ਮਿਸ ਯੂਨੀਵਰਸ 2021: ਹਰਨਾਜ਼ ਸੰਧੂ ਨੇ ਇੱਕ ਅਹਿਮ ਸਵਾਲ ਦਾ ਜਵਾਬ ਦਿੱਤਾ ਸੀ

ਮਿਸ ਯੂਨੀਵਰਸ 2021: ਹਰਨਾਜ਼ ਸੰਧੂ ਨੇ ਇੱਕ ਅਹਿਮ ਸਵਾਲ ਦਾ ਜਵਾਬ ਦਿੱਤਾ ਸੀ

ਇੰਟਰਨੈਸ਼ਨਲ ਬਿਊਟੀ ਮੁਕਾਬਲੇ ਮਿਸ ਯੂਨੀਵਰਸ 2021 ਦਾ ਖ਼ਿਤਾਬ ਚੰਡੀਗੜ੍ਹ ਦੀ ਹਰਨਾਜ਼ ਸੰਧੂ ਨੇ ਆਪਣੇ ਨਾਮ ਕਰ ਲਿਆ ਹੈ।

ਇਸ ਤੋਂ ਪਹਿਲਾਂ ਹਰਨਾਜ਼ ਸੰਧੂ ਨੇ ਟੌਪ 10 ਵਿੱਚ ਥਾਂ ਬਣਾਈ ਅਤੇ ਫਿਰ ਟੌਪ 5 ਵਿੱਚ ਅਤੇ ਆਖਿਰਕਾਰ ਗਰੈੰਡ ਫਿਨਾਲੇ ਦੌਰਾਨ ਅੰਤਿਮ ਤਿੰਨ ਨਾਂਵਾ ਵਿੱਚੋਂ ਹਰਨਾਜ਼ ਸੰਧੂ ਦੇ ਨਾਮ ਦਾ ਐਲਾਨ ਹੋਇਆ।

70ਵੇਂ ਮਿਸ ਯੂਨੀਵਰਸ 2021 ਦਾ ਮੁਕਾਬਲਾ ਇਜ਼ਰਾਈਲ ਵਿੱਚ ਹੋਇਆ।

ਭਾਰਤ ਦੀ ਝੋਲੀ ਮਿਸ ਯੂਨੀਵਰਸ ਦਾ ਇਹ ਖ਼ਿਤਾਬ 21 ਸਾਲ ਬਾਅਦ ਪਿਆ ਹੈ। ਇਸ ਤੋਂ ਪਹਿਲਾਂ ਇਹ ਖ਼ਿਤਾਬ ਲਾਰਾ ਦੱਤਾ ਨੇ 2000 ਵਿੱਚ ਆਪਣੇ ਨਾਮ ਕੀਤਾ ਸੀ।

21 ਸਾਲ ਦੀ ਹਰਨਾਜ਼ ਸੰਧੂ ਨੇ ਪਰਾਗਵੇ ਦੀ ਨਾਦੀਆ ਫਰੇਰਾ ਅਤੇ ਦੱਖਣੀ ਅਫ਼ਰੀਕਾ ਦੀ ਲਲੇਲਾ ਮਸਵਾਨੇ ਨੂੰ ਮਾਤ ਦਿੰਦਿਆਂ ਇਸ ਖਿਤਾਬ ਨੂੰ ਆਪਣੇ ਨਾਮ ਕੀਤਾ ਹੈ।

ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)