ਵੇਨੇਜ਼ੁਏਲਾ ਦੀ ਸਰਕਾਰ ਨੇ ਰਾਜਧਾਨੀ ਕਰਾਕਾਸ 'ਚ ਤੇਜ਼ੀ ਨਾਲ ਫ਼ੈਲਦੇ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਬੁੱਧਵਾਰ ਤੋਂ ਸਖ਼ਤ ਨਿਯਮਾਂ ਦੇ ਨਾਲ ਲੌਕਡਾਊਨ ਲਗਾ ਦਿੱਤਾ।
ਵੇਨੇਜ਼ੁਏਲਾ 'ਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਮਾਰਚ ਵਿੱਚ ਆਇਆ ਸੀ। ਇਸ ਤੋਂ ਬਾਅਦ ਵੇਨੇਜ਼ੁਏਲਾ ਦੇ ਜ਼ਿਆਦਾਤਰ ਹਿੱਸਿਆਂ 'ਚ ਲੌਕਡਾਊਨ ਜਾਰੀ ਹੈ। ਹਵਾਈ ਸਫ਼ਰ ਉੱਤੇ 12 ਅਗਸਤ ਤੱਕ ਰੋਕ ਹੈ।
ਹੁਣ ਤੱਕ ਵੇਨੇਜ਼ੁਏਲਾ 'ਚ 9707 ਮਾਮਲੇ ਹਨ ਅਤੇ 93 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਵੇਨੇਜ਼ੁਏਲਾ ਦੀ ਹਾਲਤ ਉੱਤੇ ਨਜ਼ਰ ਰੱਖ ਰਹੇ ਲੋਕਾਂ ਦਾ ਮੰਨਣਾ ਹੈ ਕਿ ਆਪਣੀ ਅਪਾਰਦਰਸ਼ਿਤਾ ਦੇ ਲਈ ਕੁਖ਼ਆਤ ਵੇਨੇਜ਼ੁਏਲਾ ਦੀ ਨਿਕੋਲਸ ਮਾਦੁਰੋ ਸਰਕਾਰ ਅੰਕੜੇ ਘੱਟ ਕਰਕੇ ਦੱਸ ਰਹੀ ਹੈ।
