ਪਾਕਿਸਤਾਨ ਦੀ ਕਲਾਕਾਰ ਦਾ ਇਹ ਗਾਣਾ ਬਣ ਰਿਹਾ ਹੈ ਵਧੇਰੇ ਚਰਚਾ ਦਾ ਵਿਸ਼ਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਗਵਾਂਢਣੇ ਗਵਾਂਢਣੇ' ਗਾਣਾ ਕਿਵੇਂ ਪਲਾਨ ਕੀਤਾ ਗਿਆ, ਸੁਣੋ ਬੁਸ਼ਰਾ ਅੰਸਾਰੀ ਦੀ ਜ਼ੁਬਾਨੀ

ਅੱਜ ਕੱਲ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਗਾਣਾ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦੋ ਮਹਿਲਾ ਕਿਰਦਾਰ ਹਨ ਜਿਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਦਾ ਵਸਨੀਕ ਦਿਖਾਇਆ ਗਿਆ ਹੈ। ਦੋਵੇਂ ਮੁਲਕਾਂ ਵਿਚਾਲੇ ਮਨੁੱਖੀ ਸਾਂਝ ਬਾਰੇ ਇਹ ਗੀਤ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਇਸ ਗਾਣੇ ਵਿੱਚ ਆਵਾਜ਼ ਦੇਣ ਵਾਲੀ ਅਤੇ ਐਕਟਿੰਗ ਕਰਨ ਵਾਲੀ ਬੁਸ਼ਰਾ ਅੰਸਾਰੀ ਨਾਲ ਖਾਸ ਗੱਲਬਾਤ। ਵੀਡੀਓ ਵਿੱਚ ਦੂਜੀ ਮਹਿਲਾ ਕਿਰਦਾਰ ਹਨ ਅਸਮਾ ਅੱਬਾਸ।

ਰਿਪੋਰਟ- ਸ਼ੁਮਾਇਲਾ ਜਾਫ਼ਰੀ ਅਤੇ ਸ਼ੁਮਾਇਲਾ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)