ਪਾਕ ਵੱਲੋਂ ਲਾਈ ਜਾ ਰਹੀ 20 ਡਾਲਰ ਫ਼ੀਸ ਜਜ਼ੀਆ ਟੈਕਸ: ਕੈਪਟਨ ਅਮਰਿੰਦਰ ਸਿੰਘ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕ ਵੱਲੋਂ ਲਾਈ ਜਾ ਰਹੀ 20 ਡਾਲਰ ਫ਼ੀਸ ਜਜ਼ੀਆ ਟੈਕਸ: ਕੈਪਟਨ ਅਮਰਿੰਦਰ ਸਿੰਘ

ਕੌਰੀਡੋਰ ਰਾਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਲ਼ਈ ਪਾਕਿਸਤਾਨ ਸਰਕਾਰ ਵਲੋਂ 20 ਡਾਲਰ ਐਂਟਰੀ ਫੀਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਜ਼ੀਆ ਟੈਕਸ ਕਿਹਾ ਹੈ।

ਇਸ ਟੈਕਸ ਨੂੰ ਸਿੱਖ ਪਰੰਪਰਾ ਦੇ ਖ਼ਿਲਾਫ਼ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਨਾਲ ਸਹਿਮਤ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਵਿਚ ਪੰਜਾਬ ਕੈਬਨਿਟ ਦੀ ਵਿਸ਼ੇਸ਼ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਰਿਪੋਰਟ: ਗੁਰਪ੍ਰੀਤ ਚਾਵਲਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)