‘9/11 ਹਮਲੇ ਤੋਂ ਬਾਅਦ ਨਫ਼ਰਤੀ ਅਪਰਾਧ 'ਚ ਮੇਰੇ ਪਿਤਾ ਦਾ ਕਤਲ ਹੋਇਆ’

‘9/11 ਹਮਲੇ ਤੋਂ ਬਾਅਦ ਨਫ਼ਰਤੀ ਅਪਰਾਧ 'ਚ ਮੇਰੇ ਪਿਤਾ ਦਾ ਕਤਲ ਹੋਇਆ’

20 ਸਾਲ ਪਹਿਲਾਂ ਅਮਰੀਕਾ ਦੇ ਟਵਿਨ ਟਾਵਰਾਂ ਉੱਤੇ ਹੋਏ ਹਮਲੇ ਤੋਂ ਬਾਅਦ ਅਮਰੀਕਾ ਵਿੱਚ ਨਫ਼ਰਤੀ ਅਪਰਾਧਾਂ ਵਿੱਚ ਵਾਧਾ ਦੇਖਿਆ ਗਿਆ ਸੀ। ਹਮਾਲਵਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਨੂੰ ਉਹ ਅਰਬ ਮੁਸਲਮਾਨ ਸਮਝਦੇ ਸਨ।

ਬਲਬੀਰ ਸਿੰਘ ਸੋਢੀ ਇੱਕ ਅਮਰੀਕੀ ਸਿੱਖ ਸਨ, ਜਿਨ੍ਹਾਂ ਨੇ ਦਾੜ੍ਹੀ ਰੱਖੀ ਸੀ ਅਤੇ ਸਿਰ ਉੱਤੇ ਪੱਗ ਸਜਾਈ ਸੀ। ਬਲਬੀਰ ਆਪਣਾ ਗੈਸ ਸਟੇਸ਼ਨ ਮੇਸਾ, ਏਰੀਜ਼ੋਨਾ ਵਿੱਚ ਚਲਾਉਂਦੇ ਸਨ।

9/11 ਹਮਲੇ ਦੇ ਚਾਰ ਦਿਨਾਂ ਬਾਅਦ ਬਲਬੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਇਹ ਇਸ ਤਰ੍ਹਾਂ ਦਾ ਪਹਿਲਾ ਨਫ਼ਰਤੀ ਅਪਰਾਧ ਸੀ।

ਬੀਬੀਸੀ ਨੇ ਬਲਬੀਰ ਦੇ ਭਰਾ ਅਤੇ ਪਹਿਲੀ ਵਾਰ ਉਨ੍ਹਾਂ ਦੇ ਪੁੱਤਰ ਅਤੇ ਜਿਸ ਸ਼ਖ਼ਸ ਨੇ ਗੋਲੀ ਮਾਰੀ ਉਸ ਨਾਲ ਗੱਲ ਕੀਤੀ।

(ਰਿਪੋਰਟ – ਜਤਿੰਦਰ ਢਿੱਲੋਂ, ਸ਼ਰਾਈ ਪੋਪਟ ਅਤੇ ਡੇਵਿਡ ਰੇਮਰਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)