ਮੈਰੀਕੌਮ ਤੋਂ ਪ੍ਰੇਰਿਤ ਹੋਕੇ ਮੁੱਕੇਬਾਜ਼ ਬਣੀ ਰਿਤੂ ਹੁਣ ਪਾਰਕਿੰਗ 'ਚ ਕੱਟਦੀ ਹੈ ਪਰਚੀਆਂ

ਮੈਰੀਕੌਮ ਤੋਂ ਪ੍ਰੇਰਿਤ ਹੋਕੇ ਮੁੱਕੇਬਾਜ਼ ਬਣੀ ਰਿਤੂ ਹੁਣ ਪਾਰਕਿੰਗ 'ਚ ਕੱਟਦੀ ਹੈ ਪਰਚੀਆਂ

ਚੰਡੀਗੜ੍ਹ ‘ਚ ਬਾਕਸਰ ਰੀਤੂ ਕਾਰ ਪਾਰਕਿੰਗ ਵਿੱਚ ਪਰਚੀਆਂ ਕੱਟਦੀ ਹੈ। ਰੀਤੂ ਨੈਸ਼ਨਲ ਸਕੂਲ ਗੇਮਜ਼ (2016-17) ਵਿੱਚ ਬਾਕਸਿੰਗ ਵਿੱਚ ਤੀਜੇ ਨੰਬਰ ’ਤੇ ਰਹੀ।

ਸਕੂਲ ਅਤੇ ਸੂਬਾ ਪੱਧਰੀ ਖੇਡ ਮੁਕਾਬਲਿਆਂ ’ਚ ਹਿੱਸਾ ਲੈ ਚੁੱਕੀ ਰੀਤੂ ਲਈ ਬਾਕਸਿੰਗ ਜਨੂੰਨ ਹੈ। ਬਾਕਸਿੰਗ ਤੋਂ ਇਲਾਵਾ ਕਈ ਹੋਰ ਖੇਡਾਂ ਵਿੱਚ ਵੀ ਰੀਤੂ ਦੀ ਦਿਲਚਸਪੀ ਰਹੀ ਹੈ।

ਘਰ ਦੀ ਮਾਲੀ ਹਾਲਤ ਵਿਗੜੀ ਤਾਂ ਰੋਜ਼ੀ-ਰੋਟੀ ਲਈ ਖੇਡ ਨੂੰ ਅਲਵਿਦਾ ਕਹਿ ਦਿੱਤਾ। ਪਰ ਰੀਤੂ ਦਾ ਮੁੱਕੇਬਾਜ਼ ਬਣਨ ਦਾ ਸੁਪਨਾ ਅਜੇ ਵੀ ਕਾਇਮ ਹੈ।

ਮੀਡੀਆ ਵਿਚ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਦੇ ਮੇਅਰ ਨੇ ਹੁਣ ਰਿਤੂ ਦੀ ਬਾਕਸਿੰਗ ਟਰੇਨਿੰਗ ਨੂੰ ਸਪੋਂਸਰ ਕਰਨ ਦਾ ਐਲਾਨ ਕਰ ਦਿੱਤਾ ਹੈ।

(ਰਿਪੋਰਟ- ਮਯੰਕ ਮੋਂਗੀਆ, ਐਡਿਟ- ਸ਼ਾਹਨਵਾਜ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)