ਗੋਲਡਨ ਹਟ ਢਾਬੇ ਵਾਲੇ ਰਾਣਾ ਜੀ ਦੇ ਢਾਬੇ ’ਤੇ ਮੁੜ ਲਗੀਆਂ ਰੌਣਕਾਂ
ਗੋਲਡਨ ਹਟ ਢਾਬੇ ਵਾਲੇ ਰਾਣਾ ਜੀ ਦੇ ਢਾਬੇ ’ਤੇ ਮੁੜ ਲਗੀਆਂ ਰੌਣਕਾਂ
ਸਿੰਘੂ ਬਾਰਡਰ ਨੇੜੇ ‘ਗੋਲਡਨ ਹਟ’ ਢਾਬੇ ਵਾਲੇ ਰਾਮ ਸਿੰਘ ਰਾਣਾ ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਏ। ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਆਪਣੇ ਢਾਬੇ ’ਤੇ ਕਿਸਾਨਾਂ ਨੂੰ ਮੁਫ਼ਤ ਖਾਣਾ ਮੁਹੱਈਆ ਕਰਵਾਇਆ।
ਹੁਣ ਕਿਸਾਨਾਂ ਦੀ ਵਾਪਸੀ ਵੇਲੇ ਵੀ ਉਨ੍ਹਾਂ ਢਾਬੇ ‘ਤੇ ਖਾਣਾ ਲਗਾਇਆ ਅਤੇ ਕਿਸਾਨ ਅੰਦੋਲਨ ਨਾਲ ਆਪਣੀ ਸਾਂਝ ਦੀ ਗੱਲ ਕੀਤੀ।
ਹੁਣ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਿਆ ਹੈ। ਬਾਕੀ ਹੋਰ ਮੰਗਾਂ ਉੱਤੇ ਵੀ ਕਿਸਾਨਾਂ ਨਾਲ ਸਰਕਾਰ ਦੀ ਸਹਿਮਤੀ ਬਣ ਗਈ ਹੈ। ਜਿਸ ਮਗਰੋਂ ਕਿਸਾਨ ਹੁਣ ਦਿੱਲੀ ਦੇ ਬਾਰਡਰਾਂ ਤੋਂ ਵਾਪਸੀ ਕਰ ਰਹੇ ਹਨ।
(ਵੀਡੀਓ – ANI, ਐਡਿਟ – ਸਦਫ਼ ਖ਼ਾਨ)