ਦੂਤੀ ਚੰਦ: BBC Indian Sportswoman of the Year ਲਈ ਨਾਮਜ਼ਦ

ਦੂਤੀ ਚੰਦ: BBC Indian Sportswoman of the Year ਲਈ ਨਾਮਜ਼ਦ

ਦੂਤੀ ਚੰਦ ਦੱਖਣੀ ਏਸ਼ੀਆ ਦੀ ਸਭ ਤੋਂ ਤੇਜ਼ 100 ਮੀਟਰ ਦੌੜ ਵਾਲੀ ਖਿਡਾਰਨਾਂ ਵਿੱਚੋਂ ਇੱਕ ਹੈ। 100 ਮੀਟਰ ਦੇ ਲਈ 11.22 ਸਕਿੰਟ ਉਨ੍ਹਾਂ ਦਾ ਮੌਜੂਦਾ ਟਾਇਮ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਰਾਜ ਪੱਧਰ ਦੀ ਸਪਰਿੰਟਰ ਭੈਣ ਸਰਸਵਤੀ ਚੰਦ ਤੋਂ ਮਿਲੀ ਪ੍ਰੇਰਨਾ ਤੇ ਫਿਰ ਦੌੜਨਾ ਸ਼ੁਰੂ ਕੀਤਾ। ਪਰ ਆਰਥਿਕ ਤੰਗੀ ਦੇ ਕਾਰਨ ਉਨ੍ਹਾਂ ਨੂੰ ਬਹੁਤ ਸੰਘਰਸ਼

ਕਰਨਾ ਪਿਆ। ਟ੍ਰੇਨਿੰਗ ਲਈ ਰੇਲਵੇ ਸਟੇਸ਼ਨ ’ਤੇ ਰਾਤ ਕੱਟੀ।

2014 ਵਿੱਚ ‘ਹਾਈਪਰ-ਐਨਡਰੋਜੈਨਿਜ਼ਮ’ ਹਾਰਮੋਨ ਕਰਕੇ ਬੈਨ ਲੱਗਿਆ। ਇੱਕ ਸਾਲ ਮਗਰੋਂ ਕੋਰਟ ਆਫ਼ ਆਰਬਿਟ੍ਰੇਸ਼ਨ ਫਾਰ ਸਪੋਰਟਸ ਵਿੱਚ ਕੇਸ ਜਿੱਤ ਕੇ ਵਾਪਸੀ ਕੀਤੀ। 2018 ਏਸ਼ੀਅਨ ਖੇਡਾਂ ਵਿੱਚ ਮਿਲੀ ਸਭ ਤੋਂ ਵੱਡੀ ਕਾਮਯਾਬੀ ਤੇ ਉਨ੍ਹਾਂ ਨੇ 100 ਤੇ 200 ਮੀਟਰ ਵਿੱਚ ਦੋ ਚਾਂਦੀ ਦੇ ਤਗਮੇ ਜਿੱਤੇ। ਹੁਣ 2020 ਟੋਕੀਓ ਓਲੰਪਿਕ ਵਿੱਚ ਉਨ੍ਹਾਂ ਦਾ ਮੈਡਲ ਜਿੱਤਣ ਦਾ ਟੀਚਾ ਹੈ।

(ਰਿਪੋਰਟ: ਰਾਖੀ ਸ਼ਰਮਾ, ਪ੍ਰੋਡਿਊਸਰ: ਵੰਦਨਾ, ਸ਼ੂਟ-ਐਡਿਟ: ਸ਼ੁਭਮ ਕੌਲ ਤੇ ਕੇਂਜ-ਉਲ-ਮੁਨੀਰ)