ਇਸ ਪੰਜਾਬੀ ਨੇ ਮਸ਼ੀਨਾਂ ਬਣਾਉਣਾ ਛੱਡ ਖੇਤੀ ਕਿਉਂ ਸ਼ੁਰੂ ਕੀਤੀ

ਇਸ ਪੰਜਾਬੀ ਨੇ ਮਸ਼ੀਨਾਂ ਬਣਾਉਣਾ ਛੱਡ ਖੇਤੀ ਕਿਉਂ ਸ਼ੁਰੂ ਕੀਤੀ

ਲੌਕਡਾਊਨ ਦੌਰਾਨ ਗੁਰਦਾਸਪੁਰ ਦੇ ਇੱਕ ਆਟੋਮੋਬਾਇਲ ਵਰਕਸ਼ਾਪ ਮਾਲਿਕ ਨੇ ਘਰ ਦੀ ਛੱਤ 'ਤੇ ਹੀ ਹਾਈਡਰੋਪੋਨਿਕਸ ਪ੍ਰੋਜੈਕਟ ਸ਼ੁਰੂ ਕੀਤਾ ਹੈ।

ਗੁਰਦਾਸਪੁਰ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਮਿੱਟੀ ਅਤੇ ਕੈਮੀਕਲ ਦੀ ਵਰਤੋਂ ਕੀਤੇ ਬਗੈਰ ਹੀ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ।

ਵਰਟੀਕਲ ਫਾਰਮਿੰਗ ਕਰਕੇ ਮਹਿਜ਼ ਛੋਟੀ ਜਿਹੀ ਜਗ੍ਹਾ ਵਿੱਚ ਹੀ ਸਬਜ਼ੀਆਂ ਦੇ ਸੈਂਕੜੇ ਪੌਦੇ ਲਗਾਏ ਗਏ ਹਨ।

ਇਸ ਵਿੱਚ ਮਿੱਟੀ ਦੀ ਬਿਲਕੁੱਲ ਕੋਈ ਜ਼ਰੂਰਤ ਨਹੀਂ ਹੁੰਦੀ ਅਤੇ ਸਾਰੀ ਖੇਤੀ ਪਾਣੀ ਵਿੱਚ ਕੀਤੀ ਜਾਂਦੀ ਹੈ।

ਰਿਪੋਰਟ-ਗੁਰਪ੍ਰੀਤ ਚਾਵਲਾ, ਐਡਿਟ ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)