ਦਾਊਦ ਨੇ 1 ਪੈਰ ਤੇ ਦੋਵੇਂ ਹੱਥ ਗੁਆਏ ਪਰ ਸਨਾ ਦੀ ਮੁਹੱਬਤ ਕਾਇਮ
ਦਾਊਦ ਨੇ 1 ਪੈਰ ਤੇ ਦੋਵੇਂ ਹੱਥ ਗੁਆਏ ਪਰ ਸਨਾ ਦੀ ਮੁਹੱਬਤ ਕਾਇਮ
ਦਾਊਦ ਸਿੱਦੀਕੀ ਦੀ ਜ਼ਿੰਦਗੀ ਉਸ ਸਮੇਂ ਅਚਾਨਕ ਬਦਲ ਗਈ, ਜਦੋਂ ਇੱਕ ਹਾਦਸੇ ਦੌਰਾਨ ਉਨ੍ਹਾਂ ਨੂੰ ਬਿਜਲੀ ਦਾ ਜ਼ਬਰਦਸਤ ਝਟਕਾ ਲੱਗਿਆ। ਡਾਕਟਰਾਂ ਨੂੰ ਦਾਊਦ ਦੀ ਜ਼ਿੰਦਗੀ ਬਚਾਉਣ ਲਈ ਦੋਵੇਂ ਹੱਥ ਅਤੇ ਪੈਰ ਵੱਢਨਾ ਪਿਆ।
ਇਸ ਸਭ ਦੇ ਬਾਵਜੂਦ ਨਹੀਂ ਬਦਲਿਆ ਤਾਂ ਉਹ ਸੀ ਦਾਊਦ ਲਈ ਸਨਾ ਮੁਸ਼ਤਾਕ ਦੀ ਮੁਹੱਬਤ। ਸਨਾ ਨੇ ਪਰਿਵਾਰ ਅਤੇ ਸਮਾਜ, ਕਿਸੇ ਦੀ ਨਹੀਂ ਸੁਣੀ ਅਤੇ ਅਜਿਹਾ ਫ਼ੈਸਲਾ ਕੀਤਾ ਜੋ ਸੌਖਾ ਨਹੀਂ ਸੀ।
ਮੁਹੱਬਤ ਦੀ ਤੁਸੀਂ ਕਈ ਕਹਾਣੀਆਂ ਦੇਖੀਆਂ ਅਤੇ ਸੁਣੀਆਂ ਹੋਣਗੀਆਂ, ਪਰ ਪਿਆਰ ਕਰਨ ਵਾਲਾ ਇਹ ਜੋੜਾ ਸਾਰਿਆਂ ਤੋਂ ਅਲਿਹਦਾ ਨਜ਼ਰ ਆਉਂਦਾ ਹੈ।
ਮੁਹੱਬਤ ਦੀ ਅਜਿਹੀ ਦਾਸਤਾਨ, ਜੋ ਅੱਖਾਂ ਵਿੱਚ ਅੱਥਰੂ ਲਿਆ ਦੇਵੇਗੀ ਅਤੇ ਮੁਸਕੁਰਾਉਣ ਦਾ ਮੌਕਾ ਵੀ ਦੇਵੇਗੀ।
(ਵੀਡੀਓ – ਫ਼ੁਰਕਾਨ ਇਲਾਹੀ ਅਤੇ ਉਮਰ ਦਰਾਜ਼ ਨੰਗਿਆਨਾ – ਬੀਬੀਸੀ ਉਰਦੂ, ਲਾਹੌਰ, ਪਾਕਿਸਤਾਨ)