚ ਲੋਕ
ਗ੍ਰਾਹਮ ਜਿਨਸੀ ਕਾਂਡ ਅਤੇ ਆਰਥਕ ਘੋਟਾਲਿਆਂ ਤੋਂ ਦੂਰ ਰਹਿੰਦੇ ਸਨ।
ਹੈਰੀ ਟਰੂਮਨ, ਰਿਚਰਡ ਨਿਕਸਨ ਤੋਂ ਲੈ ਕੇ ਬਰਾਕ ਓਬਾਮਾ ਤਕ ਗ੍ਰਾਹਮ ਅਮਰੀਕੀ ਰਾਸ਼ਟਰਪਤੀਆਂ ਦੇ ਚਹੇਤੇ ਸਨ।
ਉਹ ਰਾਸ਼ਟਰਪਤੀ ਜੈਰਲਡ ਫੋਰਡ ਨਾਲ ਗੋਲਫ ਖੇਡਦੇ ਅਤੇ ਜੌਰਜ ਬੁਸ਼ ਸੀਨੀਅਰ ਨਾਲ ਛੁੱਟੀਆਂ 'ਤੇ ਜਾਂਦੇ ਸਨ। ਬੁਸ਼ ਸੀਨੀਅਰ ਦੇ ਪੁੱਤਰ ਦਾ ਕਹਿਣਾ ਹੈ ਕਿ 2010 ਵਿੱਚ ਗ੍ਰਾਹਮ ਨੇ ਉਨ੍ਹਾਂ ਨੂੰ ਨਾਸਤਕ ਤੋਂ ਆਸਤਕ ਬਣਾਇਆ ਸੀ।
ਤਸਵੀਰ ਸਰੋਤ, Getty Images
ਗ੍ਰਾਹਮ ਅਮਰੀਕੀ ਰਾਸ਼ਟਰਪਤੀਆਂ ਦੇ ਚਹੇਤੇ ਸਨ
ਬੁਸ਼ ਸੀਨੀਅਰ, ਬਿੱਲ ਕਲਿੰਟਨ ਅਤੇ ਜਿੰਮੀ ਕਾਰਟਰ ਵਰਗੇ ਰਾਸ਼ਟਰਪਤੀਆਂ ਦੇ ਦੋਸਤ ਗ੍ਰਾਹਮ ਸਨ। ਰਾਸ਼ਟਰਪਤੀ ਬਣਨ ਲਈ ਨਿਕਸਨ ਦੇ ਨਾਂ ਦਾ ਪ੍ਰਚਾਰ ਕੀਤਾ ਸੀ ਪਰ ਵਾਟਰਗੇਟ ਸਕੈਂਡਲ ਲਈ ਬਾਅਦ ਵਿੱਚ ਉਨ੍ਹਾਂ ਦੇ ਆਲੋਚਕ ਬਣੇ।
ਓਬਾਮਾ ਗ੍ਰਾਹਮ ਨੂੰ ਮਿਲਣ ਵਾਲੇ 12ਵੇਂ ਰਾਸ਼ਟਰਪਤੀ ਸਨ। 2010 ਵਿੱਚ ਨੌਰਥ ਕੈਰੋਲੀਨਾ ਵਿਖੇ ਉਹ ਗ੍ਰਾਹਮ ਨੂੰ ਉਨ੍ਹਾਂ ਦੇ ਘਰ ਮਿਲਣ ਗਏ ਸਨ।