21 ਸਾਲਾਂ ਦਾ ਕਮਲ ਸਿੰਘ ਯੂਕੇ ’ਚ ਆਪਣਾ ਹੂਨਰ ਕਿਵੇਂ ਅਜ਼ਮਾ ਰਿਹਾ ਹੈ
21 ਸਾਲਾਂ ਦਾ ਕਮਲ ਸਿੰਘ ਯੂਕੇ ’ਚ ਆਪਣਾ ਹੂਨਰ ਕਿਵੇਂ ਅਜ਼ਮਾ ਰਿਹਾ ਹੈ
21 ਸਾਲਾਂ ਦਾ ਕਮਲ ਸਿੰਘ ਯੂਕੇ ਦੇ ਇੰਗਲਿੰਸ਼ ਨੈਸ਼ਨਲ ਬੈਲੇ ਸਕੂਲ ਤੋਂ ਗ੍ਰੈਜੂਐਸ਼ਨ ਕਰਨ ਵਾਲੇ ਪਹਿਲੇ ਭਾਰਤੀ ਵਿਦਿਆਰਥੀਆਂ ਵਿੱਚੋਂ ਇੱਕ ਹੈ। ਉਨ੍ਹਾਂ ਦੇ ਪਿਤਾ ਰਿਕਸ਼ਾ ਚਲਾਉਂਦੇ ਹਨ।
ਭਾਰਤ ਦੇ ਬਾਕੀ ਵਿਦਿਆਰਥੀਆਂ ਵਾਂਗ ਕਮਲ ਵੀ ਭਾਂਗੜਾ ਅਤੇ ਬੌਲੀਵੁੱਡ ਡਾਂਸ ਵੇਖਦੇ ਹੋਏ ਵੱਡੇ ਹੋਏ ਹਨ।
ਉਨ੍ਹਾਂ ਨੂੰ ਡਾਂਸ ਕਰਨ ਦੀ ਪ੍ਰੇਰਣਾ ਬੌਲੀਵੁੱਡ ਫਿਲਮ ਐਨੀਬਡੀ ਕੈਨ ਡਾਂਸ ਤੋਂ ਮਿਲੀ। ਇਸ ਹੀ ਫਿਲਮ ’ਚ ਕਮਲ ਨੇ ਪਹਿਲੀ ਵਾਰ ਬੈਲੇ ਡਾਂਸ ਵੇਖਿਆ ਅਤੇ ਇਸ ਨੂੰ ਦਿਲ ਦੇ ਬੈਠੇ।
ਕਮਲ ਨੇ ਸਕੂਲ ਲਈ ਫੀਸ ਕਰਾਊਡ ਫੰਡਿਗ ਰਾਹੀ ਜੁਟਾਈ। ਉਨ੍ਹਾਂ ਦੀ ਮਦਦ ਲਈ ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਵੀ ਅੱਗੇ ਆਏ।
ਕਮਲ ਉਮੀਦ ਕਰਦੇ ਹਨ ਕਿ ਹੋਰ ਲੋਕਾਂ ਨੂੰ ਵੀ ਬੈਲੇ ਡਾਂਸ ਸਿੱਖਣ ਲਈ ਪ੍ਰੇਰਿਤ ਕਰਨਗੇ।
ਗਗਨ ਸਭਰਵਾਲ, ਬੀਬੀਸੀ ਨਿਊਜ਼, ਯੂਕੇ