ਪੰਜਾਬ ਸਰਕਾਰ ਨੂੰ ਬਾਹਰੀ ਮਜ਼ਦੂਰਾਂ ਬਾਰੇ ਲਿਖੀ ਚਿੱਠੀ 'ਚ ਕੇਂਦਰ ਨੇ ਚੁੱਕੇ ਇਹ ਸਵਾਲ

ਪੰਜਾਬ ਸਰਕਾਰ ਨੂੰ ਬਾਹਰੀ ਮਜ਼ਦੂਰਾਂ ਬਾਰੇ ਲਿਖੀ ਚਿੱਠੀ 'ਚ ਕੇਂਦਰ ਨੇ ਚੁੱਕੇ ਇਹ ਸਵਾਲ

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ।

ਚਿੱਠੀ ’ਚ ਲਿਖਿਆ ਗਿਆ ਹੈ ਕਿ ਬਾਰਡਰ ਸਕਿਊਰਿਟੀ ਫੋਰਸ ਵਲੋਂ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਬਾਹਰੀ ਸੂਬਿਆਂ ਤੋਂ ਮਜ਼ਦੂਰਾਂ ਨੂੰ ਚੰਗੀ ਤਨਖਾਹ ਦਾ ਵਾਅਦਾ ਕਰਕੇ ਸੱਦਿਆਂ ਜਾਂਦਾ ਹੈ। ਪਰ ਜਦੋਂ ਉਹ ਪੰਜਾਬ ਆਉਂਦੇ ਹਨ ਤਾਂ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਗੈਰਮਨੁੱਖੀ ਵਤੀਰਾ ਕੀਤਾ ਜਾਂਦਾ ਹੈ।

ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਸ ਬਾਰੇ ਛੇਤੀ ਤੋਂ ਛੇਤੀ ਮੰਤਰਾਲੇ ਨੂੰ ਸੁਚਿਤ ਕਰਨ ਲਈ ਕਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੀ ਇਸ ਚਿੱਠੀ ਦਾ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਵਿਰੋਧ ਕੀਤਾ ਹੈ ਅਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਵੀ ਕੇਂਦਰ ਦੀ ਇਸ ਚਿੱਠੀ 'ਤੇ ਇਤਰਾਜ਼ ਜਤਾਇਆ ਹੈ।

ਅਕਾਲੀ ਦਲ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਅਸਲ ਕਾਰਨ ਦੱਸਿਆ ਜਾਵੇ ਕਿ ਕਿਵੇਂ ਮਾਨਸਿਕ ਤੌਰ ’ਤੇ ਬਿਮਾਰ ਲੋਕ ਸਰਹੱਦ ਤੱਕ ਪਹੁੰਚੇ ਅਤੇ ਇਸਦੀ ਪੂਰੀ ਪੜਤਾਲ ਕੀਤੀ ਜਾਵੇ।

ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਦਿਤੀ ਬਾਜਪਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)