ਬ੍ਰੈਸਟ ਮਿਲਕ ਪੰਪ ਬੈਂਕ: ਉਦਘਾਟਨ ਹੋਇਆ ਪਰ ਸ਼ੁਰੂ ਨਹੀਂ

ਬ੍ਰੈਸਟ ਮਿਲਕ ਪੰਪ ਬੈਂਕ: ਉਦਘਾਟਨ ਹੋਇਆ ਪਰ ਸ਼ੁਰੂ ਨਹੀਂ

ਲੁਧਿਆਣਾ ਦੇ ਸਰਕਾਰੀ ਹਸਪਤਾਲ ’ਚ ਬ੍ਰੈਸਟ ਮਿਲਕ ਪੰਪ ਬੈਂਕ ਖੁੱਲ੍ਹਿਆ ਹੈ। ਇਹ ਬੈਂਕ ਉਨ੍ਹਾਂ ਮਾਵਾਂ ਲਈ ਹੈ ਜੋ ਆਪਣਾ ਦੁੱਧ ਸਿੱਧਾ ਬੱਚੇ ਨੂੰ ਚੁੰਘਾ ਨਹੀਂ ਸਕਦੀਆਂ। ਉਹ ਇੱਥੇ ਆਪਣਾ ਦੁੱਧ ਸਟੋਰ ਕਰ ਸਕਦੀਆਂ ਹਨ।

ਕਿਸੇ ਹੋਰ ਦੇ ਬੱਚੇ ਨੂੰ ਉਹ ਦੁੱਧ ਨਹੀਂ ਦਿੱਤਾ ਜਾ ਸਕਦਾ ਹੈ।

ਬ੍ਰੈਸਟ ਬੈਂਕ ਦਾ ਉਦਘਾਟਨ ਤਾਂ ਹੋ ਗਿਆ ਪਰ ਅਜੇ ਸ਼ੁਰੂ ਨਹੀਂ ਹੋ ਸਕਿਆ। ਹਸਪਤਾਲ ਦੇ ਡਾਕਟਰ ਤੇ ਸਟਾਫ ਇਸ ਨੂੰ ਸ਼ੁਰੂ ਕਰਨ ਵਿੱਚ ਅਸਮਰੱਥਾ ਦਿਖਾ ਰਹੇ ਹਨ।

ਦੂਜੇ ਪਾਸੇ ਸਿਵਿਲ ਸਰਜਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇੰਤਜ਼ਾਮ ਪੂਰੇ ਹਨ। ਇਸ ਤੋਂ ਇਲਾਵਾ ਟ੍ਰੇਨਿੰਗ ਵੀ ਪੂਰੀ ਦਿੱਤੀ ਜਾਵੇਗੀ।

(ਰਿਪੋਰਟ – ਗੁਰਮਿੰਦਰ ਸਿੰਘ ਗਰੇਵਾਲ, ਐਡਿਟ- ਸਦਫ਼/ਦਿਤੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)