ਆਖ਼ਿਰ ਕਿਉਂ ਇਸ ਇਲਾਕੇ ’ਚ ਮੁੰਡੇ ਦੀ ਬਾਰਾਤ ’ਚ ਪੁਲਿਸ ਨੂੰ ਸ਼ਾਮਲ ਹੋਣਾ ਪਿਆ

ਆਖ਼ਿਰ ਕਿਉਂ ਇਸ ਇਲਾਕੇ ’ਚ ਮੁੰਡੇ ਦੀ ਬਾਰਾਤ ’ਚ ਪੁਲਿਸ ਨੂੰ ਸ਼ਾਮਲ ਹੋਣਾ ਪਿਆ

ਇਹ ਤਸਵੀਰਾਂ ਗੁਜਰਾਤ ਦੇ ਸਬਰਕਾਂਠਾ ਦੇ ਭਾਜਪੁਰਾ ਪਿੰਡ ਦੀਆਂ ਹਨ। ਇਹ ਇੱਕ ਆਮ ਵਿਆਹ ਹੈ ਪਰ ਇਸ ਦੀ ਬਰਾਤ ਕੁਝ ਖਾਸ ਹੈ। ਇਸ ਵਿੱਚ ਪਰਿਵਾਰ ਵਾਲਿਆਂ ਦੇ ਨਾਲ-ਨਾਲ ਪੁਲਿਸ ਵਾਲੇ ਵੀ ਮਹਿਮਾਨ ਵਜੋਂ ਹਿੱਸਾ ਲੈ ਰਹੇ ਹਨ।

ਭਾਵਨਗਰ ਵਿੱਚ ਦਲਿਤ ਕਾਰਕੁਨ ਦੇ ਕਤਲ ਦੀ ਯਾਦ ਅਜੇ ਤਾਜ਼ਾ ਹੈ। ਪੁਲਿਸ ਮੰਨਦੀ ਹੈ ਕਿ ਭਾਜਪੁਰਾ ਵਿੱਚ ਵੀ ਅਜਿਹੀ ਇੱਕ ਘਟਨਾ ਕਾਰਨ ਤਣਾਅ ਬਰਕਰਾਰ ਹੈ।

ਬੀਤੇ ਕੁਝ ਸਾਲਾਂ ਵਿੱਚ ਦਲਿਤਾਂ ਦੀ ਬਰਾਤ ਨੂੰ ਲੈ ਕੇ ਕਾਫੀ ਝੜਪਾਂ ਵਧੀਆਂ ਹਨ। ਹੁਣ ਹਾਲਾਤ ਅਜਿਹੇ ਹੋ ਗਏ ਹਨ ਕਿ ਦਲਿਤਾਂ ਨੂੰ ਮਹਿਮਾਨਾਂ ਦੇ ਨਾਲ-ਨਾਲ ਪੁਲਿਸ ਵਾਲਿਆਂ ਨੂੰ ਵੀ ਸੱਦਾ ਦੇਣਾ ਪੈਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)