ਪਾਕਿਸਤਾਨ ਤੋਂ ਪਰਤੀ ਗੀਤਾ ਨੂੰ ਕਿਵੇਂ ਮਿਲੇ ਉਸਦੇ ਮਾਪੇ ਤੇ ਹੁਣ ਉਹ ਕਿਸ ਹਾਲ 'ਚ ਹੈ

ਪਾਕਿਸਤਾਨ ਤੋਂ ਪਰਤੀ ਗੀਤਾ ਨੂੰ ਕਿਵੇਂ ਮਿਲੇ ਉਸਦੇ ਮਾਪੇ ਤੇ ਹੁਣ ਉਹ ਕਿਸ ਹਾਲ 'ਚ ਹੈ

ਗੀਤਾ 15 ਸਾਲਾਂ ਤੋਂ ਜ਼ਿਆਦਾ ਸਮੇਂ ਤੱਕ ਪਾਕਿਸਤਾਨ ਵਿੱਚ ਰਹੀ। ਕਰਾਚੀ ਦੇ ਈਧੀ ਕੇਂਦਰ ਨੇ ਉਸਦੀ ਦੇਖਭਾਲ ਕੀਤੀ। ਉਹ ਆਪਣੇ ਮਾਪਿਆਂ ਨੂੰ ਬਹੁਤ ਯਾਦ ਕਰਦੀ ਸੀ। ਇਸ ਲਈ ਈਧੀ ਫਾਉਂਡੇਸ਼ਨ ਦੇ ਫੈਸਲ ਈਧੀ ਨੇ ਫੇਸਬੁੱਕ 'ਤੇ ਇੱਕ ਪੇਜ ਬਣਾਇਆ ਅਤੇ ਉਸਨੇ ਭਾਰਤੀਆਂ ਨੂੰ ਉਸ ਦੀ ਪਛਾਣ ਕਰਨ ਲਈ ਕਿਹਾ।

ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਸ ਨੂੰ ਭਾਰਤ ਵਾਪਸ ਬੁਲਾ ਲਿਆ ਸੀ। 2015-2020 ਦੌਰਾਨ ਉਹ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਰਹੀ।

ਬਹੁਤ ਸਾਰੇ ਲੋਕ ਦਾਅਵਾ ਕਰਦੇ ਹਨ ਕਿ ਗੀਤਾ ਉਨ੍ਹਾਂ ਦੀ ਧੀ ਹੈ।

ਰਿਪੋਰਟ- ਤੁਸ਼ਾਰ ਕੁਲਕਰਨੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)