ਤੜਕੇ ਘਰ ਨੂੰ ਘੇਰੀ ਬੈਠੇ ਬੇਰੁਜ਼ਗਾਰ ਟੀਚਰਾਂ ਨੂੰ ਪਰਗਟ ਸਿੰਘ ਕੀ ਕਹਿੰਦੇ

ਤੜਕੇ ਘਰ ਨੂੰ ਘੇਰੀ ਬੈਠੇ ਬੇਰੁਜ਼ਗਾਰ ਟੀਚਰਾਂ ਨੂੰ ਪਰਗਟ ਸਿੰਘ ਕੀ ਕਹਿੰਦੇ

ਤੜਕੇ 6 ਵਜੇ ਆਪਣੀਆਂ ਮੰਗਾ ਨੂੰ ਲੈ ਕੇ ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਮੈਂਬਰ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਜਲੰਧਰ ਵਿਖੇ ਘਰ ਬਾਹਰ ਧਰਨੇ ’ਤੇ ਬੈਠ ਗਏ।

ਦਰਅਸਲ ਬੀਐੱਡ ਟੇਟ ਪਾਸ ਅਧਿਆਪਕ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਓਧਰ ਕੁਝ ਸਮੇਂ ਬਾਅਦ ਪਰਗਟ ਸਿੰਘ ਨੇ ਘਰ ਤੋਂ ਬਾਹਰ ਆ ਕੇ ਇਨ੍ਹਾਂ ਅਧਿਆਪਕਾਂ ਨਾਲ ਗੱਲਬਾਤ ਕੀਤੀ। ਜਿਸ ਤੋਂ ਬਾਅਦ ਮੁਜ਼ਾਹਰਾ ਕਰ ਰਹੇ ਅਧਿਆਪਕਾਂ ਨੇ ਪਰਗਟ ਸਿੰਘ ਦੇ ਘਰ ਬਾਹਰ ਧਰਨਾ ਖ਼ਤਮ ਕੀਤਾ।

ਜ਼ਿਕਰਯੋਗ ਹੈ ਕਿ 28 ਅਕਤੂਬਰ ਤੋਂ ਬੀਐਡ ਟੇਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਦੋ ਮੈਂਬਰ ਪਾਣੀ ਵਾਲੀ ਟੈਂਕੀ 'ਤੇ ਆਪਣੀਆਂ ਮੰਗਾਂ ਖਾਤਰ ਚੜ੍ਹੇ ਹੋਏ ਹਨ ।

(ਰਿਪੋਰਟ – ਪ੍ਰਦੀਪ ਪੰਡਿਤ, ਐਡਿਟ – ਰਵੀ ਸ਼ੰਕਰ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)