ਅਮਰੀਕਾ ’ਚ ਵੱਸਦਾ ਇਹ ਪੰਜਾਬੀ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਕਿਤਾਬਾਂ ਪੜਨੇ ਲਾ ਰਿਹਾ ਹੈ

ਅਮਰੀਕਾ ’ਚ ਵੱਸਦਾ ਇਹ ਪੰਜਾਬੀ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਕਿਤਾਬਾਂ ਪੜਨੇ ਲਾ ਰਿਹਾ ਹੈ

ਅਮਰੀਕਾ ’ਚ ਵੱਸਦੇ ਬਲਦੇਵ ਸਿੰਘ ਧਾਲੀਵਾਲ ਨੇ ਪੰਜਾਬ ਦੇ ਪਿੰਡਾਂ ’ਚ ਲਾਇਬ੍ਰੇਰੀਆਂ ਖੋਲ੍ਹਣ ਦਾ ਉਪਰਾਲਾ ਕੀਤਾ ਹੈ। 10 ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਪਿੰਡ ’ਚ ਪਹਿਲੀ ਲਾਇਬ੍ਰੇਰੀ ਖੋਲ੍ਹੀ ਸੀ ।

ਹੁਣ ‘ਬੁਲੰਦ ਪੰਜਾਬ ਫਾਊਂਡੇਸ਼ਨ’ਨਾਲ ਮਿਲ ਕੇ ਪੰਜਾਬ ਦੇ ਕਈ ਪਿੰਡਾਂ ’ਚ ਲਾਇਬ੍ਰੇਰੀਆਂ ਖੋਲ੍ਹੀਆਂ ਜਾ ਰਹੀਆਂ ਹਨ ।

250 ਨੌਜਵਾਨਾਂ ਦੀ ਟੀਮ ਨੇ ਹੁਣ ਤੱਕ ਪੰਜਾਬ ਦੇ ਪਿੰਡਾਂ ’ਚ 25 ਲਾਇਬ੍ਰੇਰੀਆਂ ਖੋਲ੍ਹੀਆਂ ਹਨ। ਪਿੰਡ ’ਚ ਲਾਈਬ੍ਰੇਰੀ ਖੁੱਲ੍ਹਣ ਨਾਲ ਨੌਜਵਾਨ ਵੀ ਕਾਫ਼ੀ ਖੁਸ਼ ਹਨ।

ਰਿਪੋਰਟ- ਸੁਰਿੰਦਰ ਮਾਨ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)