ਮਿੱਟੀ ਦੇ ਘੜਿਆਂ ਦੇ ਵਪਾਰ ਲਈ ਮਸ਼ਹੂਰ ਗੁਜਰਾਤ ਦਾ ਇਲਾਕਾ

ਮਿੱਟੀ ਦੇ ਘੜਿਆਂ ਦੇ ਵਪਾਰ ਲਈ ਮਸ਼ਹੂਰ ਗੁਜਰਾਤ ਦਾ ਇਲਾਕਾ

ਮਿੱਟੀ ਦੇ ਬਣੇ ਘੜਿਆਂ ਵਿੱਚ ਰੱਖਿਆ ਪਾਣੀ ਗਰਮੀ ਦੇ ਮੌਸਮ ਵਿੱਚ ਗੁਣਕਾਰੀ ਮੰਨਿਆ ਜਾਂਦਾ ਹੈ। ਗਰਮੀ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਨ੍ਹਾਂ ਘੜਿਆਂ ਦੀ ਮੰਗ ਵੀ ਵੱਧ ਰਹੀ ਹੈ। ਗੁਜਰਾਤ ਦੇ ਸੁਰੇਂਦਰਨਗਰ ਦਾ ਥਾਨਗੜ੍ਹ ਇਨ੍ਹਾਂ ਘੜਿਆਂ ਨੂੰ ਬਣਾਉਣ ਲਈ ਮਸ਼ਹੂਰ ਹੈ। ਥਾਨਗੜ੍ਹ ਦੇ ਬਣੇ ਘੜੇ ਗੁਜਰਾਤ ਸਣੇ ਹੋਰਨਾਂ ਸੂਬਿਆਂ ਦੇ ਵਪਾਰੀ ਵੇਚਣ ਲਈ ਲੈ ਕੇ ਜਾਂਦੇ ਹਨ।

ਇਸ ਕਾਰੋਬਾਰ ਨਾਲ ਕਈ ਸਥਾਨਕਾਂ ਨੂੰ ਕੰਮ ਮਿਲਦਾ ਹੈ। ਮਿੱਟੀ ਦੇ ਇਨ੍ਹਾਂ ਘੜਿਆਂ ਨੂੰ ਬਣਾਉਣ ਵਾਲੇ ਕਾਰੀਗਰਾਂ ਮੁਤਾਬਕ ਫਰਿੱਜ ਵਿੱਚ ਰੱਖੇ ਪਾਣੀ ਮੁਕਾਬਲੇ ਘੜੇ ਦਾ ਪਾਣੀ ਸਿਹਲ ਲਈ ਚੰਗਾ ਹੁੰਦਾ ਹੈ। ਕੋਰੋਨਾ ਮਹਾਮਾਂਰੀ ਦੇ ਆਉਣ ਤੋਂ ਬਾਅਦ ਇਨ੍ਹਾਂ ਘੜਿਆਂ ਦੀ ਮੰਗ ਵਧੀ ਹੈ।

(ਰਿਪੋਰਟ- ਸਚਿਨ ਪਿਥਵਾ ਅਤੇ ਪ੍ਰੀਤ ਗਰਾਲਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)