ਫੁਟਪਾਥ ਉੱਤੇ ਰਹਿ ਕੇ ਪੜ੍ਹਨਵਾਲੀ ਕੁੜੀ ਨੂੰ ਬੀਬੀਸੀ ਦੀ ਸਟੋਰੀ ਤੋਂ ਬਾਅਦ ਮਿਲਿਆ ਘਰ

ਫੁਟਪਾਥ ਉੱਤੇ ਰਹਿ ਕੇ ਪੜ੍ਹਨਵਾਲੀ ਕੁੜੀ ਨੂੰ ਬੀਬੀਸੀ ਦੀ ਸਟੋਰੀ ਤੋਂ ਬਾਅਦ ਮਿਲਿਆ ਘਰ

ਆਸਮਾ ਸ਼ੇਖ਼ ਆਪਣੇ ਪਰਿਵਾਰ ਨਾਲ ਮੁੰਬਈ ਦੇ ਫੁਟਪਾਥ ’ਤੇ ਰਹਿੰਦੀ ਸੀ ਪਰ ਹੁਣ ਉਨ੍ਹਾਂ ਕੋਲ ਰਹਿਣ ਲਈ ਘਰ ਹੈ।

ਬੀਬੀਸੀ ਨੇ ਆਸਮਾ ਦੇ ਸੰਘਰਸ਼ ਦੀ ਕਹਾਣੀ ਵਿਖਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਜਗ੍ਹਾਵਾਂ ਤੋਂ ਮਦਦ ਮਿਲੀ।

ਸਿਰਫ਼ ਭਾਰਤ ਹੀ ਨਹੀਂ, ਬਲਕਿ ਯੂਕੇ, ਜਰਮਨੀ, ਅਮਰੀਕਾ ਅਤੇ ਚੀਨ ਦੇ ਲੋਕ ਵੀ ਮਦਦ ਲਈ ਅੱਗੇ ਆਏ।

ਫੁਟਪਾਥ ’ਤੇ ਰਹਿੰਦੇ ਹੋਏ ਆਸਮਾ ਆਨਲਾਈਨ ਕਲਾਸ ਕਰਦੀ ਸੀ ਪਰ ਫੁਟਪਾਥ ‘ਤੇ ਰਹਿ ਕੇ ਪੜ੍ਹਾਈ ਕਰਨਾ ਬੇਹਦ ਮੁਸ਼ਕਲ ਸੀ।

ਆਸਮਾ ਦੀ ਜ਼ਿੰਦਗੀ ’ਚ ਕਈ ਚੁਣੌਤੀਆਂ ਸੀ ਪਰ ਹੁਣ ਉਨ੍ਹਾਂ ਕੋਲ ਇੱਕ ਘਰ ਹੈ। ਆਸਮਾ ਆਪਣੀ ਪੜ੍ਹਾਈ ਪੂਰੀ ਕਰਕੇ ਇੱਕ ਸਰਕਾਰੀ ਅਧਿਕਾਰੀ ਬਨਣਾ ਚਾਹੁੰਦੀ ਹੈ।

ਰਿਪੋਰਟ- ਦਿਪਾਲੀ ਜਗਤਾਪ, ਸ਼ੂਟ- ਸ਼ਾਰਦੂਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)