ਅਫ਼ਗਾਨਿਸਤਾਨ: ਕਾਬੁਲ ਏਅਰਪੋਰਟ ਦੇ ਬਾਹਰ ਧਮਾਕੇ ਮਗਰੋਂ ਪ੍ਰਤੱਖਦਰਸ਼ੀਆਂ ਨੇ ਕੀ ਦੇਖਿਆ
ਅਫ਼ਗਾਨਿਸਤਾਨ: ਕਾਬੁਲ ਏਅਰਪੋਰਟ ਦੇ ਬਾਹਰ ਧਮਾਕੇ ਮਗਰੋਂ ਪ੍ਰਤੱਖਦਰਸ਼ੀਆਂ ਨੇ ਕੀ ਦੇਖਿਆ
ਕਾਬੁਲ ਏਅਰਪੋਰਟ ਕੋਲ ਦੋ ਧਮਾਕਿਆਂ ’ਚ ਹੁਣ ਤੱਕ ਘੱਟੋ-ਘੱਟ 90 ਲੋਕਾਂ ਦੀ ਮੌਤ ਹੋਈ ਹੈ ਤੇ 150 ਜ਼ਖਮੀ ਹਨ। ਮ੍ਰਿਤਕਾਂ ਵਿੱਚ ਅਮਰੀਕਾ ਦੇ 13 ਫੌਜੀ ਵੀ ਹਨ।
ਤਾਲਿਬਾਨ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੇ ਵੀ 28 ਲੋਕ ਮਾਰੇ ਗਏ ਹਨ। ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਜਥੇਬੰਦੀ ਨੇ ਲਈ ਹੈ।
ਕਾਬੁਲ ਏਅਰਪੋਰਟ ’ਤੇ ਮੁਲਕ ਛੱਡਣ ਵਾਲੇ ਲੋਕਾਂ ਦੀ ਵੱਡੀ ਭੀੜ ਸੀ ਜਦੋਂ ਇਹ ਖੁਦਕੁਸ਼ ਧਮਾਕੇ ਹੋਏ।
ਅਮਰੀਕਾ ਸਣੇ ਹੋਰ ਮੁਲਕ ਆਪਣੇ ਲੋਕਾਂ ਨੂੰ ਤੇਜ਼ੀ ਨਾਲ ਮੁਲਕ ਤੋਂ ਬਾਹਰ ਕੱਢ ਰਹੇ ਹਨ। ਅਗਸਤ ਮਹੀਨੇ ਦੇ ਮੱਧ ਵਿੱਚ ਤਾਲਿਬਾਨ ਨੇ ਅਫ਼ਗਾਨਿਤਾਨ ’ਤੇ ਕਬਜ਼ਾ ਕੀਤਾ ਸੀ।
Video- AFP/Reuters/1TV/Tolo
ਇਹ ਵੀ ਪੜ੍ਹੋ: