ਤਾਮਿਲਨਾਡੂ ਦੀ ਬੰਜਰ ਜ਼ਮੀਨ ਨੂੰ ਪੰਜਾਬੀਆਂ ਨੇ ਬਣਾਇਆ ਉਪਜਾਊ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪੰਜਾਬੀਆਂ ਨੇ ਤਾਮਿਲਨਾਡੂ ਦੀ ਬੰਜਰ ਜ਼ਮੀਨ ਕੀਤੀ ਉਪਜਾਊ

2007 ਵਿੱਚ ਮਨਮੋਹਨ ਸਿੰਘ ਤੇ ਦਰਸ਼ਨ ਸਿੰਘ ਤਾਮਿਲਨਾਡੂ ਦੇ ਰਾਮੇਸ਼ਵਰ ਮੰਦਿਰ ਆਏ ਸੀ। ਜਦੋਂ ਜ਼ਿਲ੍ਹੇ ਦੇ ਲੋਕ ਪਾਣੀ ਦੀ ਘਾਟ ਨਾਲ ਜੂਝ ਰਹੇ ਸੀ ਉਦੋਂ ਇਨ੍ਹਾਂ ਦੋ ਕਿਸਾਨਾਂ ਨੇ ਕੁਦਰਤੀ ਖੇਤੀ ਦਾ ਰਾਹ ਦਿਖਾਇਆ।

ਉਨ੍ਹਾਂ ਨੇ ਤਾਮਿਲਾਨਡੂ ਦੇ ਜ਼ਿਲ੍ਹਾ ਰਾਮਾਨਾਥਾਪੁਰਮ ਵਿੱਚ 800 ਏਕੜ ਜ਼ਮੀਨ ਖ਼ਰੀਦੀ। ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਬੰਜਰ ਜ਼ਮੀਨ ਨੂੰ ਉਪਜਾਊ ਜ਼ਮੀਨ ਵਿੱਚ ਬਦਲ ਦਿੱਤਾ।

ਉਹ ਇਸ ਜ਼ਮੀਨ 'ਤੇ ਅੰਬ, ਕਟਹਲ, ਪਪੀਤਾ,ਖਰਬੂਜੇ ਅਤੇ ਕਾਜੂ ਦੀ ਖੇਤੀ ਕਰਦੇ ਹਨ। ਉਹ ਮਧੂਮੱਖੀਆਂ ਪਾਲ ਕੇ ਸ਼ਹਿਦ ਵੀ ਵੇਚਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)