ਪਰਾਲੀ ਸਾੜਨ ਵਾਲਿਆਂ ਨੂੰ ਵਾਤਾਵਰਣ ਪ੍ਰੇਮੀਆਂ ਦੀ ਕੀ ਹੈ ਗੁਹਾਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਰਾਲੀ ਸਾੜਨ ਵਾਲਿਆਂ ਨੂੰ ਵਾਤਾਵਰਣ ਪ੍ਰੇਮੀਆਂ ਦੀ ਕੀ ਹੈ ਗੁਹਾਰ

ਬਰਨਾਲਾ ਦੇ ਧੌਲਾ ਪਿੰਡ ਦੇ ਸੰਦੀਪ ਧੌਲਾ ਤੇ ਉਸਦੇ ਸਾਥੀ ਵਾਤਾਵਰਣ ਦੀ ਸਾਂਭ-ਸੰਭਾਲ ਲਈ ਕਈ ਸਾਲ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਹਜ਼ਾਰਾਂ ਰੁੱਖ ਲਗਾਏ ਅਤੇ ਪੰਛੀਆਂ ਲਈ ਆਲ੍ਹਣੇ ਬਣਾਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪਰਾਲੀ ਸਾੜਨ ਨਾਲ ਪੰਛੀਆਂ ਦੇ ਬੱਚਿਆਂ ਤੇ ਆਂਡਿਆਂ ਨੂੰ ਨੁਕਸਾਨ ਹੁੰਦਾ ਹੈ।

ਵਾਤਾਵਰਣ ਪ੍ਰੇਮੀਆਂ ਦੀ ਕਿਸਾਨਾਂ ਨੂੰ ਅਪੀਲ ਹੈ ਕਿ ਦਰੱਖਤਾਂ ਨੇੜੇ ਅੱਗ ਲਾਉਣ ਵੇਲੇ ਥੋੜ੍ਹਾ ਜਿਹਾ ਰਕਬਾ ਵਾਹ ਲਿਆ ਜਾਵੇ ਤਾਂ ਜੋ ਦਰੱਖਤਾਂ ਤੱਕ ਸਿੱਧਾ ਸੇਕ ਨਾ ਪਹੁੰਚੇ।

ਰਿਪੋਰਟ: ਸੁਖਚਰਨ ਪ੍ਰੀਤ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)