ਜਲ੍ਹਿਆਂਵਾਲਾ ਬਾਗ ਦੇ ਨਵੇਂ ਰੂਪ ਤੋਂ ਖਫ਼ਾ ਭਾਜਪਾ ਆਗੂ, ‘ਹੁਣ ਸ਼ਹੀਦੀ ਸਮਾਰਕ ਨਹੀਂ ਬਾਗ ਬਣ ਗਿਆ ਹੈ’

ਜਲ੍ਹਿਆਂਵਾਲਾ ਬਾਗ ਦੇ ਨਵੇਂ ਰੂਪ ਤੋਂ ਖਫ਼ਾ ਭਾਜਪਾ ਆਗੂ, ‘ਹੁਣ ਸ਼ਹੀਦੀ ਸਮਾਰਕ ਨਹੀਂ ਬਾਗ ਬਣ ਗਿਆ ਹੈ’

ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਹੁਣ ਪੰਜਾਬ ਭਾਜਪਾ ਦੀ ਸੀਨੀਅਰ ਆਗੂ ਲਕਸ਼ਮੀਕਾਂਤਾ ਚਾਵਲਾ ਨੇ ਵੀ ਨਰਾਜ਼ਗੀ ਜਤਾਈ ਹੈ।

ਨਵੀਨੀਕਰਨ ਤੋਂ ਬਾਅਦ ਇਸ ਕੰਪਲੈਕਸ ਦਾ ਪੀਐੱਮ ਨਰਿੰਦਰ ਮੋਦੀ ਨੇ 28 ਅਗਸਤ ਨੂੰ ਉਦਘਾਟਨ ਕੀਤਾ ਸੀ। ਇਲਜ਼ਾਮ ਲਗਾਏ ਜਾ ਰਹੇ ਹਨ ਕਿ ਕੰਪਲੈਕਸ ਦੀ ਜੋ ਦਿੱਖ ਪਹਿਲਾਂ ਸੀ ਉਹ ਹੁਣ ਬਦਲ ਗਈ ਹੈ।

ਰਿਪੋਰਟ- ਰਵਿੰਦਰ ਸਿੰਘ ਰੋਬਿਨ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)