ਕਰਤਾਰਪੁਰ ਲਾਂਘਾ: ਪਾਕਿਸਤਾਨ ਵਾਲੇ ਪਾਸੇ ਕਿੰਨਾ ਕੰਮ ਹੋਇਆ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਰਤਾਰਪੁਰ ਲਾਂਘਾ: ਪਾਕਿਸਤਾਨ ਵਾਲੇ ਪਾਸੇ ਕਿੰਨਾ ਕੰਮ ਹੋਇਆ?

ਭਾਰਤ-ਪਾਕਿਸਤਾਨ ਵਿਚਾਲੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤੱਕ ਦੇ ਇਸ ਲਾਂਘੇ ਦਾ “50 ਫ਼ੀਸਦੀ ਕੰਮ ਹੋ ਚੁੱਕਿਆ ਹੈ”। ਇਹ ਕਹਿਣਾ ਹੈ ਉੱਥੇ ਗੁਰਦੁਆਰਾ ਦਰਬਾਰ ਸਾਹਿਬ ਦੇ ਗ੍ਰੰਥੀ ਗੋਬਿੰਦ ਸਿੰਘ ਦਾ।

“ਸੰਗਤਾਂ ਦੀ ਹਰ ਜ਼ਰੂਰਤ ਪੂਰੀ ਕੀਤੀ ਜਾਵੇਗੀ। ਇੱਥੇ ਸਰੋਵਰ ਵੀ ਬਣੇਗਾ ਜੋ ਹਰ ਗੁਰਦੁਆਰੇ ਦਾ ਅਹਿਮ ਹਿੱਸਾ ਹੈ।”

ਗੁਰੂ ਨਾਨਕ ਦੇਵ ਦੇ ਅਖ਼ੀਰਲੇ ਸਾਲ ਇੱਥੇ ਬੀਤੇ ਸਨ। ਕੰਮ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ। ਪਾਕਿਸਤਾਨ ਨੇ 31 ਅਗਸਤ 2019 ਤੱਕ ਕੰਮ ਮੁਕਾਉਣ ਦਾ ਟੀਚਾ ਮਿੱਥਿਆ ਹੈ।

ਰਿਪੋਰਟ: ਸ਼ੁਮਾਇਲਾ ਜਾਫ਼ਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)