‘ਆਖਰੀ ਸਾਹ ਤੱਕ ਦੌੜਾਂਗੀ’ ਕਹਿਣ ਵਾਲੀ ਮਾਨ ਕੌਰ ਨਹੀਂ ਰਹੇ
‘ਆਖਰੀ ਸਾਹ ਤੱਕ ਦੌੜਾਂਗੀ’ ਕਹਿਣ ਵਾਲੀ ਮਾਨ ਕੌਰ ਨਹੀਂ ਰਹੇ
ਕੌਮਾਂਤਰੀ ਐਥਲੀਟ ਮਾਨ ਕੌਰ ਦਾ 105 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਮਾਨ ਕੌਰ ਨੇ ਆਪਣੇ ਆਖਰੀ ਸਾਹ ਡੇਰਾਬੱਸੀ ਵਿੱਚ ਲਏ।
ਮਾਨ ਕੌਰ ਨੇ ਵੱਡੀ ਉਮਰ ਵਿੱਚ ਕਈ ਕੌਮਾਂਤਰੀ ਮੈਡਲ ਜਿੱਤੇ ਸਨ।
ਬੀਬੀਸੀ ਨਾਲ ਗੱਲਬਾਤ ਦੌਰਾਨ ਦੌੜਾਕ ਬੇਬੇ ਮਾਨ ਕੌਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਦੌੜਣ ਵਿੱਚ ਬਹੁਤ ਖ਼ੁਸ਼ੀ ਮਿਲਦੀ ਹੈ। ਮਾਨ ਕੌਰ ਨੇ ਕਿਹਾ ਸੀ ਕਿ ਜਦੋਂ ਤੱਕ ਆਖਰੀ ਸਾਹ ਨੇ ਦੌੜ ਜਾਰੀ ਰੱਖਾਂਗੀ।
ਮਾਨ ਕੌਰ ਨੇ ਆਪਣੇ ਪੁੱਤਰ ਦੀ ਪ੍ਰੇਰਣਾ ਨਾਲ ਦੌੜਨਾ ਸ਼ੁਰੂ ਕੀਤੀ ਸੀ। ਬੇਬੇ ਮਾਨ ਕੌਰ ਨੇ 93 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ।
103 ਸਾਲ ਦੀ ਉਮਰ ‘ਚ ਉਨ੍ਹਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹੱਥੋਂ ਨਾਰੀ ਸ਼ਕਤੀ ਐਵਾਰਡ ਮਿਲਿਆ ਸੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਬੇ ਮਾਨ ਕੌਰ ਨੇ ਆਸ਼ੀਰਵਾਦ ਦਿੱਤਾ ਸੀ।