ਮਸ਼ੀਨਾਂ ਹੀ ਤੁਹਾਡੇ ਇਲਾਜ ਲਈ ਡਾਕਟਰਾਂ ਦੀ ਥਾਂ ਲੈ ਲੈਣ ਤਾਂ...

ਬਰਤਾਨੀਆ ਦੀ ਬੇਬੀਲੋਨ ਕੰਪਨੀ ਰਵਾਂਡਾ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਉੱਪਰ ਆਧਾਰਿਤ ਇੱਕ ਮੈਡੀਕਲ ਚੈਟ-ਰੋਬੋਟ ਦੀ ਪਰਖ ਕਰ ਰਹੀ ਹੈ।

ਕੰਪਨੀ ਦਾ ਦਾਅਵਾ ਹੈ ਕਿ ਮਸ਼ੀਨ ਨੇ ਇੱਕ ਮੌਕ ਟੈਸਟ ਉੱਪਰ ਇਨਸਾਨੀ ਡਾਕਟਰਾਂ ਤੋਂ ਵਧੇਰੇ ਅੰਕ ਹਾਸਲ ਕੀਤੇ ਹਨ ਅਤੇ ਭਵਿੱਖ ਵਿੱਚ ਇਹ ਮਰਜ਼ਾਂ ਦੀ ਸੁਤੰਤਰ ਜਾਂਚ ਕਰ ਸਕਦੀ ਹੈ।

ਕੁਝ ਸੀਨੀਅਰ ਡਾਕਟਰਾਂ ਨੂੰ ਇਸ ਦਾਅਵੇ ਬਾਰੇ ਸ਼ੱਕ ਹੈ। ਉਨ੍ਹਾਂ ਮੁਤਾਬਕ ਅਜਿਹੀ ਤਕਨੀਕ ਵਿੱਚ ਡਾਕਟਰਾਂ ਦੀ ਮਦਦ ਕਰ ਸਕਣ ਦੀਆਂ ਬਹੁਤ ਸੰਭਾਵਨਾਵਾਂ ਹਨ ਪਰ ਇਹ ਡਾਕਟਰਾਂ ਦੀ ਥਾਂ ਨਹੀਂ ਲੈ ਸਕਦੀ।

ਇਹ ਵੀ ਦੇਖੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)