ਪਾਕਿਸਤਾਨ: ਇਸ ਇਲਾਕੇ ਦੀਆਂ ਔਰਤਾਂ ਨੇ 5 ਦਹਾਕੇ ਤੱਕ ਵੋਟ ਨਹੀਂ ਪਾਈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ: 5 ਦਹਾਕੇ ਤੱਕ ਵੋਟ ਨਾ ਪਾਉਣ ਵਾਲੀਆਂ ਔਰਤਾਂ

ਪਾਕਿਸਤਾਨ ਦੇ ਧੁਰਨਾਲ ਵਿੱਚ ਪਿਛਲੇ 50 ਸਾਲ ਤੋਂ ਔਰਤਾਂ ਦੇ ਵੋਟ ਕਰਨ 'ਤੇ ਬੈਨ ਹੈ। 1962 ਵਿੱਚ ਮਹਿਲਾਵਾਂ ਨੂੰ ਲੈ ਕੇ ਹੋਏ ਇੱਕ ਵਿਵਾਦ ਤੋਂ ਬਾਅਦ ਉਨ੍ਹਾਂ ਦਾ ਵੋਟ ਪਾਉਣ ਦਾ ਅਧਿਕਾਰ ਖੋਹ ਲਿਆ ਗਿਆ।

ਹੁਣ ਚੋਣ ਕਮਿਸ਼ਨ ਨੇ ਇਹ ਯਕੀਨੀ ਬਣਾਇਆ ਹੈ ਕਿ ਔਰਤਾਂ ਦੇ ਵੋਟ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਚੋਣ ਕਮਿਸ਼ਨ ਮੁਤਾਬਕ ਜਿੱਥੇ 10 ਫ਼ੀਸਦ ਤੋਂ ਘੱਟ ਔਰਤਾਂ ਦੀ ਵੋਟਿੰਗ ਹੋਵੇਗੀ, ਉੱਥੇ ਨਤੀਜੇ ਨਹੀਂ ਮੰਨੇ ਜਾਣਗੇ।

ਪੱਤਰਕਾਰ ਸ਼ੁਮਾਇਲਾ ਜਾਫ਼ਰੀ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)