ਜਦੋਂ ਕਿਸਾਨਾਂ ਵਿੱਚ ਘਿਰੀ ਕੰਗਨਾ ਰਣੌਤ ਬੋਲੀ 'ਪੰਜਾਬ ਜ਼ਿੰਦਾਬਾਦ'

ਜਦੋਂ ਕਿਸਾਨਾਂ ਵਿੱਚ ਘਿਰੀ ਕੰਗਨਾ ਰਣੌਤ ਬੋਲੀ 'ਪੰਜਾਬ ਜ਼ਿੰਦਾਬਾਦ'

ਅਦਾਕਾਰਾ ਕੰਗਨਾ ਰਣੌਤ ਨੂੰ ਰੋਪੜ ਦੇ ਬੁੰਗਾ ਸਾਹਿਬ ਕੋਲ ਕਿਸਾਨਾਂ ਨੇ ਰੋਕਿਆ। ਕਿਰਤੀ ਕਿਸਾਨ ਯੂਨੀਅਨ ਦੇ ਲੋਕਾਂ ਨੇ ਹਿਮਾਚਲ ਤੋਂ ਚੰਡੀਗੜ੍ਹ ਜਾ ਰਹੀ ਕੰਗਨਾ ਰਣੌਤ ਦੇ ਕਾਫ਼ਲੇ ਨੂੰ ਘੇਰ ਲਿਆ, ਕਾਫ਼ੀ ਦੇਰ ਤੱਕ ਹੋਈ ਨਾਅਰੇਬਾਜ਼ੀ ਮਗਰੋਂ ਕੰਗਨਾ ਨੂੰ ਪ੍ਰਦਰਸ਼ਨਕਾਰੀਆਂ ਨੇ ਜਾਣ ਦਿੱਤਾ।

ਕੰਗਨਾ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਪ੍ਰਤੀ ਵਿਵਾਦਿਤ ਬਿਆਨਾਂ ਕਾਰਨ ਚਰਚਾ ਵਿੱਚ ਆਈ ਸੀ।

ਰਿਪੋਰਟ- ਗੁਰਮਿੰਦਰ ਗਰੇਵਾਲ

ਐਡਿਟ- ਅਸਮਾ ਹਾਫ਼ਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)