ਕੋਰੋਨਾਵਾਇਰਸ : ਲੱਛਣ-ਰਹਿਤ ਮਰੀਜ਼ਾਂ ਤੋਂ ਕੋਰੋਨਾ ਫੈਲਣ ਦੀ ਸੰਭਾਵਨਾ ਬਾਰੇ WHO ਕੀ ਕਹਿੰਦਾ

ਕੋਰੋਨਾਵਾਇਰਸ : ਲੱਛਣ-ਰਹਿਤ ਮਰੀਜ਼ਾਂ ਤੋਂ ਕੋਰੋਨਾ ਫੈਲਣ ਦੀ ਸੰਭਾਵਨਾ ਬਾਰੇ WHO ਕੀ ਕਹਿੰਦਾ

ਵਿਸ਼ਵ ਸਿਹਤ ਸੰਗਠਨ (WHO) ਦੀ ਸੋਮਵਾਰ ਨੂੰ ਹੋਈ ਇੱਕ ਪ੍ਰੈੱਸ ਕਾਨਫਰੰਸ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ।

WHO ਦੀ ਕੋਵਿਡ-19 ਦੀ ਮਾਹਰ ਡਾ. ਮਾਰੀਆ ਕਰਖੋਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਤੋਂ ਦੂਜਿਆਂ ਨੂੰ ਬਿਮਾਰੀ ਫੈਲਣ ਦਾ ਖ਼ਤਰਾ ਘੱਟ ਹੈ।

ਇਨ੍ਹਾਂ ਮਰੀਜ਼ਾਂ ਤੋਂ ਬਹੁਤ ਘੱਟ ਮਾਮਲਿਆਂ ਵਿੱਚ ਦੂਜੇ ਸਿਹਤਮੰਦ ਲੋਕਾਂ ਨੂੰ ਬਿਮਾਰੀ ਫੈਲ ਸਕਦੀ ਹੈ।