ਭਾਰਤੀ ਹਵਾਈ ਸੈਨਾ ’ਚ ਹੋਈ ਚਿਨੂਕ ਦੀ ਸ਼ਮੂਲੀਅਤ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭਾਰਤੀ ਹਵਾਈ ਸੈਨਾ ’ਚ ਹੋਈ ਚਿਨੂਕ ਦੀ ਸ਼ਮੂਲੀਅਤ, ਜਾਣੋ ਕੀ ਹੈ ਖ਼ਾਸੀਅਤ

ਸਤੰਬਰ 2015 ਵਿੱਚ 8,048 ਕਰੋੜ ਰੁਪਏ ਦੇ ਸੌਦੇ ਨਾਲ ਬੋਇੰਗ ਤੋਂ ਆਰਡਰ ਕੀਤੇ ਗਏ 15 CH-47F ਦੇ ਪਹਿਲੇ ਚਾਰ ਚਿਨੂਕ ਭਾਰਤ ਆ ਗਏ ਅਤੇ ਸੋਮਵਾਰ ਨੂੰ ਡਿਸਪਲੇਅ ਲਈ ਰੱਖੇ ਗਏ ਸਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹੱਦ ’ਤੇ ਸੜਕਾਂ ਅਤੇ ਹੋਰ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਇਸ ਹੈਲੀਕਾਪਟਰ ਦੀ ਇੱਕ ਮਹੱਤਵਪੂਰਨ ਭੂਮਿਕ ਹੋਵੇਗੀ।

ਅਮਰੀਕਾ ਦੇ ਡੈਲਾਵੇਅਰ ’ਚ ਟ੍ਰੇਨਿੰਗ ਹਾਸਿਲ ਕਰ ਕੇ ਆਏ ਚਿਨੂਕ ਹੈਲੀਕਾਪਟਰ ਦੇ ਪਾਇਲਟ ਆਸ਼ੀਸ਼ ਗਹਿਲਾਵਤ ਨੇ ਦੱਸਿਆ, “ਅਸੀਂ ਸਿੰਗਲ ਰੋਟਰ ਉਡਾਉਂਦੇ ਰਹੇ ਹਾਂ ਪਰ ਇਸ ਦੇ ਦੋ ਇੰਜਨ ਹਨ, ਜੋ ਇੱਕ ਨਵੇਕਲੀ ਧਾਰਨਾ ਹੈ। ਜੋ ਕਾਰਨ ਇਸ ਨੂੰ ਸੰਘਣੀਆਂ ਤੇ ਔਕੜਾਂ ਭਰੀਆਂ ਥਾਵਾਂ ’ਤੇ ਚਲਾਉਣਾ ਸੁਖਾਲਾ ਬਣਾਉਂਦਾ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)