ਪੋਸਟਰ ਵੂਮਨ: ਸਿੰਲਡਰ ਮਿਲਣ ਦੇ ਬਾਵਜੂਦ ਚੁੱਲ੍ਹੇ 'ਤੇ ਰੋਟੀ ਕਿਉਂ ਬਣਾਉਂਦੀ ਹੈ ਗੁੱਡੀ

ਉੱਜਵਲਾ ਯੋਜਨਾ ਦਾ ਮਕਸਦ ਸੀ ਘਰ-ਘਰ ਰਸੋਈ ਗੈਸ ਪਹੁੰਚਾਉਣਾ ਪਰ ਹਕੀਕਤ ਇਹ ਹੈ ਕਿ ਅਜੇ ਵੀ ਇਨ੍ਹਾਂ ਘਰਾਂ ਵਿੱਚ ਚੁੱਲ੍ਹੇ ਬਲ ਰਹੇ ਹਨ।

ਪ੍ਰਧਾਨ ਮੰਤਰੀ ਨੇ ਉੱਜਵਲਾ ਯੋਜਨਾ ਦੀ ਸ਼ੁਰੂਆਤ ਗੁੱਡੀ ਦੇਵੀ ਤੋਂ ਕੀਤੀ ਜਿਸ ਤੋਂ ਬਾਅਦ ਉਹ ਉੱਜਵਲਾ ਯੋਜਨਾ ਦੀ ਪੋਸਟਰ ਵੂਮਨ ਬਣ ਗਈ ਪਰ ਉਹ ਅਜੇ ਵੀ ਬਹੁਤ ਕੰਮ ਚੁੱਲ੍ਹੇ 'ਤੇ ਕਰਦੀ ਹੈ।

ਕਾਰਨ ਇਹ ਹੈ ਕਿ ਉਹ 770 ਰੁਪਏ ਦਾ ਸਿਲੰਡਰ ਨਹੀਂ ਖਰੀਦ ਸਕਦੀ।

ਉੱਜਵਲਾ ਯੋਜਨਾ ਸ਼ੁਰੂ ਹੋਣ ਦੇ ਤਿੰਨ ਸਾਲ ਬਾਅਦ ਵੀ ਲੱਖਾਂ ਔਰਤਾਂ ਗੈਸ ਦੀ ਥਾਂ ਚੁੱਲ੍ਹੇ ਦੀ ਵਰਤੋਂ ਕਰ ਰਹੀਆਂ ਹਨ।

ਸਰੋਜ ਸਿੰਘ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)