ਕੀ ਭਾਰਤ ‘ਚ ਗਰਭਪਾਤ ਕਾਨੂੰਨ ਬਦਲ ਜਾਵੇਗਾ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਭਾਰਤ ਵਿੱਚ ਬਦਲ ਜਾਵੇਗਾ ਗਰਭਪਾਤ ਕਾਨੂੰਨ?

ਭਾਰਤ ਵਿੱਚ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ ਐਕਟ ਤਹਿਤ ਗਰਭਧਾਰਨ ਦੇ 20 ਹਫ਼ਤਿਆਂ ਬਾਅਦ ਗਰਭਪਾਤ ਨਹੀਂ ਕਰਵਾਇਆ ਜਾ ਸਕਦਾ। ਇਸ ਕਾਨੂੰਨ ਦੀਆਂ ਮਦਾਂ ਦੀ ਉਲੰਘਣਾ 'ਤੇ ਸਜ਼ਾ ਵੀ ਹੋ ਸਕਦੀ ਹੈ।

ਜੇ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਨਾ ਹੋਣ ਅਤੇ ਮਹਿਲਾ ਆਪਣਾ ਗਰਭਪਾਤ ਕਰਵਾ ਦੇਵੇ ਜਾਂ ਕੋਈ ਹੋਰ ਗਰਭਪਾਤ ਕਰਵਾ ਦੇਵੇ ਤਾਂ ਇਹ ਹੁਣ ਵੀ ਜੁਰਮ ਹੈ। ਉਧਰ, ਗਰਭਵਤੀ ਮਹਿਲਾ ਦੀ ਜਾਣਕਾਰੀ ਦੇ ਬਿਨਾਂ ਉਸਦਾ ਗਰਭਪਾਤ ਕਰਵਾਉਣ ’ਤੇ ਉਮਰ ਕੈਦ ਵੀ ਹੋ ਸਕਦੀ ਹੈ।

ਪਰ ਹੁਣ ਇਸ ਕਾਨੂੰਨ 'ਚ ਸੋਧ ਦੀ ਮੰਗ ਉੱਠ ਰਹੀ ਹੈ।

(ਰਿਪੋਰਟ: ਪ੍ਰਿਅੰਕਾ ਧੀਮਾਨ/ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)