ਪਾਕਿਸਤਾਨ ਵਿੱਚ ਕਿਉਂ ਬਣਾਇਆ ਗਿਆ ਵਿੰਗ ਕਮਾਂਡਰ ਅਭਿਨੰਦਨ ਦਾ ਬੁੱਤ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ ਵਿੱਚ ਕਿਉਂ ਬਣਾਇਆ ਗਿਆ ਵਿੰਗ ਕਮਾਂਡਰ ਅਭਿਨੰਦਨ ਦਾ ਬੁੱਤ

ਕਰਾਚੀ ਦੇ ਏਅਰਫੋਰਸ ਮਿਊਜ਼ੀਅਮ ਵਿੱਚ ਇੱਕ ਪ੍ਰਦਰਸ਼ਨੀ ਦਾ ਉਦਘਟਾਨ ਹੋਇਆ ਪਾਕਿਸਤਾਨ ਦੇ ਹਵਾਈ ਫੌਜ ਮੁਖੀ ਨੇ ਪਿਛਲੇ ਹਫ਼ਤੇ ਇਸਦਾ ਉਦਘਾਟਨ ਕੀਤਾ ਸੀ।

ਇਹ ਪ੍ਰਦਰਸ਼ਨੀ ਇਸੇ ਸਾਲ ਫਰਵਰੀ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਹਵਾਈ ਫੌਜ ਵਿਚਾਲੇ ਝੜਪ ਦੇ ਬਾਰੇ ਹੈ। ਇੱਥੇ ਭਾਰਤੀ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਬਾਰੇ ਖਾਸ ਤੌਰ ’ਤੇ ਦੱਸਿਆ ਗਿਆ ਹੈ। ਵਿੰਗ ਕਮਾਂਡਰ ਅਭਿਨੰਦਨ ਦੇ ਤਬਾਹ ਹੋਏ ਮਿਗ-21 ਦੇ ਟੁੱਕੜੇ ਰੱਖੇ ਗਏ ਹਨ।

ਇੱਥੇ ਵਿੰਗ ਕਮਾਂਡਰ ਅਭਿਨੰਦਨ ਦੀਆਂ ਨਿੱਜੀ ਚੀਜ਼ਾਂ ਵੀ ਰੱਖੀਆਂ ਗਈਆਂ ਹਨ। ਕਮਾਂਡਰ ਅਭਿਨੰਦਨ ਨੇ ਭਾਰਤੀ ਹਵਾਈ ਫੌਜ ਦੀ ਜਿਹੜੀ ਵਰਦੀ ਪਹਿਨੀ ਸੀ, ਉਹ ਵੀ ਰੱਖੀ ਗਈ ਹੈ।

ਵੀਡੀਓ: ਕਰੀਮ-ਉਲ-ਇਸਲਾਮ, ਬੀਬੀਸੀ ਉਰਦੂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)