ਤਾਲਿਬਾਨ ਦੀ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਮਗਰੋਂ ਪਹਿਲੀ ਪ੍ਰੈਸ ਕਾਨਫਰੰਸ, ਜਾਣੋ ਕੀ ਕਿਹਾ

ਤਾਲਿਬਾਨ ਦੀ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਮਗਰੋਂ ਪਹਿਲੀ ਪ੍ਰੈਸ ਕਾਨਫਰੰਸ, ਜਾਣੋ ਕੀ ਕਿਹਾ

ਰਾਜਧਾਨੀ ਕਾਬੁਲ ਸਣੇ ਪੂਰੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਦੀ ਸਭ ਤੋਂ ਪਹਿਲੀ ਪ੍ਰੈੱਸ ਕਾਨਫਰੰਸ ਮੰਗਲਵਾਰ ਨੂੰ ਹੋਈ ਹੈ।

ਤਾਲਿਬਾਨ ਦੇ ਬੁਲਾਰੇ ਜ਼ੁਬੀਉੱਲ੍ਹਾ ਮੁਜਾਹਿਦ, ਕੈਮਰੇ ਦੇ ਸਾਹਮਣੇ ਪਹਿਲੀ ਵਾਰ ਨਜ਼ਰ ਆਏ ।

2001 ਵਿਚ ਤਾਲਿਬਾਨ ਨੂੰ ਅਮਰੀਕਾ ਨੇ ਆਪਣੇ ਮੁਲਕ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਇਲਜ਼ਾਮ ਵਿਚ ਸੱਤਾ ਤੋਂ ਬਾਹਰ ਕਰ ਦਿੱਤਾ ਸੀ।

ਪਰ ਤਾਲਿਬਾਨ ਨੇ ਹਾਰ ਨਹੀਂ ਮੰਨੀ ਅਤੇ ਹੁਣ ਮੁੜ ਸੱਤਾ ਉੱਤੇ ਕਾਬਜ਼ ਹੋ ਗਿਆ ਹੈ।

ਆਪਣੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਔਰਤਾਂ ਦੇ ਹੱਕਾਂ ਬਾਰੇ, ਮੀਡੀਆ ਬਾਰੇ ਅਤੇ ਵਿਰੋਧੀ ਧਿਰਾਂ ਬਾਰੇ ਖੁੱਲ੍ਹ ਕੇ ਆਪਣਾ ਪੱਖ ਰੱਖਿਆ।

ਉਨ੍ਹਾਂ ਕਿਹਾ ਕਿ ਤਾਲਿਬਾਨ ਹੁਣ ‘ਵਿਵਾਦਾਂ ਦੀ ਜੰਗ ਦਾ ਅਖਾੜਾ’ਨਹੀਂ ਬਣਿਆ ਰਹੇਗਾ।

ਉਨ੍ਹਾਂ ਨੇ ਕਿਹਾ, ਸਾਡਾ ਦੇਸ਼ ਮੁਸਲਮਾਨ ਮੁਲਕ ਹੈ, ਭਾਵੇਂ ਉਹ 20 ਸਾਲ ਪਹਿਲਾਂ ਸੀ ਜਾਂ ਹੁਣ ਹੈ।

ਪਰ ਤਜਰਬੇ, ਸਿਆਣਪਤਾ ਤੇ ਦ੍ਰਿਸ਼ਟੀਕੋਣ ਦੀ ਗੱਲ ਆਉਂਦੀ ਹੈ, ਯਕੀਨੀ ਤੌਰ ’ਤੇ ਹੁਣ ਅਤੇ 20 ਸਾਲ ਪਹਿਲਾ, ਸਾਡੇ ਵਿੱਚ ਵੱਡਾ ਫਰਕ ਹੈ।

ਐਡਿਟ- ਸ਼ਹਿਨਵਾਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)