ਸਾਡੇ ਬੱਚੇ ਨੂੰ ਕੁੱਤੇ ਨੇ ਨੋਚ-ਨੋਚ ਕੇ ਖਾ ਲਿਆ - ਪਰਿਵਾਰ ਦਾ ਦਰਦ
ਸਾਡੇ ਬੱਚੇ ਨੂੰ ਕੁੱਤੇ ਨੇ ਨੋਚ-ਨੋਚ ਕੇ ਖਾ ਲਿਆ - ਪਰਿਵਾਰ ਦਾ ਦਰਦ
ਬਰਨਾਲਾ ਦੇ ਮਹਿਲਾ ਕਲਾਂ ’ਚ ਕਰੀਬ 8 ਸਾਲ ਪਹਿਲਾਂ ਮਾਸੂਮ ਅਰਸ਼ਦੀਪ ਨੂੰ ਕੁੱਤਿਆਂ ਨੂੰ ਨੋਚ ਨੋਚ ਕੇ ਖਾ ਲਿਆ। ਪਰਿਵਾਰ ਨੂੰ ਉਸਦੀ ਲਾਸ਼ ਖ਼ੂਨ ’ਚ ਲੱਥ-ਪੱਥ ਰੂੜੀ ’ਤੇ ਪਈ ਮਿਲੀ ਸੀ। ਉਸਦਾ ਪਰਿਵਾਰ ਅੱਜ ਵੀ ਉਸ ਘਟਨਾ ਨੂੰ ਯਾਦ ਕਰਕੇ ਰੋਣ ਲੱਗ ਜਾਂਦੇ ਹਨ।
ਪੰਜਾਬ ’ਚ ਆਦਮਖੋਰ ਕੁੱਤਿਆਂ ਦੇ ਹਮਲਿਆਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਸੂਬੇ ’ਚ ਕੁੱਤਿਆਂ ਵੱਲੋਂ ਵੱਢਣ ਦੇ ਮਾਮਲੇ ਪਿਛਲੇ 4 ਸਾਲਾਂ ਵਿੱਚ 5 ਗੁਣਾ ਵਧੇ ਹਨ।
ਪੰਜਾਬ ’ਚ ਸਭ ਤੋਂ ਵੱਧ ਮਾਮਲੇ ਲੁਧਿਆਣਾ ਵਿੱਚ ਹੋਏ,ਦੂਜੇ ਨੂੰਬਰ ਉੱਤੇ ਪਟਿਆਲਾ, ਤੀਜੇ ਉੱਤੇ ਜਲੰਧਰ, ਚੌਥੇ ਉੱਤੇ ਹੁਸ਼ਿਆਰਪੁਰ ਅਤੇ ਪੰਜਵੇਂ ’ਤੇ ਸੰਗਰੂਰ ਹੈ।
ਬਰਨਾਲਾ ਤੋਂ ਸੁਖਚਰਨਪ੍ਰੀਤ ਦੀ ਰਿਪੋਰਟ