ਹਵਾ ’ਚ ਉੱਡਦੀ ਗਾਂ ਨਹੀਂ ਦੇਖੀ ਹੋਣੀ ਕਦੇ

ਹਵਾ ’ਚ ਉੱਡਦੀ ਗਾਂ ਨਹੀਂ ਦੇਖੀ ਹੋਣੀ ਕਦੇ

ਹਵਾ ’ਚ ਲਮਕਦੀ ਹੋਈ ਗਾਂ ਜਦੋਂ ਲੋਕਾਂ ਨੇ ਦੇਖੀ ਤਾਂ ਹੈਰਾਨ ਰਹਿ ਗਏ। ਇਹ ਨਜ਼ਾਰਾ ਸਵਿੱਟਜ਼ਰਲੈਂਡ ਦਾ ਹੈ, ਜਿੱਥੇ ਅਸਲ ਵਿੱਚ ਇਨ੍ਹਾਂ ਗਊਆਂ ਨੂੰ ਅਲਪਾਈਨ ਘਾਹ ਦੇ ਮੈਦਾਨਾਂ ਤੋਂ ਏਅਰਲਿਫ਼ਟ ਕੀਤਾ ਗਿਆ।

ਕਲਾਉਸੇਨ ਪਾਸ ਦੇ ਖੇਤਰ ਵਿੱਚ ਇਹ ਗਊਆਂ ਗਰਮੀਆਂ ਦੇ ਮੌਸਮ ਵਿੱਚ ਘਾਹ ਚਰਨ ਉੱਚੀਆਂ ਪਹਾੜੀਆਂ ’ਤੇ ਚਲੀਆਂ ਗਈਆਂ ਅਤੇ ਕਰੀਬ 7 ਹਫ਼ਤੇ ਇੱਥੇ ਰਹਿਣ ਤੋਂ ਬਾਅਦ ਹੁਣ ਉਨ੍ਹਾਂ ਦੇ ਹੇਠਾਂ ਆਉਣ ਦਾ ਵਕਤ ਹੋ ਗਿਆ।

ਪਰ ਕੁਝ ਗਊਆਂ ਜ਼ਖਮੀ ਹੋਣ ਕਾਰਨ ਪਹਾੜ ਤੋਂ ਹੇਠਾਂ ਨਹੀਂ ਉਤਰ ਸਕੀਆਂ, ਇਸ ਲਈ ਉਨ੍ਹਾਂ ਨੂੰ ਏਅਰਲਿਫ਼ਟ ਕਰਨਾ ਪਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)