ਕਿਸਾਨ ਅੰਦੋਲਨ: ਦਿੱਲੀ ਬਾਰਡਰਾਂ 'ਤੇ ਵਾਰੀ ਸਿਰ ਡਿਊਟੀਆਂ ਦਿੰਦੇ ਦੋ ਭਰਾਵਾਂ ਦੀ ਕਹਾਣੀ

ਕਿਸਾਨ ਅੰਦੋਲਨ: ਦਿੱਲੀ ਬਾਰਡਰਾਂ 'ਤੇ ਵਾਰੀ ਸਿਰ ਡਿਊਟੀਆਂ ਦਿੰਦੇ ਦੋ ਭਰਾਵਾਂ ਦੀ ਕਹਾਣੀ

ਮੋਹਾਲੀ ਦੇ ਡੇਰਾਬਸੀ ਦੇ ਰਹਿਣ ਵਾਲੇ ਸੈਂਟੀ ਸੈਣੀ ਗੁਆਂਢੀਆਂ ਦੇ ਖੇਤਾਂ ਨੂੰ ਪਾਣੀ ਲਾਉਂਦੇ ਹਨ। ਗੁਆਂਢੀਆਂ ਦੇ ਖੇਤਾਂ ਨੂੰ ਪਾਣੀ ਲਗਾਉਂਦਾ ਨੌਜਵਾਨ ਕਿਸਾਨ ਸੈਂਟੀ ਦੁਕਾਨਦਾਰੀ ਵੀ ਕਰਦਾ ਹੈ। ਦਿੱਲੀ ਦੇ ਬਾਰਡਰਾਂ ਉੱਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੱਗੇ ਧਰਨਿਆਂ ਵਿੱਚ ਵੀ ਆਪਣੀ ਸ਼ਮੂਲੀਅਤ ਦਿਖਾ ਚੁੱਕਿਆ ਹੈ।

ਸੈਂਟੀ ਜਿੱਥੇ ਪਿੰਡ ਵਿੱਚ ਹੈ ਤਾਂ ਦੂਜੇ ਪਾਸੇ ਬਾਰਡਰ ਉੱਤੇ ਉਨ੍ਹਾਂ ਦਾ ਭਰਾ ਜਗਦੀਪ ਸਿੰਘ ਡਟਿਆ ਹੈ। ਦੋਵੇਂ ਭਰਾ ਵਾਰੋ-ਵਾਰੀ ਦਿੱਲੀ ਬਾਰਡਰ ਉੱਤੇ ਜਾਂਦੇ ਹਨ।

ਇੱਕ ਦੂਜੇ ਦੀ ਗੈਰ-ਹਾਜ਼ਰੀ ਵਿੱਚ ਪਿੰਡ ਵਾਲਿਆਂ ਦੇ ਕੰਮ ਵਿੱਚ ਸਾਥ ਦਿੰਦੇ ਹਨ।

(ਰਿਪੋਰਟ- ਅਰਵਿੰਦ ਛਾਬੜਾ, ਸ਼ੂਟ-ਐਡਿਟ- ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)