ਪਾਕਿਸਤਾਨ 'ਚ ਤੋੜਿਆ ਗਿਆ ਸਦੀਆਂ ਪੁਰਾਣਾ 'ਗੁਰੂ ਨਾਨਕ ਮਹਿਲ' ਤੇ ਖਿੜਕੀਆਂ-ਦਰਵਾਜ਼ੇ ਵੇਚੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ 'ਚ ਤੋੜਿਆ ਗਿਆ ਪੁਰਾਤਨ 'ਨਾਨਕ ਮਹਿਲ' ਤੇ ਖਿੜਕੀਆਂ-ਦਰਵਾਜ਼ੇ ਵੇਚੇ

ਖ਼ਬਰ ਏਜੰਸੀ ਪੀਟੀਆਈ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਪੁਰਾਤਨ 'ਨਾਨਕ ਮਹਿਲ' ਦੀ ਇਮਾਰਤ ਦੇ ਇੱਕ ਹਿੱਸੇ ਨੂੰ ਕੁਝ ਲੋਕਾਂ ਨੇ ਨਾ ਕੇਵਲ ਓਕਾਫ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਤੋੜਿਆ ਬਲਕਿ ਇਸ ਦੇ ਮਹਿੰਗੇ ਖਿੜਕੀਆਂ-ਦਰਵਾਜ਼ੇ ਵੀ ਵੇਚ ਦਿੱਤੇ ਹਨ।

ਏਜੰਸੀ ਨੇ ਪਾਕਿਸਤਾਨੀ ਅਖ਼ਬਾਰ ਡਾਨ ਦੇ ਹਵਾਲੇ ਨਾਲ ਦੱਸਿਆ ਹੈ ਕਿ ਲਾਹੌਰ ਤੋਂ 100 ਕਿਲੋਮੀਟਰ ਦੂਰ ਪਿੰਡ ਨੈਰੋਵਾਲ ਵਿੱਚ ਸਥਿਤ ਇਸ ਚਾਰ ਮੰਜ਼ਿਲਾਂ ਇਮਾਰਤ ਵਿੱਚ 16 ਕਮਰੇ ਸਨ ਅਤੇ ਹਰੇਕ ਕਮਰੇ 'ਚ 3 ਦਰਵਾਜ਼ੇ ਤੇ 4 ਰੌਸ਼ਨਦਾਨ ਸਨ।

ਲਾਹੌਰ ਵਿਚ ਬੀਬੀਸੀ ਉਰਦੂ ਦੇ ਸਹਿਯੋਗੀ ਉਮਰ ਨਾਗਿਆਨਾ ਨੇ ਦੱਸਿਆ ਕਿ ਇਸ ਇਮਾਰਤ ਦੇ ਗੁਰੂ ਨਾਨਕ ਦੇਵ ਨਾਲ ਸਬੰਧਤ ਹੋਣ ਦਾ ਕੋਈ ਰਿਕਾਰਡ ਪ੍ਰਸਾਸ਼ਨ ਕੋਲ ਨਹੀਂ ਹੈ। ਪ੍ਰਸਾਸ਼ਨ ਇਸਦੀ ਜਾਂਚ ਕਰ ਰਿਹਾ ਹੈ ਕਿ ਇਸ ਇਮਾਰਤ ਦਾ ਇਤਿਹਾਸ ਕੀ ਹੈ।

ਇਹ ਜਰੂਰ ਹੈ ਕਿ 'ਨਾਨਕ ਪੈਲੇਸ' ਨਾਂ ਦੀ ਇਹ ਪੁਰਾਤਨ ਇਮਾਰਤ ਬਹੁਤ ਪੁਰਾਣੀ ਅਤੇ ਬੇਸ਼ਕੀਮਤੀ ਹੈ। ਕੁਝ ਲੋਕ ਇਸ ਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਕਾਲ ਨਾਲ ਵੀ ਜੋੜ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)