ਕਿਸਾਨ ਮਹਾਪੰਚਾਇਤ: ਮੁਜ਼ੱਫ਼ਰਨਗਰ ’ਚ ਪੁੱਜਿਆ ਆਮ ਕਿਸਾਨ ਕੀ ਕਹਿ ਰਿਹਾ ਹੈ
ਕਿਸਾਨ ਮਹਾਪੰਚਾਇਤ: ਮੁਜ਼ੱਫ਼ਰਨਗਰ ’ਚ ਪੁੱਜਿਆ ਆਮ ਕਿਸਾਨ ਕੀ ਕਹਿ ਰਿਹਾ ਹੈ
ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ਸ਼ੀਲ ਕਿਸਾਨਾਂ ਦੀ ਮਹਾਪੰਚਾਇਤ ਚੱਲ ਰਹੀ ਹੈ।
ਜਿਸ ਥਾਂ ਇਹ ਮਹਾਪੰਚਾਇਤ ਹੋ ਰਹੀ ਹੈ, ਉੱਥੇ ਰਾਤ ਅਤੇ ਤੜਕਸਾਰ ਹੀ ਹਜ਼ਾਰਾਂ ਲੋਕ ਪਹੁੰਚ ਗਏ ਸਨ।
ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਹਨਨ ਮੌਲਾ, ਜੋਗਿੰਦਰ ਯਾਦਵ, ਸ਼ਿਵ ਕੁਮਾਰ ਸਿੰਘ ਕੱਕਾ, ਬਲਬੀਰ ਸਿੰਘ ਡੱਲਵਾਲ, ਗੁਰਨਾਮ ਸਿੰਘ ਚਢੂਨੀ ਅਤੇ ਹੋਰ ਕਈ ਸਿਰਕੱਢ ਆਗੂ ਸਟੇਜ ਉੱਤੇ ਬੈਠੇ ਹਨ।
ਇਸ ਮਹਾਪੰਚਾਇਤ ਵਿਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤਮਿਲਨਾਡੂ. ਕੇਰਲ ਅਤੇ ਕਰਨਟਾਕਟ ਸਣੇ ਕਈ ਸੂਬਿਆਂ ਤੋਂ ਅਜੇ ਵੀ ਲੋਕ ਮਹਾਪੰਚਾਇਤ ਵਾਲੀ ਥਾਂ ਉੱਤੇ ਪਹੁੰਚੇ ਹੋਏ ਹਨ।
ਆਓ ਜਾਣੀਏ ਇੱਥੇ ਪੁੱਜਾ ਆਮ ਕਿਸਾਨ ਕੀ ਕਹਿ ਰਿਹਾ ਹੈ।
ਰਿਪੋਰਟ - ਸਮੀਰਾਤਮਜ ਮਿਸ਼ਰ, ਬੀਬੀਸੀ ਲਈ
ਇਹ ਵੀ ਪੜ੍ਹੋ: