ਮਿਲੋ, ਦੇਸੀ ਤਰੀਕਿਆਂ ਨਾਲ ਕਸਰਤ ਕਰਨ ਵਾਲੇ ਪੰਜਾਬੀ ਨੌਜਵਾਨ ਨੂੰ

ਮਿਲੋ, ਦੇਸੀ ਤਰੀਕਿਆਂ ਨਾਲ ਕਸਰਤ ਕਰਨ ਵਾਲੇ ਪੰਜਾਬੀ ਨੌਜਵਾਨ ਨੂੰ

ਗੁਰਦਾਸਪੁਰ ਦੇ ਪਿੰਡ ਉਮਰਵਾਲਾ ਦੇ ਰਹਿਣ ਵਾਲੇ ਕੁੰਵਰ ਅੰਮ੍ਰਿਤਬੀਰ ਸਿੰਘ ਦੀ ਉਮਰ ਮਹਿਜ਼ 19 ਸਾਲ ਹੈ। ਉਹ ਆਪਣੇ ਘਰ ’ਚ ਹੀ ਦੇਸੀ ਢੰਗ ਨਾਲ ਕਸਰਤ ਕਰਦੇ ਹਨ। ਉਨ੍ਹਾਂ ਨੇ ਪੁਰਾਤਨ ਪਹਿਲਵਾਨਾਂ ਅਤੇ ਅਖਾੜਿਆਂ ਤੋਂ ਗੁਰ ਸਿੱਖਣ ਦੀ ਕੋਸ਼ਿਸ਼ ਕੀਤੀ।

ਖੁਰਾਕ ’ਚ ਵੀ ਕੁੰਵਰ ਅੰਮ੍ਰਿਤਬੀਰ ਦੇਸੀ ਪੁਰਾਣੇ ਨੁਕਤੇ ਹੀ ਜ਼ਿਆਦਾ ਅਪਣਾ ਰਹੇ ਹਨ। ਸੋਸ਼ਲ ਮੀਡਿਆ ’ਤੇ ਵੀ ਅੰਮ੍ਰਿਤਬੀਰ ਇੱਕ ਫਿੱਟਨੈਸ ਪ੍ਰਭਾਵਕ ਵਜੋਂ ਪਛਾਣ ਕਾਇਮ ਕਰ ਰਹੇ ਹਨ।

ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)