ਇੱਕੋ ਦਰਖ਼ਤ ’ਤੇ 100 ਤਰ੍ਹਾਂ ਦੇ ਅੰਬ…
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇੱਕੋ ਦਰਖ਼ਤ ’ਤੇ 100 ਤਰ੍ਹਾਂ ਦੇ ਅੰਬ ਉਗਾਉਣ ਵਾਲਾ ‘ਮੈਂਗੋ ਮੈਨ’

ਯੂਪੀ ਦੇ ਮਲੀਹਾਬਾਦ ਵਿੱਚ ਲੱਗੇ ਇਸ ਇੱਕ ਦਰਖ਼ਤ ’ਤੇ ਅੰਬ ਦੀਆਂ 100 ਕਿਸਮਾਂ ਹਨ, ਜਿਨ੍ਹਾਂ ਨੂੰ ਕਲੀਮੁੱਲਾ ਖ਼ਾਨ ਨੇ ਲਗਾਇਆ ਹੈ।

ਉਹ ਅਬਦੁੱਲਾ ਨਰਸਰੀ ਅਤੇ 14 ਏਕੜ ਜ਼ਮੀਨ ਦੇ ਮਾਲਕ ਹਨ ਜਿੱਥੇ ਵੱਖ-ਵੱਖ ਕਿਸਮ ਦੇ ਅੰਬਾਂ ਦੇ ਅਜਿਹੇ ਦਰਖ਼ਤ ਹਨ ਜਿਹੜੇ 100 ਸਾਲ ਤੋਂ ਵੀ ਵੱਧ ਪੁਰਾਣੇ ਹਨ।

ਕਲੀਮੁੱਲਾ ਖ਼ਾਨ ਨੂੰ ਇਸ ਤਜ਼ਰਬੇ ਲਈ ਪਦਮ ਸ਼੍ਰੀ ਸਮੇਤ ਲਗਭਗ 300 ਪੁਰਸਕਾਰਾਂ ਨਾਲ ਨਵਾਜ਼ਿਆ ਗਿਆ ਹੈ। ਇਸ ਦਰਖ਼ਤ ’ਤੇ ਅਜਿਹੇ ਵੀ ਅੰਬ ਹਨ ਜਿਹੜੇ ਆਮ ਤੌਰ ’ਤੇ ਬਾਜ਼ਾਰ ਵਿੱਚ ਨਹੀਂ ਮਿਲਦੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ