ਯੁਨਾਈਟਡ ਕਿੰਗਡਮ

 1. Video content

  Video caption: ਕੋਰੋਨਾਵਾਇਰਸ ਦਾ ਪਤਾ ਲਾਉਣ ਲਈ ਸਨੀਫ਼ਰ ਡੌਗਸ ਨੂੰ ਟਰੇਨਿੰਗ ਤੇ ਭਾਰਤ ਵਿੱਚ ਰਿਕਾਰਡ ਮਾਮਲਾ ਆਏ ਸਾਹਮਣੇ

  ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 57 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਹ ਇੱਕ ਦਿਨ ਵਿੱਚ ਹੁਣ ਤੱਕ ਦੇ ਰਿਕਾਰਡ ਮਾਮਲੇ ਹਨ।

 2. Video content

  Video caption: ਕੋਰੋਨਾਵਾਇਰਸ ਦੇ ਇਹ ਅੰਕੜੇ ਕਿਨ੍ਹੇਂ ਖ਼ਤਰਨਾਕ ਹਨ, ਭਾਰਤ ਦੀ ਮੌਜੂਦਾ ਸਥਿਤੀ ਕੀ ਹੈ?

  ਭਾਰਤ ਵਿਚ ਪਿਛਲੇ 24 ਘੰਟਿਆਂ ‘ਚ ਕੋਰੋਨਾਵਾਇਰਸ ਦੀ ਲਾਗ ਦੇ 55 ਹਜ਼ਾਰ ਤੋਂ ਵੱਧ ਨਵੇਂ ਕੇਸ ਆਏ ਹਨ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।

 3. Video content

  Video caption: ਬ੍ਰਿਟੇਨ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਉੱਪਰ ਦੇਸ਼ ਛੱਡਣ ਦੀ ਤਲਵਾਰ

  ਬ੍ਰਿਟੇਨ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਆਏ ਪ੍ਰਵਾਸੀਆਂ ਦੇ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਹੈ।

 4. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  Mohammed Rafi

  ਗਾਇਕੀ ਦੇ ਖੇਤਰ ਵਿੱਚ ਵੱਡਾ ਨਾਂ ਰਹੇ ਮੁਹੰਮਦ ਰਫ਼ੀ ਦੀ ਬਰਸੀ ਮੌਕੇ ਉਨ੍ਹਾਂ ਦੀ ਜ਼ਿੰਦਗੀ ਦੇ ਦਿਲਚਸਪ ਕਿੱਸਿਆਂ 'ਤੇ ਇੱਕ ਝਾਤ।

  ਹੋਰ ਪੜ੍ਹੋ
  next
 5. ਕੋਰੋਨਾਵਾਇਰਸ: ਸਪੇਨ ਦੀ ਯਾਤਰਾ ਦੋ ਗੁਰੇਜ਼

  ਸਪੇਨ ਦੀ ਯਾਤਰਾ ਨਾ ਕਰਨ ਦੀ ਸਲਾਹ ਦੇਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਬ੍ਰਿਟੇਨ ਦੇ ਨਾਲ ਹੁਣ ਜਰਮਨੀ ਅਤੇ ਬੈਲਜੀਅਮ ਵੀ ਸ਼ਾਮਲ ਹੋ ਗਏ ਹਨ।

  ਪਰ ਬ੍ਰਿਟੇਨ ਦੇ ਉਲਟ ਜਰਮਨੀ ਅਤੇ ਬੈਲਜੀਅਮ ਨੇ ਆਪਣੇ ਨਾਗਰਿਕਾਂ ਨੂੰ ਸਪੇਨ ਦੇ ਕੁਝ ਹਿੱਸਿਆਂ ਦੀ ਯਾਤਰਾ ਨਾ ਕਰਨ ਦੀ ਸਾਲਹ ਦਿੱਤੀ ਹੈ।

  ਜਰਮਨੀ ਨੇ ਕਿਹਾ ਹੈ ਕਿ ਐਰਾਗੋਨ, ਕੈਟੇਲੋਨੀਆ ਅਤੇ ਨਵਾਰਾ ਦੀ ਯਾਤਰਾ ਕਰਨ ਤੋਂ ਫਿਲਹਾਲ ਉਥੋਂ ਦੇ ਲੋਕਾਂ ਨੂੰ ਬਚਾਉਣਾ ਹੈ।

  ਬੈਲਜੀਅਮ ਨੇ ਆਪਣੀ ਚਿਤਾਵਨੀ ਵਿੱਚ ਕਿਹਾ ਹੈ ਕਿ ਐਰਾਗੋਨ ਅਤੇ ਕੈਟਲੋਨੀਆ ਤੋਂ ਵਾਪਸ ਆਉਣ ਵਾਲੇ ਲੋਕਾਂ ’ਤੇ ਵਧੇਰੇ ਨਿਗਰਾਨੀ ਰੱਖੇ ਜਾਣ ਦੀ ਲੋੜ ਹੈ।

  ਸਪੇਨ ਦੀ ਯਾਤਰਾ ਤੋਂ ਵਾਪਸ ਆਉਣ ਵਾਲੇ ਲੋਕਾਂ ਨੂੰ ਦੋ ਹਫ਼ਤੇ ਕੁਆਰੰਟੀਨ ਵਿੱਚ ਰੱਖਣ ਦੇ ਬਰਤਾਨੀਆ ਦੇ ਫ਼ੈਸਲੇ ਨੂੰ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ ਗ਼ੈਰ-ਵਾਜਿਬ ਦੱਸਿਆ ਹੈ।

  ਉਨ੍ਹਾਂ ਨੇ ਕਿਹਾ ਕਿ ਸਪੇਨ ਦੀ ਸਰਕਾਰ ਇਸ ਸਿਲਸਿਲੇ ਵਿੱਚ ਬ੍ਰਿਟੇਨ ਨਾਲ ਗੱਲ ਕਰ ਰਹੀ ਹੈ ਤਾਂ ਜੋ ਬ੍ਰਿਟੇਨ ਨੂੰ ਫ਼ੈਸਲੇ ’ਤੇ ਮੁੜ-ਵਿਚਾਰ ਲਈ ਮਨਾਇਆ ਜਾ ਸਕੇ।

  ਸਪੇਨ
 6. ਕੋਰੋਨਾਵਾਇਰਸ

  WHO ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਸਭ ਤੋਂ ਗੰਭੀਰ ਸੰਕਟ ਹੈ ਜਿਸ ਦਾ ਸਾਹਮਣਾ ਦੁਨੀਆਂ ਨੇ ਕੀਤਾ ਹੈ

  Catch up
  next
 7. ਜੈਕ ਗੁਡਮੈਨ ਅਤੇ ਫ਼ਲੋਰਾ ਕਾਰਮਿਕੇਲ

  ਬੀਬੀਸੀ ਰਿਐਲਟੀ ਚੈੱਕ

  ਕੋਰੋਨਾਵਾਇਰਸ

  ਸੋਸ਼ਲ ਮੀਡੀਆ ਉੱਤੇ ਅੱਜ-ਕੱਲ੍ਹ ਕੋਰੋਨਾਵਾਇਰਸ ਦੇ ਟੀਕਿਆਂ ਨਾਲ ਜੁੜੇ ਕਈ ਗ਼ਲਤ ਦਾਅਵੇ ਵਾਇਰਲ ਹੋ ਰਹੇ ਹਨ

  ਹੋਰ ਪੜ੍ਹੋ
  next
 8. ਕੋਰੋਨਾਵਾਇਰਸ: ਕੀ ਬਦਲਾਅ ਆਉਣ ਕਾਰਨ ਵਾਇਰਸ ਜ਼ਿਆਦਾ ਘਾਤਕ ਬਣ ਗਿਆ ਹੈ

  ਜਿਹੜਾ ਕੋਰੋਨਾਵਾਇਰਸ ਇਸ ਵੇਲੇ ਵਿਸ਼ਵ ਵਿੱਚ ਦਹਿਸ਼ਤ ਫੈਲਾ ਰਿਹਾ ਹੈ, ਉਹ ਚੀਨ ਵਿੱਚ ਪਹਿਲੀ ਵਾਰ ਸਾਹਮਣੇ ਆਏ ਵਾਇਰਸ ਨਾਲੋਂ ਬਿਲਕੁਲ ਵੱਖਰਾ ਹੈ।

  ਸਾਰਸ-ਸੀਓਵੀ-2 ਇਸ ਵਾਇਰਸ ਦਾ ਅਧਿਕਾਰਤ ਨਾਮ ਹੈ, ਜੋ ਕੋਵਿਡ-19 ਬਿਮਾਰੀ ਦਾ ਕਾਰਨ ਬਣਦਾ ਹੈ। ਇਸਨੇ ਵਿਸ਼ਵ ਭਰ ਵਿੱਚ ਤਬਾਹੀ ਮਚਾਈ ਹੋਈ ਹੈ, ਇਹ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ।

  ਵਿਗਿਆਨੀਆਂ ਨੇ ਇਸ ਵਿੱਚ ਹਜ਼ਾਰਾਂ ਪਰਿਵਰਤਨ ਦੇਖੇ ਜਾਂ ਵਾਇਰਸ ਵਿੱਚ ਵੰਸ਼ਿਕ ਤੌਰ 'ਤੇ ਨਾਲ ਤਬਦੀਲੀ ਦੇਖੀ ਹੈ, ਪਰ ਇੱਕ ਅਜਿਹੀ ਤਬਦੀਲੀ ਜੋ ਪ੍ਰਮੁੱਖ ਤੌਰ 'ਤੇ ਸਾਹਮਣੇ ਆਈ ਹੈ, ਉਹ ਹੈ ਇਸਦੇ ਵਿਵਹਾਰ ਵਿੱਚ ਤਬਦੀਲੀ ਆਉਣਾ।

  ਪੂਰੀ ਰਿਪੋਰਟ ਪੜ੍ਹਨ ਲ਼ਈ ਕਲਿੱਕ ਕਰੋ

  Coronavirus
 9. ਕੋਰੋਨਾਵਾਇਰਸ: ਥੁੱਕ ਟੈਸਟ ਕਿਵੇਂ ਬਦਲ ਸਕਦਾ ਹੈ ਪੂਰੀ ਖੇਡ?

  ਜੇ ਸਾਨੂੰ ਆਪਣੀ ਪਹਿਲਾਂ ਵਰਗੀ ਜ਼ਿੰਦਗੀ ਜਿਉਣ ਦਾ ਮੌਕਾ ਮਿਲ ਜਾਵੇ? ਜਿਸ 'ਚ ਕੋਰੋਨਾਵਾਇਰਸ ਦਾ ਨਾਮੋ-ਨਿਸ਼ਾਨ ਵੀ ਮੌਜੂਦ ਨਾ ਹੋਵੇ? ਨਾ ਕੋਈ ਸੋਸ਼ਲ ਦੂਰੀ ਤੇ ਨਾ ਹੀ ਮੂੰਹ ਨੂੰ ਢਕਣ ਦਾ ਫਿਕਰ ਅਤੇ ਸਭ ਤੋਂ ਵੱਡੀ ਗੱਲ ਮਨਾਂ 'ਚ ਕੋਵਿਡ-19 ਦਾ ਡਰ ਨਹੀਂ।

  ਬੇਸ਼ੱਕ ਇੰਨ੍ਹਾਂ ਸਾਰੀਆਂ ਪਾਬੰਦੀਆਂ ਦਾ ਮਕਸਦ ਇਸ ਵਿਸ਼ਵਵਿਆਪੀ ਮਹਾਮਾਰੀ ਦਾ ਡੱਟ ਕੇ ਸਾਹਮਣਾ ਕਰਨਾ ਅਤੇ ਇਸ ਦੀ ਲਾਗ ਤੋਂ ਬਚਣਾ ਹੀ ਹੈ।

  ਅਜਿਹੇ ਉਹ ਕਿਹੜਾ ਢੰਗ ਹੈ ਜਿਸ ਨਾਲ ਕਿ ਅਸੀਂ ਆਪਣੇ ਆਸ ਪਾਸ ਲਾਗ ਲੱਗੇ ਲੋਕਾਂ ਬਾਰੇ ਅਸਾਨੀ ਨਾਲ ਜਾਣ ਸਕੀਏ ਅਤੇ ਖੁਦ ਨੂੰ ਸੁਰੱਖਿਅਤ ਰੱਖ ਸਕੀਏ।

  ਸਭ ਤੋਂ ਪਹਿਲੀ ਸਮੱਸਿਆ ਇਹ ਹੈ ਕਿ ਕੋਰੋਨਾਵਾਇਰਸ ਦਾ ਟੈਸਟ ਕਰਵਾਉਣ ਵਾਲੇ ਹਰ ਚਾਰਾਂ 'ਚ ਘੱਟੋ-ਘੱਟ ਇਕ 'ਚ ਕੋਵਿਡ-19 ਦੇ ਲੱਛਣ ਟੈਸਟ ਕਰਵਾਉਣ ਵਾਲੇ ਦਿਨ ਹੀ ਵਿਖਾਈ ਪੈਂਦੇ ਹਨ।

  ਥੁੱਕ ਟੈਸਟ ਕਿਵੇਂ ਬਦਲ ਸਕਦਾ ਹੈ ਪੂਰੀ ਖੇਡ, ਇੱਥੇ ਕਲਿੱਕ ਕਰਕੇ ਜਾਣੋ

  ਕੋਰੋਨਾਵਾਇਰਸ
 10. ਕੋਰੋਨਾਵਾਇਰਸ: ਵਧਦੀ ਲਾਗ ਵਿਚਾਲੇ ਸਪੇਨ ਦਾ ਦਾਅਵਾ, ‘ਸੈਲਾਨੀਆਂ ਲਈ ਸੁਰੱਖਿਅਤ’

  ਸਪੇਨ ਨੇ ਕਿਹਾ ਹੈ ਕਿ ਦੇਸ਼ ਵਿੱਚ ਕੋਵਿਡ-19 ਦੇ ਜੋ ਵੀ ਮਾਮਲੇ ਸਾਹਮਣੇ ਆ ਰਹੇ ਹਨ, ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ।

  ਸਪੇਨ ਵੱਲੋਂ ਇਹ ਅਧਿਕਾਰਤ ਬਿਆਨ ਬ੍ਰਿਟੇਨ ਵੱਲੋਂ ਸਪੇਨ ਤੋਂ ਪਰਤਣ ਵਾਲੇ ਲੋਕਾਂ ਉੱਤੇ 14 ਦਿਨਾਂ ਦੇ ਕੁਅਰੰਟੀਨ ਵਾਲੇ ਫ਼ੈਸਲੇ ਦੇ ਲਾਗੂ ਕਰਨ ਤੋਂ ਬਾਅਦ ਆਇਆ ਹੈ।

  ਹਾਲ ਹੀ ਵਿੱਚ ਸਪੇਨ ‘ਚ ਲੌਕਡਾਊਨ ਦਰਮਿਆਨ ਢਿੱਲ ਦੇਣ ਤੋਂ ਬਾਅਦ ਲਾਗ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ, ਇਸੇ ਨੂੰ ਦੇਖਦਿਆਂ ਕਈ ਇਲਾਕਿਆਂ ਵਿੱਚ ਮਾਸਕ ਦੀ ਵਰਤੋਂ ਨੂੰ ਲਾਜ਼ਮੀ ਕੀਤਾ ਗਿਆ ਹੈ।

  ਪਰ ਸਪੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ, ‘‘ਸਪੇਨ ਪੂਰੀ ਤਰ੍ਹਾਂ ਸੁਰੱਖਿਅਤ ਹੈ, ਆਪਣੇ ਨਾਗਰਿਕਾਂ ਲਈ ਵੀ ਤੇ ਸੈਲਾਨੀਆਂ ਲਈ ਵੀ‘‘

  ਦੂਜੇ ਪਾਸੇ ਬ੍ਰਿਟਿਸ਼ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਪੇਨ ਤੋਂ ਪਰਤਣ ਵਾਲੇ ਲੋਕਾਂ ਨੂੰ ਕੁਅਰੰਟੀਨ ਵਿੱਚ ਰੱਖਣ ਦੇ ਫ਼ੈਸਲੇ ਨੂੰ ਲੈ ਕੇ ਮਾਫ਼ੀ ਨਹੀਂ ਮੰਗ ਸਕਦੀ।

  ਕੋਰੋਨਾਵਾਇਰਸ