ਛੱਤੀਗੜ੍ਹ ਨਕਸਲੀ ਹਿੰਸਾ ਵੇਲੇ CRPF ਜਵਾਨ ਬਲਰਾਜ ਸਿੰਘ ਨੇ ਕੀ ਕੀ ਦੇਖਿਆ

ਛੱਤੀਗੜ੍ਹ ਨਕਸਲੀ ਹਿੰਸਾ ਵੇਲੇ CRPF ਜਵਾਨ ਬਲਰਾਜ ਸਿੰਘ ਨੇ ਕੀ ਕੀ ਦੇਖਿਆ

CRPF ਦੀ ਕੋਬਰਾ ਬਟਾਲੀਅਨ ਦੇ ਜਵਾਨ ਬਲਰਾਜ ਸਿੰਘ ਦੀਆਂ ਅੱਖਾਂ ਸਾਹਮਣੇ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਸ਼ਨੀਵਾਰ ਨੂੰ ਹੋਏ ਮਾਓਵਾਦੀ ਹਮਲੇ ਦੀਆਂ ਸਾਰੀਆਂ ਤਸਵੀਰਾਂ ਇਕਸਾਰ ਘੁੰਮ ਜਾਂਦੀਆਂ ਹਨ।

ਬੀਜਾਪੁਰ ਦੇ ਤਰੇਮ ਵਿਖੇ ਹੋਈ ਇਸ ਹਿੰਸਾ ਵਿੱਚ ਸੀਆਰਪੀਐੱਫ ਦੇ 22 ਜਵਾਨ ਮਾਰੇ ਗਏ ਸਨ।

ਇਸ ਤੋਂ ਇਲਾਵਾ ਜ਼ਖਮੀ ਫੌਜੀਆਂ ਨੂੰ ਬੀਜਾਪੁਰ ਅਤੇ ਰਾਏਪੁਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬਲਰਾਜ ਸਿੰਘ ਇਨ੍ਹਾਂ ਜ਼ਖਮੀ ਫੌਜੀਆਂ ਵਿੱਚੋਂ ਇੱਕ ਹਨ।

ਰਾਏਪੁਰ ਦੇ ਰਾਮਕ੍ਰਿਸ਼ਨ ਹਸਪਤਾਲ ਵਿੱਚ ਦਾਖ਼ਲ ਬਲਰਾਜ ਸਿੰਘ ਦੇ ਪੇਟ ਵਿੱਚ ਗੋਲੀ ਲੱਗੀ ਸੀ। ਪਰ ਹੁਣ ਉਹ ਇਲਾਜ ਤੋਂ ਬਾਅਦ ਖ਼ਤਰੇ ਤੋਂ ਬਾਹਰ ਹਨ। ਉਨ੍ਹਾਂ ਦੇ ਬਹਾਦਰੀ ਦੇ ਚਰਚੇ ਹਰ ਥਾਂ ਹਨ। ਬੀਬੀਸੀ ਸਹਿਯੋਗੀ ਆਲੋਕ ਪ੍ਰਕਾਸ਼ ਪੁਤੁਲ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ।

ਰਿਪੋਰਟ- ਆਲੋਕ ਪ੍ਰਕਾਸ਼ ਪੁਤੁਲ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)