ਮੋਗਾ ਵਿੱਚ ਕਤਲ ਹੋਈਆਂ 2 ਭੈਣਾਂ ਦੇ ਮਾਪੇ- ‘ਇਹ ਇਕੱਠ ਧੀਆਂ ਦੀ ਡੋਲੀ ਵੇਲੇ ਹੋਣਾ ਸੀ ਪਰ ਉਨ੍ਹਾਂ ਦੀ ਅਰਥੀ ਚੁੱਕੀ ਗਈ’

ਮੋਗਾ ਵਿੱਚ ਕਤਲ ਹੋਈਆਂ 2 ਭੈਣਾਂ ਦੇ ਮਾਪੇ- ‘ਇਹ ਇਕੱਠ ਧੀਆਂ ਦੀ ਡੋਲੀ ਵੇਲੇ ਹੋਣਾ ਸੀ ਪਰ ਉਨ੍ਹਾਂ ਦੀ ਅਰਥੀ ਚੁੱਕੀ ਗਈ’

ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂਕੇ ’ਚ ਦੋ ਸਕੀਆਂ ਭੈਣਾਂ ਦਾ 18 ਮਾਰਚ ਨੂੰ ਕਤਲ ਕੀਤਾ ਗਿਆ ਸੀ। ਮ੍ਰਿਤਕ ਕੁੜੀਆਂ ਅਮਨਪ੍ਰੀਤ ਤੇ ਕਮਲਪ੍ਰੀਤ ਪਿੰਡ ਸੇਖਾ ਖੁਰਦ ਦੀਆਂ ਰਹਿਣ ਵਾਲੀਆਂ ਸਨ।

ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਘਟਨਾ ਦੇ ਮੁੱਖ ਮੁਲਜ਼ਮ ਗੁਰਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਵਾਰਦਾਤ ਵਿੱਚ ਵਰਤੇ ਹਥਿਆਰ ਤੇ ਕਾਰ ਦੀ ਬਰਾਮਦਗੀ ਵੀ ਕਰ ਲਈ ਗਈ ਹੈ।

ਪਰਿਵਾਰ ਵਾਲਿਆਂ ਮੁਤਾਬਕ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਰਾਜ਼ੀ ਹੋ ਗਿਆ ਹੈ ਅਤੇ ਉਹ ਲੜਕੀਆਂ ਦੇ ਅੰਤਿਮ ਸਸਕਾਰ ਲਈ ਰਾਜ਼ੀ ਹੋ ਗਏ ਹਨ।

(ਰਿਪੋਰਟ- ਸੁਰਿੰਦਰ ਮਾਨ, ਐਡਿਟ-ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)