ਨੀਰਜ ਚੋਪੜਾ ਦੇ ਨੇਜੇ ਅਤੇ ਪਾਕਿਸਤਾਨ ਐਥਲੀਟ ਅਰਸ਼ਦ ਨਦੀਮ 'ਤੇ ਕੀ ਵਿਵਾਦ ਹੋਇਆ

ਨੀਰਜ ਚੋਪੜਾ ਦੇ ਨੇਜੇ ਅਤੇ ਪਾਕਿਸਤਾਨ ਐਥਲੀਟ ਅਰਸ਼ਦ ਨਦੀਮ 'ਤੇ ਕੀ ਵਿਵਾਦ ਹੋਇਆ

ਓਲੰਪਿਕ ਵਿੱਚ 87.58 ਮੀਟਰ ਦੂਰ ਨੇਜਾ ਸੁੱਟ ਕੇ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਬੀਤੇ ਕੁਝ ਦਿਨਾਂ ਤੋਂ ਨੇਜੇ ਕਾਰਨ ਚਰਚਾ ਵਿੱਚ ਹਨ। ਨੀਰਜ ਚੋਪੜਾ ਦੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਦਾ ਸਕ੍ਰੀਨਸ਼ਾਟ ਸੋਸ਼ਲ ਮੀਡੀਆ ’ਤੇ ਸ਼ੇਅਰ ਹੋ ਰਿਹਾ ਸੀ।

ਇੰਟਰਵਿਊ ਵਿੱਚ ਨੀਰਜ ਚੋਪੜਾ ਕਹਿੰਦੇ ਹਨ, “ਮੈਂ ਫਾਈਨਲ ਦੀ ਸ਼ੁਰੂਆਤ ਤੋਂ ਪਹਿਲਾ ਆਪਣਾ ਨੇਜਾ ਲੱਭ ਰਿਹਾ ਸੀ, ਪਰ ਮਿਲ ਨਹੀਂ ਰਿਹਾ ਸੀ, ਤਾਂ ਮੈਂ ਦੇਖਿਆ ਕਿ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਮੇਰੇ ਨੇਜੇ ਨਾਲ ਘੁੰਮ ਰਹੇ ਸਨ, ਮੈਂ ਅਰਸ਼ਦ ਨੂੰ ਕਿਹਾ ਭਾਈ ਮੇਰਾ ਨੇਜਾ ਹੈ, ਮੈਨੂੰ ਦੇ ਦਿਓ ਤਾਂ ਜੋ ਮੈਂ ਥ੍ਰੋ ਕਰ ਸਕਾਂ।”

ਰਿਪੋਰਟ˸ ਟੀਮ ਬੀਬੀਸੀ

ਵੀਡੀਓ ਐਡਿਟ˸ ਦੀਪਕ ਜਸਰੋਟੀਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)